02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਹੋਸਟਲ ਦੀਆਂ ਵਿਦਿਆਰਥਣਾਂ ਨੂੰ ਬੈੱਡ ਚਾਦਰਾਂ ਅਤੇ ਸਿਰਹਾਣੇ ਵੰਡੇ

ਅਜੀਤ ਡੈਸਕ 23-07-2026

ਰੁਪਾਣਾ, 22 ਜੁਲਾਈ (ਜਗਜੀਤ ਸਿੰਘ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਦੇ ਅੰਦਰ ਚੱਲ ਰਹੇ ਹੋਸਟਲ ਅਤੇ ਉਨ੍ਹਾਂ ਵਿਚ ਪੜ੍ਹਾਈ ਕਰ ਰਹੀਆਂ ਵਿਦਿਆਰਥਣਾਂ ਤੇ ਹੋਸਟਲ ਸਟਾਫ਼ ਦੀ ਮੰਗ ’ਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਬੰਸ ਲਾਲ ਗੋਇਲ ਵਲੋਂ 100 ਬੈਡ ਚਾਦਰਾਂ ਅਤੇ 100 ਸਿਰਹਾਣੇ ਦਾਨ ਵਜੋਂ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਮੋਂਗਾ ਦੀ ਅਗਵਾਈ ਵਿਚ ਦਿੱਤੇ ਗਏ। ਇਨ੍ਹਾਂ ਨੂੰ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੁਮਾਰ ਸੋਨੀ ਅਤੇ ਹੋਸਟਲ ਇੰਚਾਰਜ ਸੁਮਨਪ੍ਰੀਤ ਕੌਰ ਬਰਾੜ ਵਲੋਂ ਨਿਭਾਈ ਗਈ। ਸਕੂਲ ਇੰਚਾਰਜ ਮਨੋਜ ਕੁਮਾਰ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਹਾਜ਼ਰ ਕਮੇਟੀ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਜਸਪਾਲ ਸਿੰਘ ਮੋਂਗਾ ਦੀ ਮਿਹਨਤ ਸਦਕਾ ਹੋਸਟਲ ਦੀ ਨਵੀਂ ਇਮਾਰਤ ਤਿਆਰ ਹੋਈ ਹੈ ਅਤੇ ਇਨ੍ਹਾਂ ਦੇ ਕਹਿਣ ’ਤੇ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਬੰਸ ਲਾਲ ਗੋਇਲ ਵਲੋਂ ਪਹਿਲਾਂ ਵੀ ਹੋਸਟਲ ਵਿਚ ਚਾਰ ਕੂਲਰ ਦਿੱਤੇ ਗਏ ਹਨ। ਅੰਤ ਵਿਚ ਮੁੱਖ ਮਹਿਮਾਨਾਂ, ਦਾਨੀ ਵੀਰਾਂ ਤੇ ਸਮਾਜ ਸੇਵੀ ਆਗੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਪਕਾਰ ਸਿੰਘ, ਬਰਨੇਕ ਸਿੰਘ, ਲੈਕ. ਬਿੰਦੀਆ ਸ਼ਰਮਾ, ਰੁਪਿੰਦਰ ਕੌਰ ਬਰਾੜ, ਪ੍ਰਵੀਨ ਸ਼ਰਮਾ, ਗੁਰਮਿੰਦਰ ਕੌਰ, ਡਾ. ਲਾਲ ਚੰਦ, ਹੋਸਟਲ ਵਾਰਡਨ ਪਰਮਜੀਤ ਕੌਰ, ਕਿਰਨਜੀਤ ਕੌਰ, ਅਕਾਊਂਟੈਂਟ ਕਿਰਨਦੀਪ ਕੌਰ ਆਦਿ ਹੋਸਟਲ ਸਟਾਫ਼ ਹਾਜ਼ਰ ਸੀ।

ਪਿਛਲੀ ਖ਼ਬਰ ਇਨਸਾਫ਼ ਲਈ ਪ੍ਰਦਰਸ਼ਨ ਕਰਦੇ ਵਿਦਿਆਰਥੀਆਂ ’ਤੇ ਲਾਠੀਚਾਰਜ ਲੋਕਤੰਤਰ ਦਾ ਕਤਲ-ਜੀ.ਟੀ.ਯੂ. ਅਗਲੀ ਖ਼ਬਰ ਮਲੋਟ ਦੀ ਰਿਹਾਇਸ਼ੀ ਕਾਲੋਨੀ ’ਚ ਹੋਈ ਫ਼ਾਇਰਿੰਗ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।