13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੈਣ ਸਮਾਜ ਵੈੱਲਫ਼ੇਅਰ ਬੋਰਡ ਦੇ ਨਵੇਂ ਬਣੇ ਜ਼ਿਲ੍ਹਾ ਚੇਅਰਮੈਨ ਦਾ ਸਨਮਾਨ

ਅਜੀਤ ਡੈਸਕ 27-06-2026
ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵਲੋਂ ਦਫ਼ਤਰ ਵਿਖੇ ਸੈਣ ਸਮਾਜ ਵੈੱਲਫ਼ੇਅਰ ਬੋਰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਨਵੇਂ ਬਣੇ ਚੇਅਰਮੈਨ ਕਿੱਕਰ ਸਿੰਘ ਸਾਬਕਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿੱਕਰ ਸਿੰਘ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਮਿਹਨਤ ਨਾਲ ਸੈਣ ਸਮਾਜ ਦੀ ਭਲਾਈ ਲਈ ਕੰਮ ਕਰਨਗੇ। ਇਸ ਮੌਕੇ ਕਿਕਰ ਸਿੰਘ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ ਸਿੰਘ, ਪੰਜਾਬ ਕਿਸਾਨ ਏਕਤਾ ਸੈਣ ਵੈੱਲਫ਼ੇਅਰ ਦੇ ਚੇਅਰਮੈਨ ਰੂਪ ਸਿੰਘ ਹਰੀਕੇ ਕਲਾਂ, ਪ੍ਰਧਾਨ ਅਮਰੀਕ ਸਿੰਘ, ਖ਼ਜ਼ਾਨਚੀ ਜੋਗਿੰਦਰ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ ਸੇਵਾ ਮੁਕਤ ਏ.ਐੱਸ.ਆਈ., ਕਲਗਾ ਸਿੰਘ ਸਾਬਕਾ ਸਕੱਤਰ ਮਾਰਕੀਟ ਕਮੇਟੀ, ਡਾ. ਮੰਦਰ ਸਿੰਘ ਲੱਖੇਵਾਲੀ, ਰਾਜਾ ਸਿੰਘ ਰੁਪਾਣਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਰਵਾਨਾ ਕੀਤਾ ਅਗਲੀ ਖ਼ਬਰ ਹਰਕੀਰਤ ਸਿੰਘ ਸੰਧੂ ਯੂਥ ਕਾਂਗਰਸ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।