24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗਿਆਨ ਅੰਜੁਨ ਸਮਰ ਕੈਂਪ ਧਾਰਮਿਕ ਯਾਤਰਾ ਨਾਲ ਸਮਾਪਤ

ਅਜੀਤ ਡੈਸਕ 15-06-2026

ਜੈਤੋ, 14 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਲਗਾਇਆ ਗਿਆਨ ਅੰਜੁਨ ਸਮਰ ਕੈਂਪ ਧਾਰਮਿਕ ਯਾਤਰਾ ਨਾਲ ਸਮਾਪਤ ਹੋਇਆ। ਇਸ ਕੈਂਪ ਦੇ ਕੋਆਰਡੀਨੇਟਰ ਵੀਰ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੰਗਸਰ ਸਹਿਬ ਜੈਤੋ ਵਿਖੇ ਦੋ ਹਫਤਿਆਂ ਤੱਕ ਚੱਲੇ ਇਸ ਕੈਂਪ ਵਿਚ ਰੋਜ਼ਾਨਾ 250 ਤੋਂ ਵੱਧ ਬੱਚੇ ਸ਼ਾਮਿਲ ਹੁੰਦੇ ਸਨ। ਕੈਂਪ ਦੌਰਾਨ ਬੱਚਿਆਂ ਨੂੰ ਮਲਟੀਮੀਡੀਆ ਸ਼ੋਅ, ਗਿਆਨ ਦੇਣ ਵਾਲੀਆਂ ਫ਼ਿਲਮਾਂ, ਲਾਇਫ਼ ਸਕਿਲ, ਸ਼ਖ਼ਸੀਅਤ ਉਸਾਰੀ ਲਈ ਨੈਤਿਕਤਾ ਦੀਆਂ ਤਕਰੀਰਾਂ ਆਦਿ ਨਾਲ ਚੰਗੇ ਇਨਸਾਨ ਬਨਣ ਦੇ ਗੁਣ ਦੱਸੇ ਗਏ। ਕੈਂਪ ਦੌਰਾਨ ਇਕ ਦਿਨ ਬੱਚੇ-ਮਾਪੇ ਦਿਵਸ ਵੀ ਮਨਾਇਆ ਗਿਆ। ਜਿਸ ਵਿਚ ਬੱਚਿਆਂ ਦੇ ਮਾਪਿਆਂ ਨੇ ਵੀ ਹਾਜ਼ਰੀ ਭਰੀ। ਬੱਚਿਆਂ ਦੇ ਪੇਟਿੰਗ, ਸੁੰਦਰ ਲਿਖਾਈ, ਦਸਤਾਰ, ਕਵਿਤਾ ਉਚਾਰਨ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ। ਕੈਂਪ ਦੇ ਆਖਰੀ ਦਿਨ ਬੱਚਿਆਂ ਨੂੰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਸਥਾਨ ਪਿੰਡ ਵਾਂ, ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ਪਹੂਵਿੰਡ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਪਿੰਡ ਪੂਹਲਾ ਦੀ ਯਾਤਰਾ ਕਰਵਾਈ ਗਈ ਅਤੇ ਉੱਥੋਂ ਦਾ ਇਤਿਹਾਸ ਵੀ ਦੱਸਿਆ ਗਿਆ। ਇਲਾਕਾ ਨਿਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਟੱਡੀ ਸਰਕਲ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਖੇਤਰ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਗੁਰਚਰਨ ਸਿੰਘ, ਪ੍ਰਕਾਸ਼ ਸਿੰਘ ਜੈਤੋ, ਬਾਬਾ ਵੀਰ ਸਿੰਘ, ਕਰਮਜੀਤ ਸਿੰਘ, ਇੰਦਰਜੀਤ ਸਿੰਘ ਰਾਜੂ, ਡਾ. ਪ੍ਰਭਜੋਤ ਸਿੰਘ, ਇਕਬਾਲ ਸਿੰਘ, ਜਸਵੰਤ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਚੈਨਾ, ਹਰਵਿੰਦਰ ਸਿੰਘ ਹੈਪੀ, ਗੁਰਦੀਪ ਸਿੰਘ ਕਾਲੜਾ, ਗੁਰਪ੍ਰੀਤ ਕੌਰ ਅਤੇ ਰਜਨੀ ਆਦਿ ਨੇ ਕੈਂਪ ਵਿਚ ਸੇਵਾ ਨਿਭਾਈ। ਇਸ ਮੌਕੇ ਮੈਨੇਜਰ ਅਤੇ ਸਮੂਹ ਸਟਾਫ਼ ਗੁਰਦੁਆਰਾ ਗੰਗਸਰ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਮੋਹਤਵਰਾਂ ਦਾ ਭਰਪੂਰ ਸਹਿਯੋਗ ਰਿਹਾ। ਜ਼ੋਨਲ ਪ੍ਰਧਾਨ ਰਣਜੀਤ ਸਿੰਘ ਖੱਚੜਾਂ ਨੇ ਕੈਂਪ ਵਿਚ ਬੱਚਿਆਂ ਨੂੰ ਰਿਫ਼ਰੈਸ਼ਮੈਂਟ ਦੇਣ ਵਾਲੇ ਦਾਨੀ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਰਣਜੀਤ ਸਿੰਘ ਠਾੜ੍ਹਾ ਯੂਥ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਸ਼ਾ ਵਿਰੋਧੀ ਦਿਵਸ ’ਤੇ ਤਿੰਨ ਸ਼ਹਿਰਾਂ ’ਚ ਜਾਗਰੂਕਤਾ ਰੈਲੀ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।