09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਮੋਗਾ-2 ਦੀ ਮੀਟਿੰਗ ਹੋਈ

ਅਜੀਤ ਡੈਸਕ 07-07-2026
ਮੋਗਾ, 6 ਜੁਲਾਈ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਮੋਗਾ-2 ਦੀ ਮੀਟਿੰਗ ਜ਼ਿਲ੍ਹਾ ਦਫ਼ਤਰ ਮੋਗਾ ਵਿਖੇ ਬਲਾਕ ਜਨਰਲ ਸਕੱਤਰ ਬੰਤ ਸਿੰਘ ਨਿਧਾਂ ਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਲਾਕ ਮੀਤ ਪ੍ਰਧਾਨ ਰਾਜਪਾਲ ਸਿੰਘ ਬਰਾੜ ਨੇ ਚਲਾਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਜ਼ਿਲ੍ਹਾ ਮੀਤ ਪ੍ਰਧਾਨ ਲਖਬੀਰ ਸਿੰਘ ਸੰਧੂਆਣਾ ਸਾਬਕਾ ਸਰਪੰਚ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਂ ਵਾਲਾ ਸਾਬਕਾ ਸਰਪੰਚ ਨੇ ਵੀ ਜ਼ਿਲ੍ਹੇ ਵਿਚ ਸੰਭਾਵਿਤ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਗੰਭੀਰ ਵਿਚਾਰ ਵਟਾਂਦਰਾ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਕਾਰਨ ਡਰੇਨਾਂ ਦੀ ਸਫ਼ਾਈ ਜਲਦ ਕੀਤੀ ਜਾਵੇ, ਪਿੰਡ ਦੌਲਤਪੁਰਾ, ਨਿਧਾਂ ਵਾਲਾ, ਡਗਰੂ, ਸੋਸਣ, ਬਘੇਲਾ, ਡਰੋਲੀ ਭਾਈ ਅਤੇ ਹੋਰ ਪਿੰਡਾਂ ਵਿਚੋਂ ਲੰਘਦੀਆਂ ਡਰੇਨਾਂ ਦੀ ਸਫ਼ਾਈ ਦੀ ਲੋੜ ਹੈ ਤਾਂ ਜੋ ਭਾਰੀ ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਵਿਚ ਰੁਕਾਵਟ ਨਾ ਪਵੇ। ਇਸ ਮੌਕੇ ਸਤਿੰਦਰਪਾਲ ਸਿੰਘ ਧਾਲੀਵਾਲ, ਨਰਿੰਦਰਪਾਲ ਸਿੰਘ ਸਰਾਂ, ਮੇਜਰ ਸਿੰਘ ਡਰੋਲੀ, ਰਾਜਵਿੰਦਰ ਸਿੰਘ ਡਗਰੂ, ਗੁਰਜੋਤ ਸਿੰਘ, ਹਰਮਨਪ੍ਰੀਤ ਸਿੰਘ ਸਮੇਤ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਲ ਗੁਰਪੁਰਬ ਕਮੇਟੀ ਵਲੋਂ ਕੀਰਤਨ ਦਰਬਾਰ 11 ਜੁਲਾਈ ਨੂੰ ਹੋਵੇਗਾ-ਬਲਜੀਤ ਸਿੰਘ ਵਿੱਕੀ ਅਗਲੀ ਖ਼ਬਰ ਮਲੋਟ ਬਲੱਡ ਗਰੁੱਪ ਵਲੋਂ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।