20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਭ ਰਵਾਇਤੀ ਪਾਰਟੀਆਂ ਇਕੱਠੀਆਂ ਹੋਈਆਂ, ਫ਼ਿਰ ਵੀ 'ਆਪ' ਸਭ ਤੋਂ ਵੱਡੀ ਪਾਰਟੀ ਬਣੀ-ਡਾ. ਬਲਜੀਤ ਕੌਰ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ <br/> 30-05-2026
ਮਲੋਟ, 29 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਕੈਬਨਿਟ ਮੰਤਰੀ ਤੇ ਮਲੋਟ ਹਲਕੇ ਦੀ ਵਿਧਾਇਕਾ ਡਾ. ਬਲਜੀਤ ਕੌਰ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੇ ਦਾਅਵਿਆਂ ਅਨੁਸਾਰ ਪੂਰਾ ਬਹੁਮਤ ਨਹੀਂ ਮਿਲਿਆ ਪਰ ਪਾਰਟੀ ਫ਼ਿਰ ਵੀ ਸਭ ਤੋਂ ਵੱਡੀ ਧਿਰ ਵਜੋਂ ਉਭਰੀ ਹੈ ਅਤੇ ਨਗਰ ਕੌਂਸਲ ਵਿਚ ਕਮੇਟੀ ਬਣਾਉਣ ਲਈ ਆਤਮ-ਵਿਸ਼ਵਾਸੀ ਹੈ | ਚੋਣ ਨਤੀਜਿਆਂ ਮਗਰੋਂ ਡਾ. ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਸਹਿਯੋਗ ਦਿੱਤਾ ਅਤੇ ਸਰਕਾਰ ਵਲੋਂ ਕਰਵਾਏ ਵਿਕਾਸ ਕੰਮਾਂ ਦਾ ਮੁੱਲ ਮੋੜਿਆ ਹੈ | ਉਨ੍ਹਾਂ ਕਿਹਾ ਕਿ ਵੋਟ ਪ੍ਰਤੀਸ਼ਤ ਦੇਖਣ ਨਾਲ ਸਪੱਸ਼ਟ ਹੁੰਦਾ ਹੈ ਕਿ ਇਕ ਪਾਸੇ ਸਾਰੀਆਂ ਰਵਾਇਤੀ ਪਾਰਟੀਆਂ ਇਕੱਠੀਆਂ ਹੋ ਕੇ ਮੈਦਾਨ ਵਿਚ ਸਨ, ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਕੱਲੇ ਚੋਣ ਲੜੀ | ਡਾ. ਬਲਜੀਤ ਕੌਰ ਨੇ ਦੋਸ਼ ਲਗਾਇਆ ਕਿ ਕਈ ਥਾਵਾਂ 'ਤੇ ਵਿਰੋਧੀ ਪਾਰਟੀਆਂ ਨੇ ਮਿਲ ਕੇ ਚੋਣ ਮੋਰਚਾਬੰਦੀ ਕੀਤੀ | ਉਨ੍ਹਾਂ ਕਿਹਾ ਕਿ ਜਿੱਥੇ ਇਕ ਪਾਰਟੀ ਮਜ਼ਬੂਤ ਸੀ, ਉੱਥੇ ਦੂਜੀ ਪਾਰਟੀ ਕਮਜ਼ੋਰ ਦਿਖਾਈ ਦਿੱਤੀ, ਜਿਸ ਕਾਰਨ ਚੋਣੀ ਸਮੀਕਰਨ ਬਦਲੇ | ਇਸ ਦੇ ਬਾਵਜੂਦ ਆਮ ਆਦਮੀ ਪਾਰਟੀ 12 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ | ਉਨ੍ਹਾਂ ਮੰਨਿਆ ਕਿ ਕੁਝ ਵਾਰਡਾਂ ਵਿਚ ਉਮੀਦਵਾਰ ਨਵੇਂ ਸਨ ਅਤੇ ਤਜ਼ਰਬੇ ਦੀ ਘਾਟ ਕਾਰਨ ਉਹ ਘੱਟ ਸਮੇਂ ਵਿਚ ਆਪਣੀ ਮੁਹਿੰਮ ਨੂੰ ਹੋਰ ਮਜ਼ਬੂਤ ਨਹੀਂ ਕਰ ਸਕੇ | ਉਨ੍ਹਾਂ ਕਿਹਾ ਕਿ ਚੋਣਾਂ ਵਿਚ ਪਾਰਟੀ ਦੀ ਛਵੀ, ਉਮੀਦਵਾਰ ਦੀ ਚੋਣ ਅਤੇ ਸਥਾਨਕ ਹਾਲਾਤ ਸਭ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਇੱਥੇ ਜ਼ਿਕਰਯੋਗ ਹੈ ਕਿ ਡਾ. ਬਲਜੀਤ ਕੌਰ ਨੇ ਬੀਤੇ ਕਈ ਦਿਨਾਂ ਦੌਰਾਨ ਮਲੋਟ ਸ਼ਹਿਰ ਦੇ ਲਗਪਗ ਹਰ ਵਾਰਡ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਸੀ | ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋਂ ਕਰਵਾਏ ਵਿਕਾਸ ਕੰਮਾਂ ਬਾਰੇ ਜਾਣੂ ਕਰਵਾਉਂਦਿਆਂ ਵੋਟਾਂ ਦੀ ਅਪੀਲ ਵੀ ਕੀਤੀ ਸੀ | ਹਾਲਾਂਕਿ ਇਸ ਵੱਡੀ ਮਿਹਨਤ ਤੇ ਪੂਰੀ ਚੋਣੀ ਸਰਗਰਮੀ ਦੇ ਬਾਵਜੂਦ ਪਾਰਟੀ ਉਨ੍ਹਾਂ ਸੀਟਾਂ ਤੱਕ ਨਹੀਂ ਪਹੁੰਚ ਸਕੀ, ਜਿਨ੍ਹਾਂ ਦੇ ਦਾਅਵੇ ਪਹਿਲਾਂ ਕੀਤੇ ਜਾ ਰਹੇ ਸਨ | ਪਰ ਡਾ. ਬਲਜੀਤ ਕੌਰ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਮਲੋਟ ਨਗਰ ਕੌਂਸਲ ਵਿਚ ਆਪਣੀ ਕਮੇਟੀ ਬਣਾਏਗੀ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਹਰਜੀਤ ਕੌਰ 262 ਵੋਟਾਂ ਦੇ ਫ਼ਰਕ ਨਾਲ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।