15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਭਾਜਪਾ ਆਗੂ ਜਸਪਾਲ ਸਿੰਘ ਪੰਜਗਰਾਈਾ ਭਾਈ ਘਨੱਈਆ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 31-03-2026
ਜੈਤੋ, 30 ਮਾਰਚ (ਗੁਰਚਰਨ ਸਿੰਘ ਗਾਬੜੀਆ)-ਵਿਧਾਨ ਸਭਾ ਹਲਕਾ ਜੈਤੋ ਵਿਚ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਅਤੇ ਭਾਰਤੀ ਜਨਤਾ ਪਾਰਟੀ ਵਿਚ ਰਹਿ ਕੇ ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਪਿੰਡਾਂ ਵਿਚ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਦੀ ਸੇਵਾ ਕਰਨ ਵਿਚ ਹਮੇਸ਼ਾ ਤਤਪਰ ਰਹਿਣ ਵਾਲੇ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਜਸਪਾਲ ਸਿੰਘ ਪੰਜਗਰਾਈਾ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ ਮੋਰਚਾ ਪੰਜਾਬ ਨੂੰ ਅੱਜ ਗਿਆਨ ਜੋਤੀ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਬੇਅੰਤ ਸਿੰਘ ਸਿੱਧੂ ਵਲੋਂ ਭਾਈ ਘਨੱਈਆ ਐਵਾਰਡ ਦੇ ਕੇ ਪਿੰਡ ਰਾਮੇਆਣਾ ਦਸਵੇਂ ਪਾਤਸ਼ਾਹ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਪੰਜਗਰਾਈਾ ਵਲੋਂ ਇਕ ਮਿਸਾਲ ਪੈਦਾ ਕੀਤੀ ਕਿ ਭਾਰਤੀ ਜਨਤਾ ਪਾਰਟੀ ਵਿਚ 25 ਸਾਲਾਂ ਤੋਂ ਲਗਾਤਾਰ ਵਫ਼ਾਦਾਰੀ ਨਾਲ ਕੰਮ ਕਰਦੇ ਆ ਰਹੇ ਹਨ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਬਿਨਾਂ ਭੇਦ ਭਾਵ ਜਾਤੀ ਨਸਲ ਧਰਮ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਲਈ ਕੇਂਦਰ ਸਰਕਾਰ ਤੋਂ ਸਹਾਇਤਾ ਲੈ ਕੇ ਚਾਰ ਕਰੋੜ ਤੋਂ ਵੱਧ ਦਾ ਸਮਾਨ ਬੈਟਰੀ ਵਾਲੀਆਂ ਸਕੂਟਰੀਆਂ, ਗੋਡੇ, ਬੈਲਟਾਂ, ਖੂੰਡੀਆਂ, ਟਰਾਈ ਸਾਈਕਲ, ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਵਾਕਰ ਅਤੇ ਹੋਰ ਬਹੁਤ ਸਾਰਾ ਸਮਾਨ ਲੋੜਵੰਦਾਂ ਨੂੰ ਲਿਆ ਕੇ ਵੰਡਿਆ ਹੈ | ਵਿਧਾਨ ਸਭਾ ਹਲਕਾ ਜੈਤੋ ਦੇ ਹਰ ਪਿੰਡ ਵਿਚ ਇਕੱਲੇ ਇਕੱਲੇ ਘਰ ਤੱਕ ਪਹੁੰਚ ਕਰਕੇ ਲੋਕਾਂ ਦੀ ਸੇਵਾ ਭਾਵਨਾ ਨਾਲ ਜੁੜੇ ਹਨ | ਇਸ ਮੌਕੇ ਰਵੀ ਕੁਮਾਰ, ਵਿਨੇ ਕੁਮਾਰ, ਬਾਬਾ ਮੱਖਣ ਸਿੰਘ, ਸਤਪਾਲ ਸਿੰਘ ਸੱਤੀ, ਬੇਅੰਤ ਸਿੰਘ ਸਿੱਧੂ, ਮਨਜੀਤ ਸਿੰਘ ਰਾਣਾ, ਜਸਵੰਤ ਸਿੰਘ ਮੱਤਾ, ਮਿੰਟੂ ਮੜਾਕ, ਭਿੰਦਾ ਸਿੰਘ, ਮਹਿਕਦੀਪ ਗਿੱਲ, ਰਮਨਦੀਪ ਰਾਮੇਆਣਾ, ਬਲਵਿੰਦਰ ਸਿੰਘ ਬਰਗਾੜੀ, ਹਰਦੀਪ ਸ਼ਰਮਾ ਬਾਹਮਣ ਵਾਲਾ, ਰਾਮ ਰਤਨ ਜੈਤੋ, ਸੰਦੀਪ ਸ਼ਰਮਾ ਜੈਤੋ, ਵਿਕਰਮਜੀਤ ਵਿੱਕੀ ਚੈਨਾ, ਮੰਦਰ ਰੋੜੀਕਪੂਰਾ, ਸ਼ਿੰਦਰ ਰੋੜੀਕਪੂਰਾ, ਗੁਰਨਾਮ ਸਿੰਘ ਦਬੜੀਖਾਨਾ, ਸੁਖਦੇਵ ਸਿੰਘ ਚੰਦਭਾਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਵੰਤ ਸਿੰਘ ਪੱਕਾ ਨੂੰ ਯੂਥ ਵਿੰਗ ਦਾ ਸੰਯੁਕਤ ਸਕੱਤਰ ਨਿਯੁਕਤ ਕੀਤੇ ਜਾਣ 'ਤੇ ਸਮਰਥਕਾਂ 'ਚ ਖ਼ੁਸ਼ੀ ਅਗਲੀ ਖ਼ਬਰ ਮੈਡੀਕਲ ਕਾਲਜ 'ਚ ਡਾਕਟਰਾਂ ਦੀ ਮਰੀਜ਼ਾਂ ਪ੍ਰਤੀ ਲਾਪ੍ਰਵਾਹੀ ਨਿੰਦਣਯੋਗ: ਬੱਬੂ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।