12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਹਾਦਸਿਆਂ ਤੋਂ ਬਚਾਅ ਲਈ ਮੀਰੀ ਪੀਰੀ ਚੌਕ ਜੰਡੂਸਿੰਘਾ ਵਿਖੇ ਲਗਾਈਆਂ ਜਾਣ ਲਾਈਟਾਂ ਪੁਲਿਸ ਵੀ ਹੋਵੇ ਤਾਇਨਾਤ

ਚੁਗਿੱਟੀ/ਜੰਡੂਸਿੰਘਾ, 11 ਨਵੰਬਰ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਪਿੰਡ ਜੰਡੂਸਿੰਘਾ ਦੇ ਮੀਰੀ ਪੀਰੀ ਚੌਂਕ (ਦੋ ਸੜਕਾਂ ਚੌਕ) ‘ਚ ਆਏ ਦਿਨ ਹੁੰਦੇ ਹਾਦਸਿਆਂ ਤੋਂ ਬਚਾਅ ਲਈ ਜਿਥੇ ਸਟਰੀਟ ਲਾਈਟਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਉਥੇ ਹੀ ਇਸ ਚੌਕ ’ਚ ਪੁਲਿਸ ਤਾਇਨਾਤ ਵੀ ਕੀਤੀ ਜਾਣੀ ਚਾਹੀਦੀ ਹੈ। ਇਹ ਮੰਗ ਪੁਲਿਸ ਪ੍ਰਸ਼ਾਸਨ ਤੋਂ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾਕਟਰ ਪ੍ਰਤਾਪ ਸਿੰਘ ਵਲੋਂ ਕੀਤੀ ਗਈ।

ਡਾਕਟਰ ਪ੍ਰਤਾਪ ਸਿੰਘ 12-11-2026
ਚੁਗਿੱਟੀ/ਜੰਡੂਸਿੰਘਾ, 11 ਨਵੰਬਰ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਪਿੰਡ ਜੰਡੂਸਿੰਘਾ ਦੇ ਮੀਰੀ ਪੀਰੀ ਚੌਂਕ (ਦੋ ਸੜਕਾਂ ਚੌਕ) ‘ਚ ਆਏ ਦਿਨ ਹੁੰਦੇ ਹਾਦਸਿਆਂ ਤੋਂ ਬਚਾਅ ਲਈ ਜਿਥੇ ਸਟਰੀਟ ਲਾਈਟਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਉਥੇ ਹੀ ਇਸ ਚੌਕ ’ਚ ਪੁਲਿਸ ਤਾਇਨਾਤ ਵੀ ਕੀਤੀ ਜਾਣੀ ਚਾਹੀਦੀ ਹੈ। ਇਹ ਮੰਗ ਪੁਲਿਸ ਪ੍ਰਸ਼ਾਸਨ ਤੋਂ ‘ਅਜੀਤ’ ਨਾਲ ਗੱਲਬਾਤ ਕਰਦੇ ਹੋਏ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡਾਕਟਰ ਪ੍ਰਤਾਪ ਸਿੰਘ ਵਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਚੌਕ ’ਚ ਇਨ੍ਹਾਂ ਕਮੀਆਂ ਦੇ ਚੱਲਦਿਆਂ ਹੁਣ ਤੱਕ ਕਈ ਹਾਦਸੇ ਹੋ ਚੁੱਕੇ ਹਨ ਤੇ ਉਸ ਦੌਰਾਨ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ। ਉਨ੍ਹਾਂ ਆਖਿਆ ਕਿ ਹਾਦਸਿਆਂ ਸਬੰਧੀ ਮੀਡੀਆ ਰਾਹੀਂ ਖਬਰਾਂ ਵੀ ਜਨਤਕ ਹੋਈਆਂ ਤੇ ਉਨ੍ਹਾਂ ਜ਼ਰੀਏ ਪੀੜਤਾਂ ਤੇ ਇਲਾਕਾ ਨਿਵਾਸੀਆਂ ਵਲੋਂ ਇਥੇ ਪੁਲਿਸ ਤਾਇਨਾਤ ਕਰਨ ਬਾਰੇ ਵੀ ਪ੍ਰਸ਼ਾਸਨ ਨੂੰ ਅਰਜੋਈ ਕੀਤੀ ਗਈ, ਪਰ ਹੁਣ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆਈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਚੌਕ ’ਚ ਲੰਮਾ ਪਿੰਡ ਚੌਂਕ ਤੇ ਰਾਮਾ ਮੰਡੀ ਵਾਲੇ ਪਾਸਿਓਂ ਆ ਕੇ ਵਾਹਨ ਅਗਾਂਹ ਇੱਕ ਮਾਰਗ ‘ਤੇ ਚੜ੍ਹਦੇ ਹਨ ਜੋ ਕਿ ਹੁਸ਼ਿਆਰਪੁਰ ਵੱਲ ਨੂੰ ਜਾਂਦਾ ਹੈ। ਇਥੇ ਹੀ ਕਾਹਲੀ ਦੇ ਚੱਕਰ ’ਚ ਵਾਹਨਾਂ ਦੀ ਟੱਕਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਚੌਕ ’ਚ ਕਈ ਖ਼ਤਰਨਾਕ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਵਲੋਂ ਇਸ ਮਸਲੇ ਪ੍ਰਤੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੰਜੀਦਗੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਐੱਨ.ਜੀ.ਓ. ‘ਦਿਵਯ ਦ੍ਰਿਸ਼ਟੀ’ ਨੇ ਜ਼ਰੂਰਤਮੰਦਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ਅਗਲੀ ਖ਼ਬਰ ਝੂਠੇ ਪਰਚੇ ਰੱਦ ਕਰਵਾਉਣ ਲਈ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਐੱਸ.ਐੱਸ.ਪੀ. ਨਾਲ ਮੁਲਾਕਾਤ ਨੂਰਮਹਿਲ ਪੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।