06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡੀ.ਏ.ਵੀ. ਕਾਲਜ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ

ਅਜੀਤ ਡੈਸਕ 19-04-2026
ਮਲੋਟ, 18 ਅਪ੍ਰੈਲ (ਪਾਟਿਲ)-ਡੀ.ਏ.ਵੀ. ਕਾਲਜ ਮਲੋਟ ਵਿਚ ਕਾਰਜਕਾਰੀ ਪਿ੍ੰਸੀਪਲ ਸੁਦੇਸ਼ ਕੁਮਾਰ ਗਰੋਵਰ ਦੀ ਅਗਵਾਈ ਹੇਠ ਯੂਥ ਵੈੱਲਫ਼ੇਅਰ ਅਤੇ ਈ.ਐੱਮ.ਏ. ਵਿਭਾਗ ਦੇ ਇੰਚਾਰਜ ਡਾ. ਮੁਕਤਾ ਮੁਟਨੇਜਾ, ਸਹਿ ਇੰਚਾਰਜ ਪ੍ਰੋ. ਰਾਮ ਮਨੋਜ ਸ਼ਰਮਾ ਅਤੇ ਰਿੰਪੂ ਭਾਟੇਜਾ ਦੀ ਨਿਗਰਾਨੀ ਹੇਠ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਵਲੋਂ ਤੀਜੇ ਸਾਲ ਅਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਰਵੀ ਛਾਬੜਾ (ਮੈਂਬਰ ਗੋਵਰਨਿੰਗ ਬਾਡੀ ਡੀ.ਏ.ਵੀ. ਕਾਲਜ ਮਲੋਟ) ਆਪਣੇ ਧਰਮਪਤਨੀ ਸ਼ਿਖਾ ਛਾਬੜਾ ਸਮੇਤ ਅਤੇ ਉਦਯੋਗਪਤੀ ਰਵੀ ਬਾਂਸਲ (ਮੈਂਬਰ ਗੋਵਰਨਿੰਗ ਬਾਡੀ ਡੀ.ਏ.ਵੀ. ਕਾਲਜ ਮਲੋਟ) ਸ਼ਾਮਿਲ ਹੋਏ | ਇਸ ਦੌਰਾਨ ਰਾਕੇਸ਼ ਕੁਮਾਰ ਪਿ੍ੰਸੀਪਲ ਡੀ.ਏ.ਵੀ. ਸਕੂਲ ਮਲੋਟ (ਮੈਂਬਰ ਗੋਵਰਨਿੰਗ ਬਾਡੀ ਡੀ.ਏ.ਵੀ. ਕਾਲਜ ਮਲੋਟ) ਅਤੇ ਬੁੱਧ ਰਾਮ ਮੈਨੇਜਰ ਪੀ.ਐੱਨ.ਬੀ. ਡੀ.ਏ.ਵੀ. ਮਲੋਟ ਸ਼ਾਖਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ਗੀਤ, ਭੰਗੜਾ, ਗਿੱਧਾ, ਸੋਲੋ ਡਾਂਸ ਤੇ ਮਾਡਲਿੰਗ ਵਰਗੀਆਂ ਮਨਮੋਹਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਮਾਡਲਿੰਗ ਮੁਕਾਬਲੇ ਦੀ ਜੱਜਮੈਂਟ ਡਾ. ਜਸਬੀਰ ਕੌਰ, ਦੀਪਕ ਅਗਰਵਾਲ ਅਤੇ ਰਿੰਪੂ ਭਠੇਜਾ ਵਲੋਂ ਕੀਤੀ ਗਈ | ਮੁਕਾਬਲਿਆਂ ਦੇ ਨਤੀਜੇ 'ਚ ਰੈਂਪ ਪਿ੍ੰਸ ਸ਼ਕਸਮ, ਰੈਂਪ ਪਿ੍ੰਸਸ ਖੁਸ਼ਪ੍ਰੀਤ, ਮਿਸਟਰ ਡੈਸ਼ਿੰਗ ਜਸ਼ਨ, ਮਿਸ ਚਾਰਮਿੰਗ ਲਿਜਾ, ਮਿਸਟਰ ਤੇ ਮਿਸ ਟੈਲੈਂਟਡ ਅੰਸ਼ ਤੇ ਜਣਤ, ਮਿਸਟਰ ਤੇ ਮਿਸ ਫੇਅਰਵੈਲ ਨਮਿਤ ਤੇ ਸਾਨੀਆ, ਮਿਸ ਬੀ.ਏ. ਖੁਸ਼ੀ, ਮਿਸ ਬੀ.ਐੱਸ.ਸੀ. ਅਮਨਵੀਰ, ਸਪੌਟਲਾਈਟ ਸਟੀਲਰ ਮਿਸ ਪ੍ਰੀਆ ਮੋਹਰੀ ਰਹੇ | ਸਮਾਰੋਹ ਦੀ ਵਿਸ਼ੇਸ਼ ਆਕਰਸ਼ਣ ਮਿਸ ਪ੍ਰੀਆ ਵਲੋਂ ਕੀਤੀ ਘੋੜ ਸਵਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਅਬੁੱਲਖੁਰਾਣਾ ਵਿਖੇ ਆਧੁਨਿਕ ਕਮਰੇ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਅਗਲੀ ਖ਼ਬਰ ਮਲੋਟ ਵਿਖੇ ਵਾਰਡ ਵਾਈਜ਼ ਕਾਂਗਰਸ ਦੇ ਇੰਚਾਰਜਾਂ ਦੀ ਸੂਚੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।