20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਰਜ਼ ਮੁਕਤ

ਕਰਜ਼ ਮੁਕਤ

ਅਜੀਤ ਡੈਸਕ 20-09-2026

ਸ਼ੁਕਰ ਹੈ ਦਲਬੀਰ ਅੱਜ ਮੇਰਾ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਜੋਗਿੰਦਰ ਸਿੰਘ ਦੇ ਗਿਆ ਸਵੇਰੇ-ਸਵੇਰੇ, ਨਹੀਂ ਤਾਂ ਹਰ ਰੋਜ਼ ਟਰਕਾ ਦਿੰਦਾ ਸੀ | ਪੈਸੇ ਕਿਤੋਂ ਆ ਜਾਣਗੇ ਤਾਂ ਦੇ ਦੇਵੇਗਾ, ਪਰ ਪਤਾ ਨਹੀਂ ਅੱਜ ਪੂਰੇ ਦਾ ਪੂਰਾ ਚੈੱਕ ਫੜਾ ਕੇ ਮੈਨੂੰ ਧੰਨਵਾਦ ਵੀ ਕਹਿ ਕੇ ਗਿਆ ਕਿ ਉਹ ਦੇਰੀ ਨਾਲ ਉਧਾਰ ਵਾਪਸ ਕਰ ਸਕਿਆ ਹੈ ਤੇ ਤਿੰਨ ਹਜ਼ਾਰ ਰੁਪਏ ਉਹ ਉੱਪਰ ਵੀ ਦੇ ਗਿਆ |
'ਆਹੋ ਯਾਰ! ਉਹਨੂੰ ਮੈਂ ਹੀ ਸਲਾਹ ਦਿੱਤੀ ਸੀ, ਇਕ ਸਾਹਿਤਕਾਰ ਸਾਰਿਆਂ ਦੇ ਹਿਤ ਦੀ ਗੱਲ ਕਰਦਾ ਹੈ ਤੇ ਮੇਰਾ ਵੀ ਫ਼ਰਜ਼ ਬਣਦਾ, ਮੈਂ ਵੀ ਕੁਝ ਨਾ ਕੁਝ ਰਸਤਾ ਕੱਢਾਂ, ਫਿਰ ਮੈਂ ਸੋਚਿਆ ਇਹ ਆਪ ਵੀ ਥੋੜ੍ਹਾ ਕੁਝ ਲਿਖ ਲੈਂਦਾ ਹੈ ਤਾਂ ਉਹਨੂੰ ਮੈਂ ਆਖਿਆ 'ਇਕਕੰਮ ਕਰ, ਇਕ ਸਾਂਝਾ ਕਹਾਣੀ ਸੰਗ੍ਰਹਿ ਜਾਂ ਕਾਵਿ-ਸੰਗ੍ਰਹਿ ਤਿਆਰ ਕਰਦੇ ਹਾਂ ਤੇ ਉਸ ਦੀ ਕੀਮਤ ਢਾਈ ਸੌ ਰੁਪਏ ਰੱਖਦੇ ਹਾਂ ਤੇ ਇਕ ਵਟਸਐਪ ਤੇ ਫੇਸਬੁੱਕ 'ਤੇ ਸੁਨੇਹਾ ਪਾਉਂਦੇ ਹਾਂ, ਜੋ ਅੱਜਕਲ੍ਹ ਇਕ ਟਰੈਂਡ ਚਲ ਰਿਹਾ ਹੈ ਕਿ ਸੋਧੀਆਂ ਹੋਈਆਂ ਲਿਖਤਾਂ ਪਾਓ ਤੇ ਹਰ ਇਕ ਲੇਖਕ ਨੂੰ  ਇਕ ਜਾਂ ਦੋ ਪੰਨੇ ਦਿੱਤੇ ਜਾਣਗੇ ਤੇ ਕਿਤਾਬ ਦਾ ਹਿੱਸਾ ਬਣਨ ਲਈ ਫੀਸ ਤਿੰਨ ਸੌ ਰੁਪਏ ਰੱਖੀ ਗਈ ਹੈ ਤੇ ਕਹਾਂਗੇ ਕਿਤਾਬ ਤੁਹਾਡੇ ਬੂਹੇ 'ਤੇ ਪਹੁੰਚ ਜਾਵੇਗੀ, ਇਕ ਵੱਡਾ ਫੰਕਸ਼ਨ ਕਰਾਂਗੇ, ਜ਼ਿਆਦਾ ਪੈਸਾ ਤਾਂ ਨਹੀਂ ਲੱਗੇਗਾ ਤੀਹ ਚਾਲੀ ਹਜ਼ਾਰ ਦੇ ਵਿਚ ਸਭ ਸੋਹਣਾ ਕਰਕੇ ਖਾਣਾ ਤੇ ਨਾਲ ਕਿਤਾਬਾਂ ਵੰਡਾਂਗੇ ਤੇ ਪੈਸਿਆਂ ਦੀ ਵਸੂਲੀ ਹੋ ਜਾਊਗੀ | ਰੀਸੋ ਰੀਸੀ ਹਰ ਕੋਈ ਤਿੰਨ ਸੌ ਰੁਪਏ ਦੇ ਦੇਵੇਗਾ | ਅੱਜਕਲ੍ਹ ਇਹੀ ਧੰਦਾ ਜ਼ੋਰਾਂ 'ਤੇ ਚਲ ਰਿਹਾ ਹੈ ਤੇ ਤੂੰ 'ਕਰਜ਼ ਮੁਕਤ ਹੋ ਜਾਊਾ', ਕੁਝ ਬਚ ਵੀ ਜਾਊ ਤੇ ਵਾਹ-ਵਾਹ ਵੀ ਹੋ ਜਾਊ, ਹੋਰ ਤਾਂ ਕੋਈ ਰਸਤਾ ਨਜ਼ਰ ਨਹੀਂ ਆਉਂਦਾ |
-ਰੋਹਤਕ | ਈਮੇਲ : jkanwaljitkaur0gmail.com

ਪਿਛਲੀ ਖ਼ਬਰ ਮਿਸਾਲੀ ਮਨੁੱਖ ਸੀ ਹਰਭਜਨ ਬਾਜਵਾ ਅਗਲੀ ਖ਼ਬਰ ਮਿੰਨੀ ਕਹਾਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।