11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ੍ਰੀ ਰਾਧਾ ਮਾਧਵ ਮੰਦਰ ਵਿਖੇ ਗੋਵਰਧਨ ਪੂਜਾ ਤੇ ਅੰਨਕੂਟ ਮਹੋਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਜਲੰਧਰ, 10 ਨਵੰਬਰ (ਸ਼ਿਵ)- ਪ੍ਰਤਾਪ ਬਾਗ ਸਥਿਤ ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ ਵਿਖੇ ਸ੍ਰੀ ਗੋਵਰਧਨ ਪੂਜਾ ਤੇ ਅੰਨਕੂਟ ਮਹੋਤਸਵ ਬੜੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ’ਚ ਗਿਰਿਰਾਜ ਮਹਾਰਾਜ ਦੇ ਬਹੁਤ ਹੀ ਸੁੰਦਰ ਸਰੂਪ ਦੇ ਦਰਸ਼ਨ ਕਰਵਾਏ ਗਏ ਤੇ ਉਨ੍ਹਾਂ ਨੂੰ 56 ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ।

ਅਜੀਤ ਡੈਸਕ 11-11-2026
ਜਲੰਧਰ, 10 ਨਵੰਬਰ (ਸ਼ਿਵ)- ਪ੍ਰਤਾਪ ਬਾਗ ਸਥਿਤ ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ ਵਿਖੇ ਸ੍ਰੀ ਗੋਵਰਧਨ ਪੂਜਾ ਤੇ ਅੰਨਕੂਟ ਮਹੋਤਸਵ ਬੜੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ’ਚ ਗਿਰਿਰਾਜ ਮਹਾਰਾਜ ਦੇ ਬਹੁਤ ਹੀ ਸੁੰਦਰ ਸਰੂਪ ਦੇ ਦਰਸ਼ਨ ਕਰਵਾਏ ਗਏ ਤੇ ਉਨ੍ਹਾਂ ਨੂੰ 56 ਤਰ੍ਹਾਂ ਦੇ ਪਕਵਾਨਾਂ ਦਾ ਭੋਗ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ’ਚ ਗਿਰਿਰਾਜ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਅਤੇ ਭਗਤੀਮਈ ਸੰਕੀਰਤਨ ਕੀਤੇ ਗਏ। ਧਾਰਮਿਕ ਸਮਾਗਮ ’ਚ ਰਾਜੇਸ਼ ਸ਼ਰਮਾ, ਇੰਦਰਪਾਲ ਮਿੰਟੂ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਐਡਵੋਕੇਟ ਉਮੇਸ਼ ਓਹਰੀ, ਭੁਪਿੰਦਰ ਸਿੰਘ (ਬਿੱਲਾ), ਸੰਜੇ ਸਹਿਗਲ, ਅਰੁਣ ਨਾਰੰਗ,ਅੰਬਰੀਸ਼, ਅਰੁਣ ਗੁਪਤਾ, ਮਨੀਸ਼ ਜਿੰਦਲ, ਸੰਜੇ ਗੁਪਤਾ, ਯੋਗੇਸ਼ ਪਾਸੀ, ਵਿਵੇਕ ਵਰਮਾ, ਅਮਿਤ ਚੱਢਾ, ਨਰਿੰਦਰ ਗੁਪਤਾ, ਕੇਵਲ ਕ੍ਰਿਸ਼ਨ, ਰੇਵਤੀ ਰਮਨ ਗੁਪਤਾ, ਅਜੀਤ ਤਲਵਾੜ, ਕਪਿਲ ਦੇਵ ਸ਼ਰਮਾ, ਗਗਨ ਅਰੋੜਾ, ਪ੍ਰੇਮ ਚੋਪੜਾ, ਅਜੇ ਅਰੋੜਾ, ਕੌਂਸਲਰ ਰਾਜੀਵ ਢੀਂਗਰਾ, ਅਜੇ ਅਗਰਵਾਲ, ਮਿੰਟੂ ਕਸ਼ਯਪ, ਹੇਮੰਤ ਥਾਪਰ, ਰਾਜਨ ਗੁਪਤਾ, ਵਿਜੇ ਸੱਗੜ, ਡਾ. ਮਨੀਸ਼ ਅਗਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿਹਾਰ ਤੋਂ ਜਲੰਧਰ ਲਈ ਰਵਾਨਾ ਹੋਇਆ 17 ਸਾਲਾ ਲੜਕਾ ਰਾਹ ’ਚੋਂ ਹੋਇਆ ਗੁੰਮ ਅਗਲੀ ਖ਼ਬਰ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।