ਆਰੀਆ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਦੌਰਾ
ਅੱਪਰਾ, 31 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਆਰੀਆ ਮਾਡਲ ਹਾਈ ਸਕੂਲ ਅੱਪਰਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਤੇ ਧਾਰਮਿਕ ਟੂਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਮੋਹਣ ਲਾਲ ਨੇ ਦੱਸਿਆ ਕਿ ਵਿਦਿਅਕ ਤੇ ਧਾਰਮਿਕ ਟੂਰ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਦੇਵੀ ਤਾਲਾਬ ਮੰਦਰ ਜਲੰਧਰ ਦੇ ਦਰਸ਼ਨ ਦੀਦਾਰ ਕੀਤੇ ਅਤੇ ਮੰਦਰ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਅੱਪਰਾ, 31 ਅਕਤੂਬਰ (ਦਲਵਿੰਦਰ ਸਿੰਘ ਅੱਪਰਾ)- ਆਰੀਆ ਮਾਡਲ ਹਾਈ ਸਕੂਲ ਅੱਪਰਾ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਤੇ ਧਾਰਮਿਕ ਟੂਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਬੰਧਕ ਮੋਹਣ ਲਾਲ ਨੇ ਦੱਸਿਆ ਕਿ ਵਿਦਿਅਕ ਤੇ ਧਾਰਮਿਕ ਟੂਰ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਦੇਵੀ ਤਾਲਾਬ ਮੰਦਰ ਜਲੰਧਰ ਦੇ ਦਰਸ਼ਨ ਦੀਦਾਰ ਕੀਤੇ ਅਤੇ ਮੰਦਰ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਪਰੰਤ ਵਿਦਿਆਰਥੀਆਂ ਨੇ ਕਪੂਰਥਲਾ ਵਿਖੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ। ਇੱਥੇ ਡਾਇਨਾਸੋਰ ਪਾਰਕ, ਸਪੇਸ ਗੈਲਰੀ, ਫ਼ਨ ਸਾਇੰਸ, ਹੈਲਥ ਗੈਲਰੀ, ਤਾਰਾ ਮੰਡਲ, ਜਲਵਾਯੂ ਪ੍ਰੀਵਰਤਨ ਥੀਏਟਰ, ਹਵਾਈ ਜਹਾਜ਼ ਸਿਮੂਲੇਟਰ, ਭੂਚਾਲ ਸਿਮੂਲੇਟਰ ਤੇ ਵੱਖ ਵੱਖ ਵਿਗਿਆਨਕ ਮਾਡਲਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਮੁਖੀ ਮੋਹਣ ਲਾਲ ਨੇ ਦੱਸਿਆ ਕਿ ਅਜਿਹੇ ਟੂਰ ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਤੇ ਸੋਚ ਪੈਦਾ ਕਰਦੇ ਹਨ, ਜੋ ਕਿ ਇੱਕ ਵਿਕਸਿਤ ਤੇ ਉੱਨਤ ਸਮਾਜ ਲਈ ਅਤਿ ਜ਼ਰੂਰੀ ਹੈ।