22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਜਲੰਧਰ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਅੰਡਰ -15 ਤੇ ਅੰਡਰ -13 ਵਰਗਾਂ ਦੇ ਸੈਮੀਫਾਈਨਲ ਤੇ ਕੁਆਰਟਰ ਫਾਈਨਲ ਮੁਕਾਬਲੇ ਅੱਜ

ਜਲੰਧਰ , 22 ਨਵੰਬਰ (ਡਾ. ਜਤਿੰਦਰ ਸਾਬੀ)- ਜਲੰਧਰ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਲੰਧਰ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ-2026 ਦਾ ਹੰਸਰਾਜ ਸਟੇਡੀਅਮ ਸਥਿਤ ਕਾਰਪੋਰੇਸ਼ਨ ਟੇਬਲ ਟੈਨਿਸ ਹਾਲ ’ਚ ਸ਼ਾਨਦਾਰ ਆਗਾਜ਼ ਹੋਇਆ।

ਅਜੀਤ ਡੈਸਕ 23-11-2026
ਜਲੰਧਰ , 22 ਨਵੰਬਰ (ਡਾ. ਜਤਿੰਦਰ ਸਾਬੀ)- ਜਲੰਧਰ ਜ਼ਿਲ੍ਹਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਜਲੰਧਰ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ-2026 ਦਾ ਹੰਸਰਾਜ ਸਟੇਡੀਅਮ ਸਥਿਤ ਕਾਰਪੋਰੇਸ਼ਨ ਟੇਬਲ ਟੈਨਿਸ ਹਾਲ ’ਚ ਸ਼ਾਨਦਾਰ ਆਗਾਜ਼ ਹੋਇਆ। ਪਹਿਲੇ ਦਿਨ ਅੰਡਰ-9, ਅੰਡਰ-13, ਅੰਡਰ-17, ਅੰਡਰ-19 ਲੜਕੇ ਤੇ ਲੜਕੀਆਂ ਵਰਗਾਂ ਤੋਂ ਇਲਾਵਾ ਪੁਰਸ਼ ਤੇ ਮਹਿਲਾ ਵਰਗ ਦੇ ਗਰੁੱਪ ਗੇੜ ਦੇ ਮੁਕਾਬਲੇ ਕਰਵਾਏ ਗਏ। ਅੰਡਰ-15 ਸਾਲ ਵਰਗ ’ਚ ਸ਼ਨਾਇਆ ਤਿਆਗੀ, ਅਦਿਆ ਅਗਰਵਾਲ, ਸਵਰੀਨ ਤੇ ਮਹੀਨ ਮਹਾਜਨ ਨੇ ਸੈਮੀਫਾਈਨਲ ’ਚ ਜਗ੍ਹਾ ਬਣਾਈ, ਜਦਕਿ ਅੰਡਰ-15 ਲੜਕੇ ਵਰਗ ਵਿੱਚ ਸਿਦਕ ਸਿੰਘ, ਮਨਨ ਵਧਵਾ, ਸ਼ੁਭਮ ਆਹੂਜਾ, ਸਵੀਰ, ਤੇਜਸਵੀਰ ਸਿੰਘ, ਬਖ਼ਸ਼ੀਸ਼ ਸਿੰਘ, ਰੁਦਰ ਸੰਧੀ ਤੇ ਮੁਦਿਤ ਜੈਨ ਕੁਆਰਟਰ ਫਾਈਨਲ ’ਚ ਪਹੁੰਚੇ। ਅੰਡਰ-13 ਲੜਕੀਆ ਵਰਗ ’ਚ ਸਵਰੀਨ, ਵੇਦਾਂਸ਼ੀ, ਮਹੀਨ ਤੇ ਮਾਨਿਆ ਨੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਇਸੇ ਵਰਗ ਦੇ ਲੜਕੇ ਮੁਕਾਬਲਿਆਂ ’ਚ ਸਿਦਕ ਸਿੰਘ, ਸ਼੍ਰੀਵਰਧਨ, ਹਰਸਮਰਥ, ਸਵੀਰ, ਤੇਜਸਵੀਰ, ਭੌਮਿਕ, ਮੁਦਿਤ ਜੈਨ ਤੇ ਅਦਵੈ ਮੈਨੀ ਨੇ ਕੁਆਰਟਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਚੈਂਪੀਅਨਸ਼ਿਪ ਦੇ ਨਾਕਆਊਟ ਮੁਕਾਬਲੇ 23 ਨਵੰਬਰ ਨੂੰ ਸਵੇਰੇ 10 ਵਜੇ ਤੋਂ ਖੇਡੇ ਜਾਣਗੇ। ਇਸ ਟੂਰਨਾਮੈਂਟ ਰਾਹੀਂ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਆਗਾਮੀ ਪੰਜਾਬ ਰਾਜ ਟੇਬਲ ਟੈਨਿਸ ਚੈਂਪੀਅਨਸ਼ਿਪ-2026 ਲਈ ਜਲੰਧਰ ਜ਼ਿਲ੍ਹਾ ਟੀਮ ਦੀ ਚੋਣ ਵੀ ਕੀਤੀ ਜਾਵੇਗੀ।
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਅਗਲੀ ਖ਼ਬਰ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਸਾਰੇ 1997 ਪੋਲਿੰਗ ਬੂਥਾਂ ’ਤੇ ਲਾਏ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।