28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮੁਰੰਮਤ ਨੂੰ ਤਰਸ ਰਹੀ ਹੈ ਸਰਫਿਸ ਵਾਟਰ ਲਈ ਪੁੱਟੀ ਕਾਜ਼ੀ ਮੰਡੀ ਤੋਂ ਹਾਈਵੇ ਨੂੰ ਜਾਂਦੀ ਸੜਕ

ਜਲੰਧਰ, 27 ਨਵੰਬਰ (ਮੋਹਿਤ ਸਿੰਘ ਮਾਰਕੰਡਾ)-ਸਥਾਨਕ ਕਾਜੀ ਮੰਡੀ ’ਚੋਂ ਨਾਜਾਇਜ਼ ਕਬਜ਼ੇ ਹਟਾਉਣੇ ਤਾਂ ਦੂਰ ਦੀ ਗੱਲ ਇੱਥੋਂ ਗੁਰੂ ਗੋਬਿੰਦ ਸਿੰਘ ਐਵੇਨਿਊ ’ਚੋਂ ਲੰਘ ਕੇ ਰਾਸ਼ਟਰੀ ਮਾਰਗ ਨਾਲ ਜੁੜਦੀ ਸੜਕ ਨੂੰ ਨਹਿਰੀ ਪਾਣੀ ਦੀ ਸਪਲਾਈ ਲੰਘਾਉਣ ਲਈ ਤਿੰਨ ਥਾਵਾਂ ਤੋਂ ਕਰੀਬ 5 ਵਰ੍ਹੇ ਪਹਿਲਾਂ ਪੁੱਟਿਆ ਗਿਆ ਸੀ, ਜਿਸ ਦੀ ਅੱਜ ਤੱਕ ਮੁਰੰਮਤ ਨਹੀਂ ਕੀਤੀ ਗਈ ਹੈ। ਇਸ ਸੜਕ ਦਾ ਨਾਂਅ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਮਾਰਗ ਰਖਵਾਇਆ ਗਿਆ ਸੀ ਪਰ ਕੁਝ ਲੋਕਾਂ ਵਲੋਂ ਇਸ ਅੱਧੀ ਸੜਕ ’ਤੇ ਮਹਾਰਾਜਾ ਅਗਰਸੈਨ ਦੇ ਬੋਰਡ ਲਗਵਾ ਲਏ ਗਏ।

ਅਜੀਤ ਡੈਸਕ 28-11-2026
ਜਲੰਧਰ, 27 ਨਵੰਬਰ (ਮੋਹਿਤ ਸਿੰਘ ਮਾਰਕੰਡਾ)-ਸਥਾਨਕ ਕਾਜੀ ਮੰਡੀ ’ਚੋਂ ਨਾਜਾਇਜ਼ ਕਬਜ਼ੇ ਹਟਾਉਣੇ ਤਾਂ ਦੂਰ ਦੀ ਗੱਲ ਇੱਥੋਂ ਗੁਰੂ ਗੋਬਿੰਦ ਸਿੰਘ ਐਵੇਨਿਊ ’ਚੋਂ ਲੰਘ ਕੇ ਰਾਸ਼ਟਰੀ ਮਾਰਗ ਨਾਲ ਜੁੜਦੀ ਸੜਕ ਨੂੰ ਨਹਿਰੀ ਪਾਣੀ ਦੀ ਸਪਲਾਈ ਲੰਘਾਉਣ ਲਈ ਤਿੰਨ ਥਾਵਾਂ ਤੋਂ ਕਰੀਬ 5 ਵਰ੍ਹੇ ਪਹਿਲਾਂ ਪੁੱਟਿਆ ਗਿਆ ਸੀ, ਜਿਸ ਦੀ ਅੱਜ ਤੱਕ ਮੁਰੰਮਤ ਨਹੀਂ ਕੀਤੀ ਗਈ ਹੈ। ਇਸ ਸੜਕ ਦਾ ਨਾਂਅ ਗੁਰੂ ਗੋਬਿੰਦ ਸਿੰਘ ਐਵੇਨਿਊ ਦੇ ਗੁਰਦੁਆਰਾ ਪਾਤਿਸ਼ਾਹੀ ਦਸਵੀਂ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਮਾਰਗ ਰਖਵਾਇਆ ਗਿਆ ਸੀ ਪਰ ਕੁਝ ਲੋਕਾਂ ਵਲੋਂ ਇਸ ਅੱਧੀ ਸੜਕ ’ਤੇ ਮਹਾਰਾਜਾ ਅਗਰਸੈਨ ਦੇ ਬੋਰਡ ਲਗਵਾ ਲਏ ਗਏ। ਗੁਰਦੁਆਰਾ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਬਹੁਤ ਤੇਜੀ ਨਾਲ ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਸੁੰਦਰੀਕਰਨ ਹੀ ਨਹੀਂ ਕੀਤਾ ਗਿਆ ਸਗੋਂ ਇਸ ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਚੌਕ ਵੀ ਬਹੁਤ ਸੁੰਦਰ ਬਣਾ ਕੇ ਇਸ ਦੇ ਨਜ਼ਦੀਕ ਗੁਰੂ ਨਾਨਕ ਬਗੀਚੀ ਬਣਾਈ ਗਈ ਹੈ, ਜਿਸ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਉਥੇ ਗੁਰੂ ਗੋਬਿੰਦ ਸਿੰਘ ਚੌਕ ਤੋਂ ਅੱਗੇ ਸੜਕ ਦੇ ਦੂਜੇ ਹਿੱਸੇ ਵਿਚ ਪਏ ਟੋਇਆ ਦੀ ਮੁਰੰਮਤ ਕਰਵਾਉਣੀ ਤਾਂ ਦੂਰ ਸੜਕ ਦੇ ਇਸ ਹਿੱਸੇ ਦੇ ਦੋਵੇਂ ਪਾਸੇ ਲੱਗੇ ਕੂੜੇ ਦੇ ਢੇਰ, ਡਿਵਾਈਡਰ ਵਿਚ ਉੱਗੀ ਭੰਗ ਅਤੇ ਬੰਦ ਸਟਰੀਟ ਲਾਈਟਾਂ ਇਸ ਦਾ ਨਾਮਕਰਨ ਕਰਵਾਉਣ ਵਾਲਿਆਂ ਦੀ ਸ਼ਰਧਾ ਅਤੇ ਕਾਰਗੁਜਾਰੀ ਦਾ ਮਾਖੌਲ ਉਡਾ ਰਹੀਆਂ ਹਨ। ਇਸ ਸਬੰਧੀ ਜੰਗਬਹਾਦਰ ਸਿੰਘ, ਜਸਪ੍ਰੀਤ ਸਿੰਘ ਸੈਣੀ, ਰਾਮੇਸ਼ਪਾਲ ਸ਼ਰਮਾ, ਸੰਜੀਵ ਸ਼ਰਮਾ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਸੜਕ ਦੀ ਸਫਾਈ ਤੇ ਮੁਰੰਮਤ ਨਹੀਂ ਕਰਵਾ ਸਕਦੇ ਸੀ ਤਾਂ ਇਸ ਦੇ ਨਾਮਕਰਨ ਦੇ ਬੋਰਡ ਲਗਾ ਕੇ ਅਪਮਾਨ ਵੀ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੰਦਗੀ ਤੇ ਮਾੜੀ ਸੜਕ ਵਿਚ ਲੱਗੇ ਬੋਰਡ ਰਾਹਗੀਰਾਂ ਦੀ ਭਾਵਨਾ ਨੂੰ ਠੇਸ ਪਹੁੰਚਾਉਦੇ ਹਨ। ਉਨ੍ਹਾਂ ਵਾਰਡ ਦੇ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਇਸ ਟੁੱਟੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਡਿਵਾਈਡਰ ਵਿਚ ਪੌਦੇ ਆਦਿ ਲਗਾ ਕੇ ਸਟਰੀਟ ਲਾਈਟਾਂ ਚਾਲੂ ਕੀਤੀਆਂ ਜਾਣ।
ਪਿਛਲੀ ਖ਼ਬਰ ਮਲਸੀਆਂ ਨਜ਼ਦੀਕ ਕੌਮੀ ਮਾਰਗ ’ਤੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ 2 ਜ਼ਖ਼ਮੀ ਅਗਲੀ ਖ਼ਬਰ ਐੱਸ. ਐੱਸ. ਪੀ. ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।