ਜਲੰਧਰ, 25 ਅਕਤੂਬਰ (ਐੱਮ. ਐੱਸ. ਲੋਹੀਆ) - ਅਦਾਰਾ ‘ਸਿਮਰਨ’ ਵਲੋਂ ਆਪਣੀ ਵਰ੍ਹੇਗੰਢ ਮਨਾਉਂਦੇ ਹੋਏ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਹਫ਼ਤਾਵਾਰੀ ਛਾਪੀ ਜਾਂਦੀ ‘ਸਿਮਰਨ’ ਅਖ਼ਬਾਰ ਦੇ ਮੁੱਖ ਸੰਪਾਦਕ ਬੇਅੰਤ ਸਿੰਘ ਸਰਹੱਦੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੌਕੇ ਹਫ਼ਤਾਵਾਰੀ ‘ਸਿਮਰਨ’ ਨੂੰ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨੂੰ ਲਗਾਤਾਰ ਪ੍ਰਕਾਸ਼ਿਤ ਕਰਨ ਲਈ ਕੀਤੇ ਗਏ ਆਪਣੇ ਸੰਘਰਸ਼ ਬਾਰੇ ਵੀ ਸਭ ਨੂੰ ਜਾਣੂ ਕਰਵਾਇਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖ਼ਸ ਸਿੰਘ ਜੁਨੇਜਾ, ਜੁਗਿੰਦਰ ਸਿੰਘ ਬਵੇਜਾ ਅਤੇ ਹੋਰਾਂ ਨੇ ਬੇਅੰਤ ਸਿੰਘ ਸਰਹੱਦੀ ਦੀ ਪੱਤਰਕਾਰੀ ਅਤੇ ਹਫ਼ਤਾਵਾਰੀ ‘ਸਿਮਰਨ’ ਅਖ਼ਬਾਰ ਦੇ ਮਿਆਰ ਨੂੰ ਬਣਾਈ ਰੱਖਣ ਪਿੱਛੇ ਘਾਲੀ ਗਈ ਉਨ੍ਹਾਂ ਦੀ ਘਾਲਣਾ ਦੀ ਪ੍ਰਸ਼ੰਸਾ ਕੀਤੀ। ਸਟੇਜ ਸਕੱਤਰ ਦੀ ਸੇਵਾ ਪੰਜਾਬ ਦੇ ਰਫ਼ੀ ਕਵੀ ਰਛਪਾਲ ਸਿੰਘ ਪਾਲ ਨੇ ਬਾਖ਼ੂਬੀ ਨਿਭਾਈ। ਸ. ਪਾਲ ਨੇ ਇਸ ਮੌਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਸਮਰਪਿਤ ਆਪਣੀ ਕਵਿਤਾ ਸੁਣਾ ਕੇ ਸਮਾਗਮ ’ਚ ਹਾਜ਼ਰ ਵਿਅਕਤੀਆਂ ਨੂੰ ਗੁਰਇਤਿਹਾਸ ਨਾਲ ਜੋੜਿਆ। ਇਸ ਮੌਕੇ ਗਿਆਨੀ ਗੁਰਮੀਤ ਸਿੰਘ, ਇੰਦਰਪਾਲ ਸਿੰਘ, ਚਰਨਜੀਤ ਸਿੰਘ ਲੁਬਾਣਾ, ਹਰਮਨਦੀਪ ਸਿੰਘ ਸਹਿਗਲ (ਕਪੂਰਥਲਾ), ਹੀਰਾ ਲਾਲ ਮਲਹੋਤਰਾ, ਜਤਿੰਦਰ ਪਾਲ ਸਿੰਘ ਸੇਠੀ, ਸ਼ਿੰਗਾਰਾ ਸਿੰਘ, ਹਰਸਿਮਰਨਜੀਤ ਸਿੰਘ ਮੱਕੜ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ, ਸੇਵਾ ਸਿੰਘ ਭਾਟੀਆ, ਅਮਰਜੀਤ ਸਿੰਘ, ਨੱਥਾ ਸਿੰਘ ਕਨੇਡੀਅਨ, ਹਰਬੰਸ ਸਿੰਘ (ਟੈਲੀਫੋਨ ਵਿਭਾਗ), ਜਗਜੀਤ ਸਿੰਘ ਕੈਸ਼ੀਅਰ, ਬਲਵਿੰਦਰ ਸਿੰਘ ਹੇਅਰ, ਸੁਰਿੰਦਰ ਸਿੰਘ ਸੁੰਨੜ, ਬਲਜੀਤ ਸਿੰਘ ਸੰਘਾ, ਅਮਰ ਕੌਰ ਬੇਦੀ ਅਤੇ ਹੋਰ ਹਾਜ਼ਰ ਸਨ।