ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸੰਧਿਆ ਫੇਰੀ ਸਜਾਈ
ਮਕਸੂਦਾਂ, 26 ਅਕਤੂਬਰ (ਸੌਰਵ ਮਹਿਤਾ)-ਗੁਰੂ ਰਵਿਦਾਸ ਜੀ ਦੇ ਆਗਾਮੀ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਮਕਸੂਦਾਂ ਏਰੀਆ ਅਤੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਲੀ ਨੰਬਰ 2 ਦੇ ਸਾਂਝੇ ਉਪਰਾਲੇ ਨਾਲ ਵਿਸ਼ਾਲ ਸੰਧਿਆ ਫੇਰੀ ਸਜਾਈ ਗਈ। ਇਸ ਦੌਰਾਨ ਸੰਗਤਾਂ ਨੇ ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਇਲਾਕੇ ਨੂੰ ਭਗਤੀਮਈ ਮਾਹੌਲ ਵਿੱਚ ਰੰਗ ਦਿੱਤਾ।
ਮਕਸੂਦਾਂ, 26 ਅਕਤੂਬਰ (ਸੌਰਵ ਮਹਿਤਾ)-ਗੁਰੂ ਰਵਿਦਾਸ ਜੀ ਦੇ ਆਗਾਮੀ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਮਕਸੂਦਾਂ ਏਰੀਆ ਅਤੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਲੀ ਨੰਬਰ 2 ਦੇ ਸਾਂਝੇ ਉਪਰਾਲੇ ਨਾਲ ਵਿਸ਼ਾਲ ਸੰਧਿਆ ਫੇਰੀ ਸਜਾਈ ਗਈ। ਇਸ ਦੌਰਾਨ ਸੰਗਤਾਂ ਨੇ ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਇਲਾਕੇ ਨੂੰ ਭਗਤੀਮਈ ਮਾਹੌਲ ਵਿੱਚ ਰੰਗ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਬਸਰਾ ਸਾਬਕਾ ਜੀ.ਐੱਮ. ਮੰਡੀ ਬੋਰਡ ਪੰਜਾਬ ਨੇ ਦੱਸਿਆ ਕਿ ਸੰਧਿਆ ਫੇਰੀ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਗਲੀ ਨੰਬਰ 2 ਤੋਂ ਆਰੰਭ ਹੋ ਕੇ ਮਕਸੂਦਾਂ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ ਵਿੱਚੋਂ ਲੰਘੀ। ਇਸ ਦੌਰਾਨ ਸੰਗਤਾਂ ਵੱਲੋਂ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਜਸ ਗਾਇਨ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਫੇਰੀ ਦਾ ਸਵਾਗਤ ਕੀਤਾ। ਉਨ੍ਹਾਂ ਸੰਗਤਾਂ ਨੂੰ ਬੇਗਮਪੁਰਾ ਦੇ ਸੰਕਲਪ ਨੂੰ ਅਪਣਾਉਣ ਅਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਚੇਅਰਮੈਨ ਕਰਨੈਲ ਬੰਗੜ, ਪ੍ਰਧਾਨ ਰੇਸ਼ਮ ਜੱਸਲ, ਮੋਹਨ ਲਾਲ ਜੱਸਲ, ਪਵਨ ਕੁਮਾਰ, ਡਾ. ਸੁਖਦੇਵ, ਅਮਰੀਕ ਚੰਦ, ਡਾ. ਜੋਗਿੰਦਰ ਸਿੰਘ ਟਿੱਕਾ, ਮਨੀਸ਼ ਮਾਹੀ, ਅਜੇ ਕੁਮਾਰ ਵਿਰਦੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।