10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਾਰ ਦੀ ਚਾਬੀ ਨਾ ਦੇਣ ’ਤੇ ਜਵਾਈ ਨੇ ਸਹੁਰੇ ਘਰ ਚਲਾਈਆਂ ਗੋਲੀਆਂ, ਸਹੁਰਾ ਜ਼ਖ਼ਮੀ

ਮਕਸੂਦਾਂ, 10 ਨਵੰਬਰ (ਸੌਰਵ ਮਹਿਤਾ)- ਥ੍ਰੀ ਸਟਾਰ ਕਾਲੋਨੀ ’ਚ ਸੋਮਵਾਰ ਦੇਰ ਰਾਤ ਕਰੀਬ ਢਾਈ ਵਜੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਕਾਰ ਦੀ ਚਾਬੀ ਦੇਣ ਤੋਂ ਇਨਕਾਰ ਕਰਨ ’ਤੇ ਗੁੱਸੇ ’ਚ ਆਏ ਜਵਾਈ ਨੇ ਆਪਣੇ ਸਾਥੀਆਂ ਸਮੇਤ ਸਹੁਰੇ ਘਰ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਵਲੋਂ ਸਾਲੇ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਗੋਲੀ ਵਿਚਕਾਰ ਆਏ ਸਹੁਰੇ ਈਸ਼ਵਰ ਸਿੰਘ ਦੇ ਹੱਥ ’ਚ ਲੱਗੀ ਤੇ ਆਰ-ਪਾਰ ਹੋ ਗਈ।

ਅਜੀਤ ਡੈਸਕ 11-11-2026
ਮਕਸੂਦਾਂ, 10 ਨਵੰਬਰ (ਸੌਰਵ ਮਹਿਤਾ)- ਥ੍ਰੀ ਸਟਾਰ ਕਾਲੋਨੀ ’ਚ ਸੋਮਵਾਰ ਦੇਰ ਰਾਤ ਕਰੀਬ ਢਾਈ ਵਜੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਕਾਰ ਦੀ ਚਾਬੀ ਦੇਣ ਤੋਂ ਇਨਕਾਰ ਕਰਨ ’ਤੇ ਗੁੱਸੇ ’ਚ ਆਏ ਜਵਾਈ ਨੇ ਆਪਣੇ ਸਾਥੀਆਂ ਸਮੇਤ ਸਹੁਰੇ ਘਰ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਵਲੋਂ ਸਾਲੇ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਗੋਲੀ ਵਿਚਕਾਰ ਆਏ ਸਹੁਰੇ ਈਸ਼ਵਰ ਸਿੰਘ ਦੇ ਹੱਥ ’ਚ ਲੱਗੀ ਤੇ ਆਰ-ਪਾਰ ਹੋ ਗਈ। ਦੂਜਾ ਫਾਇਰ ਕਿਸੇ ਨੂੰ ਨਹੀਂ ਲੱਗਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਲਵਿੰਦਰ ਕੌਰ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਉਸ ਦੀ ਧੀ ਦਾ ਵਿਆਹ ਰਈਆ ਵਾਸੀ ਮਨਦੀਪ ਸਿੰਘ ਉਰਫ਼ ਗਿੰਨੀ ਬੱਗਾ ਨਾਲ ਹੋਇਆ ਸੀ। ਉਸ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਗਿੰਨੀ ਉਸ ਦੀ ਧੀ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਦੋ ਦਿਨ ਪਹਿਲਾਂ ਵੀ ਕੁੱਟਮਾਰ ਕੀਤੇ ਜਾਣ ਕਾਰਨ ਉਸ ਦੀ ਧੀ ਪੇਕੇ ਘਰ ਆ ਗਈ ਸੀ। ਪਰਿਵਾਰ ਅਨੁਸਾਰ ਗਿੰਨੀ ਦੋ ਦਿਨ ਪਹਿਲਾਂ ਗਗਨ ਦੇ ਦੋਸਤ ਦੀ ਕਾਰ ਲੈ ਗਿਆ ਸੀ, ਜਿਸ ਨੂੰ ਉਹ ਕਿਰਾਏ ’ਤੇ ਚਲਾਉਂਦਾ ਸੀ। ਕਾਰ ਵਾਪਸ ਲੈਣ ਲਈ ਗਗਨ ਵਲੋਂ ਦਬਾਅ ਪਾਉਣ ’ਤੇ ਗਿੰਨੀ ਨੇ ਰੰਜਿਸ਼ ਪਾਲ ਲਈ। ਦੋਸ਼ ਹੈ ਕਿ ਸੋਮਵਾਰ ਰਾਤ ਕਰੀਬ ਢਾਈ ਵਜੇ ਉਹ ਆਪਣੇ ਚਾਰ ਸਾਥੀਆਂ ਨਾਲ ਸਹੁਰੇ ਘਰ ਪਹੁੰਚ ਗਿਆ। ਘਰ ਦਾ ਦਰਵਾਜ਼ਾ ਨਾ ਖੋਲ੍ਹਣ ’ਤੇ ਉਸ ਨੇ ਜਿੰਦਰਾ ਤੋੜ ਦਿੱਤਾ, ਜਦਕਿ ਇਕ ਸਾਥੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ। ਇਸ ਦੌਰਾਨ ਗਗਨ ਨਾਲ ਕੁੱਟਮਾਰ ਕੀਤੀ ਗਈ ਅਤੇ ਬਚਾਅ ਲਈ ਆਏ ਈਸ਼ਵਰ ਸਿੰਘ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਇਸੇ ਦੌਰਾਨ ਗਿੰਨੀ ਨੇ ਪਿਸਤੌਲ ਕੱਢ ਕੇ ਗਗਨ ’ਤੇ ਗੋਲੀ ਚਲਾ ਦਿੱਤੀ, ਪਰ ਵਿਚਕਾਰ ਆਉਣ ਕਾਰਨ ਗੋਲੀ ਈਸ਼ਵਰ ਸਿੰਘ ਦੇ ਹੱਥ ’ਚ ਲੱਗ ਗਈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਏ.ਡੀ.ਸੀ.ਪੀ. ਮੁਖਤਿਆਰ ਰਾਏ, ਡੀ.ਐੱਸ.ਪੀ. ਉੱਤਰੀ ਕਰਨੈਲ ਸਿੰਘ ਤੇ ਥਾਣਾ ਨੰਬਰ ਇਕ ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੂੰ ਰਾਤ ਸਮੇਂ ਕੋਈ ਖੋਲ ਬਰਾਮਦ ਨਹੀਂ ਹੋਇਆ, ਪਰ ਸਵੇਰੇ ਜਾਂਚ ਦੌਰਾਨ ਦੋ ਖੋਲ ਮਿਲੇ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੋ ਫਾਇਰ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਗਿੰਨੀ ਬੱਗਾ ਤੇ ਉਸ ਦੇ ਅਣਪਛਾਤੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ, ਪਰ ਉਹ ਫਰਾਰ ਹੈ। ਪੁਲਿਸ ਵਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਤੇ ਉਸ ਦੇ ਸਾਥੀਆਂ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਲਤੀਫਪੁਰਾ ਸਕੀਮ ’ਚ ਕਬਜ਼ਾ ਹਟਾਉਣ ਲਈ ਟਰੱਸਟ ਨੂੰ ਪੁਲਿਸ ਫੋਰਸ ਦੀ ਉਡੀਕ ਅਗਲੀ ਖ਼ਬਰ 2 ਮਹੀਨੇ ਤੋਂ ਨਕਸ਼ੇ ਪਾਸ ਨਾ ਹੋਣ ਦੇ ਮਾਮਲੇ ਵਿਚ ਸਥਾਨਕ ਸਰਕਾਰਾਂ ਮੰਤਰੀ ਨੂੰ ਮਿਲਣਗੇ ਇੰਜੀਨੀਅਰ ਐਮ. ਸੇਵਾ ਪੋਰਟਲ ਦੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।