07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਭਾਕਿਯੂ ਏਕਤਾ (ਉਗਰਾਹਾਂ) ਇਕਾਈ ਪਿੰਡ ਬੁੱਟਰ ਬਖੂਹਾ ਦਾ ਗਠਨ

ਅਜੀਤ ਡੈਸਕ 21-06-2026
ਗਿੱਦੜਬਾਹਾ, 20 ਜੂਨ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਸੂਬਾ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕਾਈ ਪਿੰਡ ਬੁੱਟਰ ਬਖੂਹਾ ਵਿਚ ਕਿਸਾਨ ਹਿੱਤਾਂ ਦੀ ਰੱਖਿਆ ਤੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਭਾਰਤੀ ਏਕਤਾ (ਉਗਰਾਹਾਂ) ਦੀ ਇਕਾਈ ਦਾ ਗਠਨ ਚੋਣ ਇਜਲਾਸ 6 ਸਾਲਾਂ ਬਾਅਦ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਕੀਤਾ। ਇਹ ਗਠਨ ਅਬਜ਼ਰਵਰ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਦੀ ਦੇਖ-ਰੇਖ ਹੇਠ ਹੋਇਆ। ਇਸ ਮੌਕੇ ਪਹਿਲਾਂ ਕਾਰਗੁਜ਼ਾਰੀ ਤੇ ਵਿੱਤੀ ਰਿਪੋਰਟ ਪੜ੍ਹੀ ਗਈ। ਸਰਬਸੰਮਤੀ ਨਾਲ ਹੋਈ ਇਸ ਚੋਣ ਵਿਚ ਇਕਬਾਲ ਸਿੰਘ ਬੁੱਟਰ ਬਖੂਹਾ ਦੂਜੀ ਵਾਰ ਇਕਾਈ ਪ੍ਰਧਾਨ ਚੁਣੇ ਗਏ, ਜਦੋਂਕਿ ਕੁੰਦਨ ਸਿੰਘ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸਕੱਤਰ, ਬਲਵੰਤ ਸਿੰਘ ਸਹਾਇਕ ਸਕੱਤਰ, ਰਣਜੀਤ ਸਿੰਘ ਖ਼ਾਲਸਾ ਖ਼ਜ਼ਾਨਚੀ ਚੁਣੇ ਜਾਣ ਤੋਂ ਇਲਾਵਾ ਲਾਭ ਸਿੰਘ, ਗੁਰਜੰਟ ਸਿੰਘ, ਮੁਖ਼ਤਿਆਰ ਸਿੰਘ, ਬਲਵਿੰਦਰ ਸਿੰਘ ਆਦਿ ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਗੁਰਮੀਤ ਸਿੰਘ ਬਿੱਟੂ ਮੱਲਣ ਅਤੇ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਜੈਤੋ ’ਚ ਕਾਂਗਰਸ ਪਾਰਟੀ ਦੇ ਇਕ ਤੋਂ ਵੱਧ ਉਮੀਦਵਾਰ ਟਿਕਟ ਦੇ ਚਾਹਵਾਨ, ਵਰਕਰ ਦੁਚਿੱਤੀ ’ਚ ਅਗਲੀ ਖ਼ਬਰ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪਿੰਡ ਕੋਟਲੀ ਸੰਘਰ ਦੀ ਸਾਰ ਲੈਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।