16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਪਿੰਡ ਦੀਵਾਲੀ ’ਚ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, 80 ਮਰੀਜ਼ ਆਪ੍ਰੇਸ਼ਨ ਲਈ ਚੁਣੇ

ਜਮਸ਼ੇਰ ਖ਼ਾਸ, 15 ਨਵੰਬਰ (ਹਰਵਿੰਦਰ ਕੁਮਾਰ)-ਪਿੰਡ ਦੀਵਾਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਭਾਈ ਯਸ਼ਪਾਲ ਸਿੰਘ, ਯੂਐਸਏ , ਭਾਈ ਬਲਜਿੰਦਰ ਸਿੰਘ ਦੀਵਾਲੀ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਨੌਰਦਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਅਮਰੀਕਾ ਤੇ ਗੁਰਮੇਜ ਸਿੰਘ ਜੂਤਲਾ ਯੂ.

ਪਿੰਡ ਦੀਵਾਲੀ ਵਿਖੇ ਗੁਰਮੇਜ ਸਿੰਘ ਜੂਤਲਾ ਦੇ ਪਰਿਵਾਰ ਵਲੋਂ ਲਗਾਏ ਮੁਫ਼ਤ ਕੈਂਪ ਦੌਰਾਨ ਜਥੇਦਾਰ ਤਰਸੇਮ ਸਿੰਘ, ਦੀਵਾਲੀ ਕਰਨੈਲ ਸਿੰਘ, ਭਾਈ ਬਲਜਿੰਦਰ ਸਿੰਘ ਦੀਵਾਲੀ, ਸਰਪੰਚ ਸੰਦੀਪ ਕੁਮਾਰ, ਵਿਜੇ ਕੁਮਾਰ, ਧਰਮਵੀਰ ਧੱਮਾ ਆਦਿ । ਤਸਵੀਰ- ਹਰਵਿੰਦਰ ਕੁਮਾਰ 16-11-2026
ਜਮਸ਼ੇਰ ਖ਼ਾਸ, 15 ਨਵੰਬਰ (ਹਰਵਿੰਦਰ ਕੁਮਾਰ)-ਪਿੰਡ ਦੀਵਾਲੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਭਾਈ ਯਸ਼ਪਾਲ ਸਿੰਘ, ਯੂਐਸਏ , ਭਾਈ ਬਲਜਿੰਦਰ ਸਿੰਘ ਦੀਵਾਲੀ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਨੌਰਦਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਅਮਰੀਕਾ ਤੇ ਗੁਰਮੇਜ ਸਿੰਘ ਜੂਤਲਾ ਯੂ.ਐਸ.ਏ ਦੇ ਸਮੂਹ ਪਰਿਵਾਰ ਵਲੋਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਕੈਂਪ ’ਚ ਕਰੀਬ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ 80 ਅੱਖਾਂ ਦੇ ਮਰੀਜ਼ ਆਪਰੇਸ਼ਨ ਕੀਤੇ ਜਾਣ ਲਈ ਚੁਣੇ ਗਏ ਤੇ ਲੋੜਵੰਦ ਮਰੀਜ਼ਾਂ ਨੂੰ ਬਹੁਤ ਦਵਾਈਆਂ ਵੀ ਦਿੱਤੀਆਂ ਗਈਆਂ। ਜਥੇਦਾਰ ਤਰਸੇਮ ਸਿੰਘ ਤੇ ਕਰਨੈਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅਕਾਲ ਹਸਪਤਾਲ ਜਲੰਧਰ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ । ਭਾਈ ਬਲਜਿੰਦਰ ਸਿੰਘ ਦੀਵਾਲੀ ਨੇ ਦੱਸਿਆ ਕਿ ਕੈਂਪ ’ਚ ਐਨਆਰਆਈ ਗੁਰਮੇਜ ਸਿੰਘ ਜੂਤਲਾ, ਕਮਲਜੀਤ ਕੌਰ ਜੂਤਲਾ, ਸਤਿੰਦਰ ਸਿੰਘ ਜੂਤਲਾ, ਅਮਨਦੀਪ ਕੌਰ, ਬਲਵੀਰ ਸਿੰਘ, ਸ਼ਾਨਵੀਰ ਸਿੰਘ, ਕਬੀਰ ਸਿੰਘ ਜਸਨੂਰ ਕੌਰ ,ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਗਿਆਨੀ ਅਮਰਜੀਤ ਸਿੰਘ ਮਿਗਲਾਨੀ, ਸਰਪੰਚ ਸੰਦੀਪ ਕੁਮਾਰ, ਰਕੇਸ਼ ਕੁਮਾਰ , ਧਰਮਵੀਰ ਧੱਮਾ, ਪਰਮਜੀਤ ਸਿੰਘ ਪੰਮੀ ਸਿਮਰਨ ਸਿੰਘ, ਕਮਲਜੀਤ ਸਿੰਘ ਕਮਲ, ਗਿਆਨੀ ਗੁਰਦਿੱਤ ਸਿੰਘ, ਜਥੇਦਾਰ ਇੰਦਰਜੀਤ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਉਮੇਸ਼ ਬਤਰਾ ਨੂੰ ਭਾਜਪਾ ਜ਼ਿਲ੍ਹਾ ਪ੍ਰੈੱਸ ਸਕੱਤਰ ਬਣਨ ’ਤੇ ਮਿਲਿਆ ਸੀਨੀਅਰ ਆਗੂਆਂ ਦਾ ਆਸ਼ੀਰਵਾਦ ਅਗਲੀ ਖ਼ਬਰ ਏਕਲਵਯ ਸਕੂਲ ਨੇ ਉਤਸ਼ਾਹ ਨਾਲ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।