22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੜਕ ਹਾਦਸੇ 'ਚ ਮਾਸੂਮ ਲੜਕੇ ਦੀ ਮੌਤ

ਅਜੀਤ ਡੈਸਕ 23-05-2026
ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਜੁਗਰਾਜ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਪਿੰਡ ਕੋਹਾਰਵਾਲਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਕੋਠੇ ਸੈਣੀਆਂ ਵਾਲਾ (ਕੋਟਕਪੂਰਾ) ਵਿਖੇ ਉਹ ਸਵਾ ਕਿੱਲਾ ਜ਼ਮੀਨ ਠੇਕੇ ਉਪਰ ਲੈ ਕੇ ਸਬਜ਼ੀ ਬੀਜ-ਵੇਚ ਕੇ ਗੁਜ਼ਾਰਾ ਕਰਦਾ ਹੈ | ਸ਼ਾਮ ਨੂੰ ਉਹ ਸਬਜ਼ੀ ਵਾਲੇ ਖੇਤ ਗੇੜਾ ਮਾਰਨ ਗਿਆ | ਉਸ ਦੇ ਨਾਲ ਉਸ ਦੀ ਪਤਨੀ ਬਿੰਦਰ ਕੌਰ ਅਤੇ ਬੇਟੀ ਉਮਰ ਕਰੀਬ 3 ਸਾਲ ਅਤੇ ਬੇਟਾ ਗੁਰਵੀਰ ਸਿੰਘ ਉਮਰ ਕਰੀਬ 1 ਸਾਲ 10 ਮਹੀਨੇ ਹੈ | ਇਸ ਦੌਰਾਨ ਖੇਤ ਦੇ ਕੋਲ ਸੜਕ ਕਿਨਾਰੇ ਉਹ ਸਬਜ਼ੀ ਦੀ ਦੇਖ ਭਾਲ ਕਰਨ ਲੱਗ ਗਏ | ਏਨੇ ਨੂੰ ਦੋ ਨੌਜਵਾਨ ਮੋਟਰਸਾਈਕਲ 'ਤੇ ਬਹੁਤ ਤੇਜ਼ ਰਫ਼ਤਾਰ ਨਾਲ ਹਰੀਨੌਂ ਵਾਲੇ ਪਾਸਿਓਾ ਆਏ ਅਤੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਲਿਆ ਕੇ ਉਨ੍ਹਾਂ ਬਿਆਨਕਰਤਾ ਦੇ ਬੇਟੇ ਗੁਰਵੀਰ ਸਿੰਘ ਵਿਚ ਮਾਰਿਆ | ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟਕਪੂਰਾ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਗੁਰਵੀਰ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਦੋ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕਸ਼ੀ ਅਗਲੀ ਖ਼ਬਰ ਆਲ ਇੰਡੀਆ ਕਸ਼ੱਤਰੀ ਟਾਂਕ ਸਭਾ ਦੀ ਮੀਟਿੰਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।