21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵਾਰਡ ਨੰਬਰ 2 ਤੋਂ ਅਕਾਲੀ ਉਮੀਦਵਾਰ ਹਰਦੀਪ ਕੌਰ ਬੇਦੀ 896 ਵੋਟਾਂ ਦੇ ਫ਼ਰਕ ਨਾਲ ਜੇਤੂ

ਅਜੀਤ ਡੈਸਕ 30-05-2026
ਸ੍ਰੀ ਮੁਕਤਸਰ ਸਾਹਿਬ, 29 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੇ ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਦੀਪ ਕੌਰ ਬੇਦੀ ਪਤਨੀ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ 896 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ | ਉਨ੍ਹਾਂ ਨੂੰ 1336 ਵੋਟਾਂ ਮਿਲੀਆਂ, ਜਦਕਿ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਚਰਨਜੀਤ ਕੌਰ ਨੂੰ 440 ਵੋਟਾਂ ਮਿਲੀਆਂ | ਇਸ ਤਰ੍ਹਾਂ 896 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ | ਇਸ ਮਗਰੋਂ ਸ਼ਹਿਰ ਵਿਚ ਜੇਤੂ ਜਲੂਸ ਕੱਢਿਆ ਗਿਆ | ਇਸ ਮੌਕੇ ਤਨਵੀਨ ਸਿੰਘ ਮੱਕੜ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਵਧਾਈ ਦਿੱਤੀ | ਇਸ ਮੌਕੇ ਹਰਪਾਲ ਸਿੰਘ ਬੇਦੀ ਵਲੋਂ ਵਾਰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਗਿਆ | ਸਰਕਾਰੀ ਕਾਲਜ ਦੇ ਬਾਹਰ ਜਦੋਂ ਗਿਣਤੀ ਕੇਂਦਰ ਵਿਚੋਂ ਬਾਹਰ ਆਏ ਤਾਂ ਸਮਰਥਕਾਂ ਵਲੋਂ ਹਾਰ ਪਹਿਨਾ ਕੇ ਹਰਦੀਪ ਕੌਰ ਅਤੇ ਹਰਪਾਲ ਸਿੰਘ ਨੂੰ ਵਧਾਈ ਦਿੱਤੀ ਗਈ | ਇਸ ਮਗਰੋਂ ਕਾਫ਼ਲੇ ਦੇ ਰੂਪ ਵਿਚ ਸ਼ਹਿਰ ਵਿਚੋਂ ਹੁੰਦੇ ਹੋਏ ਆਪਣੇ ਗ੍ਰਹਿ ਭੁੱਲਰ ਕਾਲੋਨੀ ਪਹੁੰਚੇ | ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ |
ਪਿਛਲੀ ਖ਼ਬਰ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੀ ਰਿੰਕੂ ਰਾਣੀ ਜੇਤੂ ਅਗਲੀ ਖ਼ਬਰ ਵਾਰਡ ਨੰਬਰ 22 ਤੋਂ ਸੁਖਜਿੰਦਰ ਸਿੰਘ ਬਬਲੂ ਬਰਾੜ 547 ਵੋਟਾਂ ਦੇ ਫ਼ਰਕ ਨਾਲ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।