08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਜਲੰਧਰ ਤੋਂ ਨਕੋਦਰ ਰੋਡ ’ਤੇ ਪਰਾਲੀ ਨਾਲ ਲੱਦੀ ਟਰਾਲੀ ਨੂੰ ਭਿਆਨਕ ਅੱਗ

ਲਾਂਬੜਾ, 7 ਨਵੰਬਰ (ਗੁਰਮੇਲ ਸਿੰਘ) ਲਾਂਬੜੇ ਅੱਡੇ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦ ਇਕ ਪਰਾਲੀ ਨਾਲ ਲੱਦਿਆ ਟਰਾਲਾ ਜੋ ਕਿ ਜਲੰਧਰ ਵਲੋਂ ਨਕੋਦਰ ਵੱਲ ਜਾ ਰਿਹਾ ਸੀ ਟਰੈਕਟਰ ਨੂੰ ਡਰਾਈਵਰ ਕਮਲਜੀਤ ਨਾਮਕ ਚਲਾ ਰਿਹਾ ਸੀ ਜੋ ਕਿ ਪਰਾਲੀ ਦੀਆਂ ਗੱਠਾਂ ਨੂੰ ਲੈ ਕੇ ਨਕੋਦਰ ਵੀਰ ਪਿੰਡ ਬਿਜਲੀ ਪਲਾਂਟ ਵਿਖੇ ਲੈ ਕੇ ਜਾਂਦਾ ਸੀ ਕੀ ਅਚਾਨਕ ਲਾਂਬੜਾ ਅੱਡਾ ਦੇ ਲਾਗੇ ਪਿੰਡ ਭਗਵਾਨਪੁਰ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਟਰਾਲੇ ਵਿਚ ਪਰਾਲੀ ਦੀ ਲੱਦ ਉੱਚੀ ਹੋਣ ਕਰਕੇ ਰੋਡ ਉੱਪਰ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਤਾਰਾਂ ਦੇ ਆਪਸੀ ਸਪਾਰਕ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਅਤੇ ਹੌਲੀ ਹੌਲੀ ਅੱਗ ਇਨੀ ਤੇਜ਼ ਹੋ ਗਈ ਕੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਪਰ ਟਰਾਲਾ ਸੜ ਕੇ ਸੁਆਹ ਹੋ ਗਿਆ। ਇਸ ਟਰਾਲੀ ਉੱਪਰ ਚਾਰ ਵਿਅਕਤੀ ਬੈਠੇ ਸਨ ਜਿਨਾਂ ਨੂੰ ਜਲਦੀ ਜਲਦੀ ਥੱਲੇ ਉਤਾਰਿਆ ਗਿਆ ਅਤੇ ਟਰੈਕਟਰ ਨੂੰ ਟਰਾਲੇ ਨਾਲੋਂ ਵੱਖ ਕਰ ਲਿਆ ਗਿਆ ।

ਅਜੀਤ ਡੈਸਕ 08-11-2026
ਲਾਂਬੜਾ, 7 ਨਵੰਬਰ (ਗੁਰਮੇਲ ਸਿੰਘ) ਲਾਂਬੜੇ ਅੱਡੇ ਵਿਚ ਉਸ ਵੇਲੇ ਹਫੜਾ ਤਫੜੀ ਮੱਚ ਗਈ ਜਦ ਇਕ ਪਰਾਲੀ ਨਾਲ ਲੱਦਿਆ ਟਰਾਲਾ ਜੋ ਕਿ ਜਲੰਧਰ ਵਲੋਂ ਨਕੋਦਰ ਵੱਲ ਜਾ ਰਿਹਾ ਸੀ ਟਰੈਕਟਰ ਨੂੰ ਡਰਾਈਵਰ ਕਮਲਜੀਤ ਨਾਮਕ ਚਲਾ ਰਿਹਾ ਸੀ ਜੋ ਕਿ ਪਰਾਲੀ ਦੀਆਂ ਗੱਠਾਂ ਨੂੰ ਲੈ ਕੇ ਨਕੋਦਰ ਵੀਰ ਪਿੰਡ ਬਿਜਲੀ ਪਲਾਂਟ ਵਿਖੇ ਲੈ ਕੇ ਜਾਂਦਾ ਸੀ ਕੀ ਅਚਾਨਕ ਲਾਂਬੜਾ ਅੱਡਾ ਦੇ ਲਾਗੇ ਪਿੰਡ ਭਗਵਾਨਪੁਰ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਟਰਾਲੇ ਵਿਚ ਪਰਾਲੀ ਦੀ ਲੱਦ ਉੱਚੀ ਹੋਣ ਕਰਕੇ ਰੋਡ ਉੱਪਰ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਤਾਰਾਂ ਦੇ ਆਪਸੀ ਸਪਾਰਕ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਅਤੇ ਹੌਲੀ ਹੌਲੀ ਅੱਗ ਇਨੀ ਤੇਜ਼ ਹੋ ਗਈ ਕੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਪਰ ਟਰਾਲਾ ਸੜ ਕੇ ਸੁਆਹ ਹੋ ਗਿਆ। ਇਸ ਟਰਾਲੀ ਉੱਪਰ ਚਾਰ ਵਿਅਕਤੀ ਬੈਠੇ ਸਨ ਜਿਨਾਂ ਨੂੰ ਜਲਦੀ ਜਲਦੀ ਥੱਲੇ ਉਤਾਰਿਆ ਗਿਆ ਅਤੇ ਟਰੈਕਟਰ ਨੂੰ ਟਰਾਲੇ ਨਾਲੋਂ ਵੱਖ ਕਰ ਲਿਆ ਗਿਆ । ਲਾਂਬੜਾ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਫਾਇਰ ਬ੍ਰਿਗੇਡ ਬੁਲਾ ਕੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਕੀਰਤਨ ਦਰਬਾਰ ਤੇ ਚੌਪਹਿਰਾ ਸਮਾਗਮ ਅਗਲੀ ਖ਼ਬਰ ਆਮ ਆਦਮੀ ਪਾਰਟੀ ਛੱਡਣ ਦਾ ਕੋਈ ਇਰਾਦਾ ਨਹੀਂ - ਪਵਨ ਟੀਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।