28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਾਰਡ ਨੰਬਰ 20 ਦੇ ਸੂਰੀਆ ਐਨਕਲੇਵ ਵਿਖੇ ਨਵੇਂ ਲਗਾਏ ਟਿਊਬਵੈੱਲ ਦਾ ਉਦਘਾਟਨ ਕਰਨ ਮੌਕੇ ਖੜ੍ਹੇ ਹਲਕਾ ਇੰਚਾਰਜ ਨਿਤਿਨ ਕੋਹਲੀ, ਕੌਂਸਲਰ ਮਨਮੋਹਨ ਸਿੰਘ ਰਾਜੂ ਨਾਲ ਇਲਾਕਾ ਨਿਵਾਸੀ। ਕੋਹਲੀ ਤੇ ਕੌਂਸਲਰ ਰਾਜੂ ਵਲੋਂ ਸੂਰਿਆ ਐਨਕਲੇਵ ਵਿਖੇ ਨਵੇਂ ਲਗਾਏ ਟਿਊਬਵੈੱਲ ਦਾ ਉਦਘਾਟਨ

ਚੁਗਿੱਟੀ/ ਜੰਡੂਸਿੰਘਾ, 27 ਨਵੰਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਅਧੀਨ ਆਉਂਦੇ ਸੂਰੀਆ ਐਨਕਲੇਵ ਖੇਤਰ ਵਿਚ ਲਗਾਏ ਨਵੇਂ ਟਿਊਬਵੈੱਲ ਦਾ ਜਲੰਧਰ ਕੇਂਦਰੀ ਹਲਕੇ ਤੋਂ ਇੰਚਾਰਜ਼ ਨਿਤਿਨ ਕੋਹਲੀ ਤੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ ਕਿ ਪ੍ਰਮਾਤਮਾ ਨੇ ਕੇਂਦਰੀ ਹਲਕੇ ਵਿਚ ਲੋਕਾਂ ਦੀ ਸੇਵਾ ਕਰਨ ਦੀ ਮੇਰੀ ਡਿਊਟੀ ਲਗਾਈ ਹੈ, ਉਸ ਨੂੰ ਨਿਭਾਉਣ ਵਿਚ ਮੈਂ ਪੂਰੀ ਇਮਾਨਦਾਰੀ ਤੇ ਗੰਭੀਰਤਾ ਵਰਤ ਰਿਹਾ ਹਾਂ।

ਅਜੀਤ ਡੈਸਕ 28-11-2026
ਚੁਗਿੱਟੀ/ ਜੰਡੂਸਿੰਘਾ, 27 ਨਵੰਬਰ (ਨਰਿੰਦਰ ਲਾਗੂ)-ਵਾਰਡ ਨੰਬਰ 20 ਅਧੀਨ ਆਉਂਦੇ ਸੂਰੀਆ ਐਨਕਲੇਵ ਖੇਤਰ ਵਿਚ ਲਗਾਏ ਨਵੇਂ ਟਿਊਬਵੈੱਲ ਦਾ ਜਲੰਧਰ ਕੇਂਦਰੀ ਹਲਕੇ ਤੋਂ ਇੰਚਾਰਜ਼ ਨਿਤਿਨ ਕੋਹਲੀ ਤੇ ਕੌਂਸਲਰ ਮਨਮੋਹਨ ਸਿੰਘ ਰਾਜੂ ਵਲੋਂ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ ਕਿ ਪ੍ਰਮਾਤਮਾ ਨੇ ਕੇਂਦਰੀ ਹਲਕੇ ਵਿਚ ਲੋਕਾਂ ਦੀ ਸੇਵਾ ਕਰਨ ਦੀ ਮੇਰੀ ਡਿਊਟੀ ਲਗਾਈ ਹੈ, ਉਸ ਨੂੰ ਨਿਭਾਉਣ ਵਿਚ ਮੈਂ ਪੂਰੀ ਇਮਾਨਦਾਰੀ ਤੇ ਗੰਭੀਰਤਾ ਵਰਤ ਰਿਹਾ ਹਾਂ। ਇਸ ਮੌਕੇ ਕੌਂਸਲਰ ਰਾਜੂ ਨੇ ਆਖਿਆ ਕਿ ਜਲੰਧਰ ਕੇਂਦਰੀ ਹਲਕੇ ਦੇ ਵਸਨੀਕਾਂ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਨਿਤਿਨ ਵਰਗਾ ਸੂਝਵਾਨ ਆਗੂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਨਿਤਿਨ ਕੋਹਲੀ ਦੀ ਅਗਵਾਈ ਵਿਚ ਉਕਤ ਵਾਰਡ ਵਿਚ ਵਿਕਾਸ ਦੇ ਕੰਮਾਂ ਦੀ ਇਸ ਸਮੇਂ ਹਨੇਰੀ ਚੱਲ ਰਹੀ ਹੈ। ਜਿਸ ਕਾਰਨ ਸਾਰੇ ਵਰਗਾਂ ਦੇ ਲੋਕ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੋਹਲੀ ਹੁਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਈਏ। ਉਕਤ ਦੋਵਾਂ ਆਗੂਆਂ ਨੇ ਲੋਕਾਂ ਨੂੰ ਭਰੋਸਾ ਦੁਆਉਂਦਿਆ ਕਿਹਾ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਫਿਰ ਤੋਂ ਸਰਕਾਰ ਬਣਨ ‘ਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਕੰਮ ਲਗਾਤਾਰ ਜਾਰੀ ਰਹੇਗਾ, ਵਿਕਾਸ ਦੇ ਮਾਮਲੇ ਵਿਚ ਕਿਸੇ ਵੀ ਇਲਾਕੇ ਦੇ ਲੋਕਾਂ ਨਾਲ ਭਿੰਨ ਭੇਦ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਸੀਨੀ: ਡਿਪਟੀ ਮੇਅਰ ਬਲਵੀਰ ਸਿੰਘ ਢਿੱਲੋਂ ( ਬਿੱਟੂ) ਵਲੋਂ ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਲੋਕਾਂ ਵਲੋਂ ਉਨ੍ਹਾਂ ਦਾ ਨਵੇਂ ਟਿਊਬਵੈੱਲ ਨੂੰ ਲੋਕ ਅਰਪਣ ਕਰ ਨ ਲਈ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਜਸਮੀਤ ਸਿੰਘ ਸ਼ੁਭਮ, ਰੌਸ਼ਨ ਲਾਲ, ਰਾਜਨ ਮਹਿੰਦਰੂ, ਵਿਕਾਸ ਅਗਰਵਾਲ, ਪ੍ਰਵੀਨ ਸੱਭਰਵਾਲ, ਸੁਦੇਸ਼, ਮੁਰਲੀ ਮਨੋਹਰ, ਅਰਜਨ, ਐਸ. ਕੇ. ਪਾਂਡੇ, ਮਦਨ ਲਾਲ, ਵਿਪਨ ਜੈਨ, ਰਾਹੁਲ ਟੰਡਨ, ਸਰਬਜੀਤ ਸੈਂਬੀ, ਰਮੇਸ਼ ਚੰਦਰ ਵੋਹਰਾ, ਸੁਧੀਰ ਕੁਮਾਰ ਤੇ ਪਵਨ ਸਮੇਤ ਕਈ ਹੋਰ ਪਤਵੰਤੇ ਤੇ ਇਲਾਕਾ ਵਸਨੀਕ ਹਾਜ਼ਰ ਸਨ।
ਪਿਛਲੀ ਖ਼ਬਰ ਸ਼ੀਸ਼ ਮਹਿਲ ਮਾਮਲੇ ’ਚ ‘ਆਪ’ ਦਾ ਦੋਹਰਾ ਚਿਹਰਾ ਸਾਹਮਣੇ ਆਇਆ-ਵਿਜੇ ਸਾਂਪਲਾ ਅਗਲੀ ਖ਼ਬਰ ਮੇਅਰ ਵਲੋਂ ਸਨਅਤੀ ਇਲਾਕਿਆਂ ਤੋਂ ਇਲਾਵਾ ਸੜਕਾਂ, ਪਾਰਕਾਂ, ਲਾਈਟਾਂ ਅਤੇ ਸੀਵਰੇਜ ਸਮੱਸਿਆਵਾਂ ਦੇ ਹੱਲ ’ਤੇ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।