ਹੁਣ ਤੱਕ ਜ਼ਿਲ੍ਹੇ ’ਚ ਆ ਚੁੱਕੇ ਹਨ ਅੱਗ ਲਾਉਣ ਦੇ 17 ਮਾਮਲੇ
ਜ਼ਿਲ੍ਹੇ ’ਚ ਇਸ ਸਾਲ ਪਰਾਲੀ ਦੀ ਰਹਿੰਦ-ਖੂੰਹਦ ਖੇਤਾਂ ’ਚ ਸਾੜਨ ਦੇ 17 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਜਲੰਧਰ ਵੈਸਟ ਬਲਾਕ ’ਚ 3, ਭੋਗਪੁਰ-4, ਸ਼ਾਹਕੋਟ-1, ਲੋਹੀਆਂ-5, ਰੁੜਕਾ ਕਲਾਂ-1, ਨੂਰਮਹਿਲ-1, ਨਕੋਦਰ-1 ਅਤੇ ਆਦਮਪੁਰ ’ਚ 1 ਮਾਮਲਾ ਸਾਹਮਣੇ ਆ ਚੁੱਕਾ ਹੈ।
ਜ਼ਿਲ੍ਹੇ ’ਚ ਇਸ ਸਾਲ ਪਰਾਲੀ ਦੀ ਰਹਿੰਦ-ਖੂੰਹਦ ਖੇਤਾਂ ’ਚ ਸਾੜਨ ਦੇ 17 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ ਜਲੰਧਰ ਵੈਸਟ ਬਲਾਕ ’ਚ 3, ਭੋਗਪੁਰ-4, ਸ਼ਾਹਕੋਟ-1, ਲੋਹੀਆਂ-5, ਰੁੜਕਾ ਕਲਾਂ-1, ਨੂਰਮਹਿਲ-1, ਨਕੋਦਰ-1 ਅਤੇ ਆਦਮਪੁਰ ’ਚ 1 ਮਾਮਲਾ ਸਾਹਮਣੇ ਆ ਚੁੱਕਾ ਹੈ। ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ 2025 ’ਚ 27 ਅਕਤੂਬਰ ਤਕ ਪਰਾਲੀ ਸਾੜਨ ਦੇ 16 ਮਾਮਲੇ ਹੀ ਸਾਹਮਣੇ ਆਏ ਸਨ। ਜੇਕਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦੀ ਗੱਲ ਕੀਤੀ ਜਾਵੇ ਤਾਂ 17 ਮਾਮਲਿਆਂ ਦੀ ਪੜਤਾਲ ਉਪਰੰਤ 7 ਮਾਮਲਿਆਂ ’ਚ ਅੱਗ ਲਾਉਣ ਵਾਲੇ ਕਿਸਾਨਾਂ ਨੂੰ 35,000 ਰੁਪਏ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਅਤੇ ਜ਼ਮੀਨੀ ਰਿਕਾਰਡ ’ਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ।