ਹਲਕਾ ਜਲੰਧਰ ਉੱਤਰੀ ’ਚ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
ਜਲੰਧਰ, 9 ਨਵੰਬਰ (ਜਸਪਾਲ ਸਿੰਘ)-ਭਗਵਾਨ ਵਿਸ਼ਵਕਰਮਾ ਦਾ ਪਾਵਨ ਜਨਮ ਦਿਹਾੜਾ ਹਲਕਾ ਜਲੰਧਰ ਉੱਤਰੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਉੱਤਰੀ ਨੇ ਆਪਣੇ ਸਾਥੀਆਂ ਸਮੇਤ ਫੋਕਲ ਪੁਆਇੰਟ ਸਥਿਤ ਭਗਵਾਨ ਵਿਸ਼ਵਕਰਮਾ ਮੰਦਿਰ ਤੇ ਬਾਬਾ ਵਿਸ਼ਵਕਰਮਾ ਮੰਦਿਰ, ਅਮਨ ਨਗਰ ਵਿਖੇ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਦੇ ਚਰਨਾਂ ’ਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ।
ਜਲੰਧਰ, 9 ਨਵੰਬਰ (ਜਸਪਾਲ ਸਿੰਘ)-ਭਗਵਾਨ ਵਿਸ਼ਵਕਰਮਾ ਦਾ ਪਾਵਨ ਜਨਮ ਦਿਹਾੜਾ ਹਲਕਾ ਜਲੰਧਰ ਉੱਤਰੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਉੱਤਰੀ ਨੇ ਆਪਣੇ ਸਾਥੀਆਂ ਸਮੇਤ ਫੋਕਲ ਪੁਆਇੰਟ ਸਥਿਤ ਭਗਵਾਨ ਵਿਸ਼ਵਕਰਮਾ ਮੰਦਿਰ ਤੇ ਬਾਬਾ ਵਿਸ਼ਵਕਰਮਾ ਮੰਦਿਰ, ਅਮਨ ਨਗਰ ਵਿਖੇ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਦੇ ਚਰਨਾਂ ’ਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਹਰਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਿਹਨਤਕਸ਼ ਕਿਰਤੀ ਵਰਗ, ਕਾਰੀਗਰਾਂ, ਸ਼ਿਲਪਕਾਰਾਂ, ਤਕਨੀਕੀ ਮਾਹਿਰਾਂ ਅਤੇ ਉਦਯੋਗਾਂ ਨਾਲ ਜੁੜੇ ਹਰ ਵਿਅਕਤੀ ਦੇ ਸਨਮਾਨ ਦਾ ਦਿਹਾੜਾ ਹੈ । ਇਸ ਮੌਕੇ ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਮੰਦਿਰ ਮੈਨੇਜਮੈਂਟ ਕਮੇਟੀ, ਫੋਕਲ ਪੁਆਇੰਟ ਜਲੰਧਰ ਤੇ ਭਗਵਾਨ ਵਿਸ਼ਵਕਰਮਾ ਮੰਦਿਰ ਧਰਮਸ਼ਾਲਾ ਸੇਵਾ ਸਭਾ, ਅਮਨ ਨਗਰ ਜਲੰਧਰ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦਾ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ । ਇਸ ਮੌਕੇ ਜਗਦੀਪ ਸਿੰਘ ਵਿਰਦੀ, ਮੈਂਬਰ ਜਨਰਲ ਕੌਂਸਲ ਅਤੇ ਸਰਕਲ ਪ੍ਰਧਾਨ, ਇੰਡਸਟਰੀਅਲ ਏਰੀਆ, ਗੁਰਜੀਤ ਸਿੰਘ ਮਰਵਾਹਾ, ਮੈਂਬਰ ਜਨਰਲ ਕੌਂਸਲ, ਜਥੇਦਾਰ ਕਰਤਾਰ ਸਿੰਘ ਗਿੱਲ, ਸਰਕਲ ਪ੍ਰਧਾਨ ਨਾਗਰਾ, ਜਥੇਦਾਰ ਸਤਪਾਲ ਸਿੰਘ ਨੀਲਾਮਹਿਲ ਸਰਕਲ ਪ੍ਰਧਾਨ ਨੀਲਾਮਹਿਲ, ਸ਼ੇਰ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ; ਰਾਜੇਸ਼ ਸ਼ਰਮਾ, ਪ੍ਰਧਾਨ ਉਦਯੋਗ ਅਤੇ ਵਪਾਰ ਵਿੰਗ, ਜਥੇਦਾਰ ਤਰਲੋਚਨ ਸਿੰਘ ਪ੍ਰਧਾਨ ਬੀ.ਸੀ. ਵਿੰਗ, ਗੁਰਸੇਵਕ ਸਿੰਘ ਗਿੱਲ, ਪ੍ਰਧਾਨ ਯ ੂਥ ਵਿੰਗ; ਸ. ਜਸਵਿੰਦਰ ਸਿੰਘ ਧੋਗੜੀ, ਵਾਰਡ ਪ੍ਰਧਾਨ, ਵਾਰਡ ਨੰਬਰ 77, ਰਣਜੀਤ ਸਿੰਘ ਓਬਰਾਏ ਅਤੇ ਗੁਰਜੰਟ ਸਿੰਘ ਵਾਰਡ ਪ੍ਰਧਾਨ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।