ਸੰਘਣੀ ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਕਾਰ, ਮਾਂ-ਪੁੱਤ ਜ਼ਖ਼ਮੀ
ਸ਼ਾਹਕੋਟ, 10 ਨਵੰਬਰ (ਸੁਖਦੀਪ ਸਿੰਘ)- ਸ਼ਾਹਕੋਟ-ਮੋਗਾ ਕੌਮੀ ਮਾਰਗ ’ਤੇ ਪਿੰਡ ਚੱਕ ਬਾਹਮਣੀਆਂ ਟੋਲ ਪਲਾਜ਼ਾ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਬਰੇਜ਼ਾ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਮਾਂ-ਪੁੱਤ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਦੁੱਗਲ ਪੁੱਤਰ ਵਿਨੋਦ ਦੁੱਗਲ ਵਾਸੀ ਫਗਵਾੜਾ ਅੱਜ ਸਵੇਰੇ ਕਿਰਾਏ ਦੀ ਕਾਰ ਰਾਹੀਂ ਆਪਣੀ ਮਾਤਾ ਨਰੇਸ਼ ਬਾਲਾ ਨੂੰ ਦਵਾਈ ਦਿਵਾਉਣ ਲਈ ਫਰੀਦਕੋਟ ਜਾ ਰਹੇ ਸਨ।
ਹਾਦਸੇ ’ਚ ਜ਼ਖਮੀ ਮਾਤਾ ਨਰੇਸ਼ ਬਾਲਾ। ਤਸਵੀਰ : ਸੁਖਦੀਪ ਸਿੰਘ
11-11-2026