10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ, ਦੋਵਾਂ ਧਿਰਾਂ ਨੇ ਥਾਣਾ ਮਕਸੂਦਾਂ ’ਚ ਦਿੱਤੀਆਂ ਸ਼ਿਕਾਇਤਾਂ

ਮਕਸੂਦਾਂ, 10 ਨਵੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਸ਼ੇਖੇ ਵਿੱਚ ਮੋਟਰਸਾਈਕਲ ’ਤੇ ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਨੇ ਹੰਗਾਮੇ ਦਾ ਰੂਪ ਧਾਰ ਲਿਆ। ਮਾਮਲੇ ’ਚ ਇੱਕ ਧਿਰ ਵਲੋਂ ਕੁੱਟਮਾਰ ਕਰਨ, ਕੱਪੜੇ ਪਾੜਨ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਂਦਿਆਂ ਥਾਣਾ ਮਕਸੂਦਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।

ਪਿੰਡ ਸ਼ੇਖੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਹੰਗਾਮੇ ਦੀ ਵਾਇਰਲ ਵੀਡੀਓ ’ਚੋਂ ਲਈ ਗਈ ਤਸਵੀਰ। 11-11-2026
ਮਕਸੂਦਾਂ, 10 ਨਵੰਬਰ (ਸੌਰਵ ਮਹਿਤਾ)-ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਸ਼ੇਖੇ ਵਿੱਚ ਮੋਟਰਸਾਈਕਲ ’ਤੇ ਪ੍ਰੈਸ਼ਰ ਹਾਰਨ ਵਜਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਨੇ ਹੰਗਾਮੇ ਦਾ ਰੂਪ ਧਾਰ ਲਿਆ। ਮਾਮਲੇ ’ਚ ਇੱਕ ਧਿਰ ਵਲੋਂ ਕੁੱਟਮਾਰ ਕਰਨ, ਕੱਪੜੇ ਪਾੜਨ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਂਦਿਆਂ ਥਾਣਾ ਮਕਸੂਦਾਂ ’ਚ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉੱਧਰ, ਦੂਜੀ ਧਿਰ ਵਲੋਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਘਟਨਾ ਰਾਤ ਕਰੀਬ 8 ਵਜੇ ਦੀ ਹੈ। ਸ਼ਿਕਾਇਤਕਰਤਾ ਧਿਰ ਨੇ ਦੋਸ਼ ਲਗਾਇਆ ਕਿ ਵਿਵਾਦ ਦੌਰਾਨ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਤੇ ਕੱਪੜੇ ਤੱਕ ਪਾੜ ਦਿੱਤੇ ਗਏ। ਸ਼ਿਕਾਇਤਕਰਤਾ ਵਲੋਂ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।ਦੂਜੇ ਪਾਸੇ ਮੰਗਤ ਰਾਮ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਦੂਜੀ ਧਿਰ ਦਾ ਇੱਕ ਨੌਜਵਾਨ ਮੋਟਰਸਾਈਕਲ ’ਤੇ ਉਨ੍ਹਾਂ ਦੇ ਘਰ ਦੇ ਬਾਹਰੋਂ ਲੰਘਦਿਆਂ ਪ੍ਰੈਸ਼ਰ ਹਾਰਨ ਵਜਾਉਂਦਾ ਸੀ। ਪਹਿਲਾਂ ਵੀ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਸੀ। ਉਸ ਦੀ ਪਤਨੀ ਵੀ ਅੱਜ ਦੁਪਹਿਰ ਨੌਜਵਾਨ ਦੇ ਘਰ ਸਮਝਾਉਣ ਲਈ ਗਈ ਸੀ, ਪਰ ਸ਼ਾਮ ਨੂੰ ਉਹ ਮੁੜ ਪ੍ਰੈਸ਼ਰ ਹਾਰਨ ਵਜਾਉਂਦਾ ਹੋਇਆ ਲੰਘਿਆ। ਇਸ ਤੋਂ ਬਾਅਦ ਜਦੋਂ ਉਹ ਗੱਲ ਕਰਨ ਲਈ ਦੂਜੀ ਧਿਰ ਦੇ ਘਰ ਗਏ ਤਾਂ ਉੱਥੇ ਹੱਥੋਪਾਈ ਹੋ ਗਈ। ਦੋਵਾਂ ਧਿਰਾਂ ਵਲੋਂ ਪੁਲਿਸ ਨੂੰ ਸ਼ਿਕਾਇਤਾਂ ਦਿੱਤੇ ਜਾਣ ਤੋਂ ਬਾਅਦ ਹੁਣ ਜਾਂਚ ਦੌਰਾਨ ਹੀ ਸਪੱਸ਼ਟ ਹੋਵੇਗਾ ਕਿ ਘਟਨਾ ਸਮੇਂ ਅਸਲ ਵਿੱਚ ਕੀ ਵਾਪਰਿਆ ਅਤੇ ਕਿਸ ਧਿਰ ਦੀ ਕੀ ਭੂਮਿਕਾ ਰਹੀ। ਸਰਕਾਰੀ ਨੰਬਰ ’ਤੇ ਫੋਨ ਕਰਨ ਦੇ ਬਾਵਜੂਦ ਨਹੀਂ ਮਿਲਿਆ ਜਵਾਬ ਮਾਮਲੇ ਸਬੰਧੀ ਥਾਣਾ ਮਕਸੂਦਾਂ ਦੇ ਮੁਖੀ ਬਲਵੀਰ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਸਰਕਾਰੀ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ। ਸਰਕਾਰੀ ਨੰਬਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਮੀਡੀਆ ਨੂੰ ਤੱਥਾਂ ਦੀ ਜਾਣਕਾਰੀ ਦੇਣ ਦਾ ਅਹਿਮ ਮਾਧਿਅਮ ਹੁੰਦਾ ਹੈ। ਅਜਿਹੇ ਵਿੱਚ ਥਾਣਾ ਮੁਖੀ ਵਲੋਂ ਸਰਕਾਰੀ ਫੋਨ ਦਾ ਜਵਾਬ ਨਾ ਦੇਣਾ ਸਵਾਲ ਖੜ੍ਹੇ ਕਰਦਾ ਹੈ। ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸਰਕਾਰੀ ਨੰਬਰ ਨੂੰ ਨਿੱਜੀ ਫੋਨ ਵਾਂਗ ਨਜ਼ਰਅੰਦਾਜ਼ ਕਰਨ ਦੀ ਬਜਾਏ ਲੋਕਾਂ ਦੀ ਪਹੁੰਚ ਵਿੱਚ ਰੱਖਣ।
ਪਿਛਲੀ ਖ਼ਬਰ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌਰ ਦੇ ਬੋਰਡ ਉਤਾਰੇ ਜਾਣ ’ਤੇ ਗਰਮਾਈ ਸਿਆਸਤ ਨਗਰ ਨਿਗਮ ਦੀ ਕਾਰਵਾਈ ’ਤੇ ਸਾਬਕ... ਅਗਲੀ ਖ਼ਬਰ ਪੁਲਿਸ ਕਮਿਸ਼ਨਰ ਦੇ ਸਖ਼ਤ ਹੁਕਮ , ਸੀ . ਸੀ . ਟੀ . ਵੀ . ਕੈਮਰੇ ਲਗਾਏ ਬਿਨਾਂ ਨਹੀਂ ਚਲਾਈ ਜਾ ਸਕੇਗੀ ਪਾਰਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।