ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ ਨਮਿਤ ਅੰਤਿਮ ਅਰਦਾਸ 29 ਨੂੰ
ਫਿਲੌਰ, 26 ਅਕਤੂਬਰ (ਸਤਿੰਦਰ ਸ਼ਰਮਾ)-ਪਿੰਡ ਰਾਮਗੜ੍ਹ ਦੇ ਸਾਬਕਾ ਸਰਪੰਚ, ਧੰਨ ਧੰਨ ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਫਿਲੌਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ 20 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਮੌਤ ’ਤੇ ਇਲਾਕੇ ਦੀਆਂ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਸੇਵੀ ਮੱਖਣ ਸਿੰਘ ਨਾਮਧਾਰੀ ਦੀ ਪੁਰਾਣੀ ਤਸਵੀਰ।
27-10-2026