04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾਂ ਯਾਤਰਾ’ ਦੇ ਪੰਜਾਬੀ ਅਨੁਵਾਦ ਦਾ ਲੋਕ ਅਰਪਣ ਸਮਾਗਮ ਅੱਜ

ਸ਼ਾਹਕੋਟ, 3 ਨਵੰਬਰ (ਸੁਖਦੀਪ ਸਿੰਘ)- ਉੱਘੇ ਲੇਖਕ ਡਾ. ਪ੍ਰਬੋਧ ਮਲਹੋਤਰਾ ਦੀ ਚਰਚਿਤ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾ ਯਾਤਰਾ’ (ਐਮ.

ਅਜੀਤ ਡੈਸਕ 04-11-2026
ਸ਼ਾਹਕੋਟ, 3 ਨਵੰਬਰ (ਸੁਖਦੀਪ ਸਿੰਘ)- ਉੱਘੇ ਲੇਖਕ ਡਾ. ਪ੍ਰਬੋਧ ਮਲਹੋਤਰਾ ਦੀ ਚਰਚਿਤ ਕਿਤਾਬ ‘ਇੱਕ ਪ੍ਰੋਫੈਸਰ ਦੀ ਮਹਾ ਯਾਤਰਾ’ (ਐਮ.ਸੀ.ਜੀ. ਤੋਂ ਐਸ.ਜੀ.ਸੀ. ਤੱਕ) ਦੇ ਪੰਜਾਬੀ ਅਨੁਵਾਦ ਦਾ ਲੋਕ ਅਰਪਣ ਸਮਾਗਮ 4 ਨਵੰਬਰ ਦਿਨ ਬੁੱਧਵਾਰ ਨੂੰ ਦੁਪਹਿਰ 3 ਵਜੇ ਸੇਂਟ ਮਨੂੰਜ਼ ਕਾਨਵੈਂਟ ਸਕੂਲ, ਸ਼ਾਹਕੋਟ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਵਕਤਾ ਵਜੋਂ ਬਲਜੀਤ ਬੱਲ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ, ਜੋ ਪੁਸਤਕ ਦੇ ਵਿਸ਼ੇ ਅਤੇ ਲੇਖਕ ਦੇ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਕਿਤਾਬ ’ਚ ਇੱਕ ਸੇਵਾਮੁਕਤ ਪ੍ਰੋਫੈਸਰ ਦੇ ਜੀਵਨ ਦੇ ਤਜ਼ਰਬਿਆਂ, ਯਾਤਰਾਵਾਂ ਤੇ ਵਿਚਾਰਾਂ ਨੂੰ ਬਹੁਤ ਹੀ ਸਰਲ ਤੇ ਰੋਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਦਾ ਪੰਜਾਬੀ ਪਾਠਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
ਪਿਛਲੀ ਖ਼ਬਰ 15 ਲੱਖ ਦੀ ਲਾਗਤ ਨਾਲ ਤਿਆਰ ਸਰਕਾਰੀ ਸਕੂਲ ਕੰਦੋਲਾ ਨਵੀਂ ਆਈ . ਟੀ . ਲੈਬ ਦਾ ਉਦਘਾਟਨ ਅਗਲੀ ਖ਼ਬਰ ਜੰਡਿਆਲਾ ’ ਚ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।