ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੀਨੀ: ਬਸਪਾ ਆਗੂ ਰਾਮ ਸਿੰਘ ਬੋਲੀਨਾ ਤੇ ਉਨ੍ਹਾਂ ਦੇ ਸਾਥੀ।
ਚੁਗਿੱਟੀ / ਜੰਡੂਸਿੰਘਾ , 4 ਨਵੰਬਰ ( ਨਰਿੰਦਰ ਲਾਗੂ )- ਅਗਾਮੀ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ . ਪੰਜਾਬ ਦੀ ਅਗਵਾਈ ਵਿੱਚ ਬਸਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਤੇ ਆਪਣੇ ਦਮ ‘ ਤੇ ਪੰਜਾਬ ਵਿਚ ਸਰਕਾਰ ਬਣਾਏਗੀ ਕਿਉਂਕਿ ਜਦੋਂ ਦੇ ਕਰੀਮਪੁਰੀ ਪ੍ਰਧਾਨ ਬਣੇ ਹਨ , ਉਦੋਂ ਤੋਂ ਵਰਕਰਾਂ ’ ਚ ਭਾਰੀ ਉਤਸ਼ਾਹ ਹੈ ।
ਚੁਗਿੱਟੀ / ਜੰਡੂਸਿੰਘਾ , 4 ਨਵੰਬਰ ( ਨਰਿੰਦਰ ਲਾਗੂ )- ਅਗਾਮੀ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ . ਪੰਜਾਬ ਦੀ ਅਗਵਾਈ ਵਿੱਚ ਬਸਪਾ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਤੇ ਆਪਣੇ ਦਮ ‘ ਤੇ ਪੰਜਾਬ ਵਿਚ ਸਰਕਾਰ ਬਣਾਏਗੀ ਕਿਉਂਕਿ ਜਦੋਂ ਦੇ ਕਰੀਮਪੁਰੀ ਪ੍ਰਧਾਨ ਬਣੇ ਹਨ , ਉਦੋਂ ਤੋਂ ਵਰਕਰਾਂ ’ ਚ ਭਾਰੀ ਉਤਸ਼ਾਹ ਹੈ । ਜਿਸ ਦਾ ਨਤੀਜਾ ਪੰਜਾਬ ’ ਚ ਹਾਲ ਹੀ ਸਾਹਿਬ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ‘ ਤੇ ਇੱਕੋ ਸਮੇਂ ਤਿੰਨ ਵਿਸ਼ਾਲ ਕਾਨਫਰੰਸਾ ਨੇ ਮੌਜੂਦਾ ਸਰਕਾਰ ਤੇ ਹੋਰ ਬਾਕੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਮ ਸਿੰਘ ਬੋਲੀਨਾ ਸੀਨੀਅਰ ਆਗੂ ਬਹੁਜਨ ਸਮਾਜ ਪਾਰਟੀ . ਪੰਜਾਬ ਤੇ ਪ੍ਰਧਾਨ ਪੰਚਾਇਤ ਯੂਨੀਅਨ ਜਲੰਧਰ ਵਲੋਂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਨੂੰ ਸਾਰੇ ਵਰਗਾਂ ਦੇ ਲੋਕ ਭਲੀਭਾਂਤ ਸਮਝ ਚੁੱਕੇ ਹਨ । ਜਿਸ ਨੂੰ ਸਾਹਮਣੇ ਰੱਖ ਕੇ ਇਹ ਮੰਨਿਆ ਜਾ ਸਕਦਾ ਹੈ ਕਿ ਵਿਧਾਨ ਸਭਾ ਚੋਣਾਂ ‘ ਚ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਮੂੰਹ ਨਹੀਂ ਲਾਉਣਗੇ । ਇਸ ਮੌਕੇ ਸੁਨੀਲ ਬਾਘਾ ਜਰਨਲ ਸਕੱਤਰ ਸੈਟਰ ਵਿਧਾਨ ਸਭਾ , ਦਲਜੀਤ ਸਿੰਘ ਸਮਾਜ ਸੇਵਕ , ਮਹਿੰਦਰ ਪਾਲ ਤੇ ਸੁਖਦੇਵ ਸਿੰਘ ਸੀਨੀਅਰ ਬਸਪਾ ਆਗੂ ਸੈਟਰ ਵਿਧਾਨ ਸਭਾ ਹਾਜਰ ਸਨ ।