06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਵਿਖੇ ਜ਼ੋਨ ਨੰਬਰ-15 ਦੇ ਖੇਡ ਮੁਕਾਬਲਿਆਂ ’ਚ ਜੇਤੂ ਖਿਡਾਰੀਆਂ ਦਾ ਸਨਮਾਨ

ਮਲਸੀਆਂ , 5 ਨਵੰਬਰ ( ਸੁਖਦੀਪ ਸਿੰਘ )- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਨੰਬਰ -15 ( ਲੜਕੇ ਤੇ ਲੜਕੀਆਂ ) ਦਾ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਬਲਾਕ ਨੋਡਲ ਅਫ਼ਸਰ ਸ਼ਾਹਕੋਟ -2 ਤੇ ਸਕੱਤਰ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਅਗਵਾਈ ਹੇਠ ਸ਼ਾਨੋ - ਸ਼ੌਕਤ ਨਾਲ ਸਮਾਪਤ ਹੋਇਆ । ਟੂਰਨਾਮੈਂਟ ਦੌਰਾਨ ਵੱਖ - ਵੱਖ ਸਕੂਲਾਂ ਦੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ .

ਅਜੀਤ ਡੈਸਕ 06-11-2026
ਮਲਸੀਆਂ , 5 ਨਵੰਬਰ ( ਸੁਖਦੀਪ ਸਿੰਘ )- ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ੋਨ ਨੰਬਰ -15 ( ਲੜਕੇ ਤੇ ਲੜਕੀਆਂ ) ਦਾ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਬਲਾਕ ਨੋਡਲ ਅਫ਼ਸਰ ਸ਼ਾਹਕੋਟ -2 ਤੇ ਸਕੱਤਰ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਅਗਵਾਈ ਹੇਠ ਸ਼ਾਨੋ - ਸ਼ੌਕਤ ਨਾਲ ਸਮਾਪਤ ਹੋਇਆ । ਟੂਰਨਾਮੈਂਟ ਦੌਰਾਨ ਵੱਖ - ਵੱਖ ਸਕੂਲਾਂ ਦੀਆਂ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ . ਐਮ . ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ , ਮਲਸੀਆਂ ਵਿਖੇ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਲੈਕਚਰਾਰ ਨਰਿੰਦਰ ਕੁਮਾਰ ਦੀ ਅਗਵਾਈ ਤੇ ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਕੂਲ ਇੰਚਾਰਜ ਲੈਕਚਰਾਰ ਰਾਜਵਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਵੱਖ - ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ , ਉਪਰੰਤ ਲੈਕਚਰਾਰ ਨਰਿੰਦਰ ਕੁਮਾਰ ਨੇ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਵਾਲੇ ਸਮੂਹ ਸਕੂਲ ਮੁੱਖੀਆਂ , ਅਧਿਆਪਕਾਂ ਤੇ ਹੋਰਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ । ਮੁੱਖ ਮਹਿਮਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ - ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ । ਇਸ ਤੋਂ ਇਲਾਵਾ ਟੂਰਨਾਮੈਂਟ ਨੂੰ ਸਫ਼ਲ ਬਣਾਉਣ ’ ਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮਾਗਮ ਦੌਰਾਨ ਲੈਕਚਰਾਰ ਸਤਪਾਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਉਂਦਿਆਂ ਅਖੀਰ ’ ਚ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਲੈਕਚਰਾਰ ਹਰਿੰਦਰਪਾਲ ਕੌਰ , ਲੈਕਚਰਾਰ ਮਨਵਿੰਦਰਜੀਤ ਕੌਰ , ਲੈਕਚਰਾਰ ਸੁਰਜੀਤ ਸਿੰਘ , ਲੈਕਚਰਾਰ ਪੰਕਜ ਚਾਵਲਾ , ਲੈਕਚਰਾਰ ਹਰਵਿੰਦਰ ਸਿੰਘ , ਲੈਕਚਰਾਰ ਰਾਜਦੀਪ ਸਿੰਘ , ਲੈਕਚਰਾਰ ਕੁਲਦੀਪ ਕੌਰ , ਲੈਕਚਰਾਰ ਸਤਪਾਲ , ਲੈਕਚਰਾਰ ਗੁਰਪ੍ਰੀਤ ਸਿੰਘ ਢੋਟ , ਰਾਜਵੀਰ ਕੌਰ , ਕਰਨਜੀਤ ਕੌਰ , ਪਲਵਿੰਦਰ ਕੌਰ , ਕੁਲਦੀਪ ਕੌਰ , ਰਕੇਸ਼ ਕੁਮਾਰ , ਅਮਨਦੀਪ ਸਿੰਘ , ਅਜ਼ਾਦ ਸਿੰਘ , ਸੁਖਚਰਨ ਕੌਰ , ਰਵਿੰਦਰ ਸਿੰਘ , ਰਾਜਨ ਕੁਮਾਰ , ਸੋਮਾ , ਚਰਨਜੀਤ ਸਿੰਘ , ਮਨਪ੍ਰੀਤ ਕੌਰ , ਦਲਵਿੰਦਰ ਸਿੰਘ , ਸੰਦੀਪ ਕੌਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਬੇਅੰਤ ਸਿੰਘ ਧੰਜੂ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦੋ ਸਾਲ ਤੋਂ ਵੱਧ ਦੇਰੀ ਨਾਲ ਮਿਲਿਆ ਮਹਿੰਗਾਈ ਭੱਤਾ ਕਿਸੇ ਤਰ੍ਹਾਂ ਵੀ ਦੀਵਾਲੀ ਦਾ ਤੋਹਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।