24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

120 ਫੁੱਟੀ ਰੋਡ ’ਤੇ ਸੜਕ ਘੱਟ ਚੌੜੀ ਹੋਣ ਤੋਂ ਲੋਕ ਪ੍ਰੇਸ਼ਾਨ, ਕੌਂਸਲਰ ਬਲਰਾਜ ਠਾਕੁਰ ਕੋਲ ਉਠਾਇਆ ਮਸਲਾ

ਜਲੰਧਰ, 23 ਅਕਤੂਬਰ (ਸ਼ਿਵ)-120 ਫੁੱਟ ਰੋਡ ’ਤੇ ਪੀਪੀਆਰ ਮਾਲ ਦੇ ਆਸ-ਪਾਸ ਦੀਆਂ ਕਾਲੋਨੀਆਂ ਅਤੇ ਮਾਰਕੀਟ ਦੇ ਨੁਮਾਇੰਦਿਆਂ ਨੇ ਅੱਜ ਇਲਾਕੇ ਦੇ ਕੌਂਸਲਰ ਬਲਰਾਜ ਠਾਕੁਰ ਨਾਲ ਮੁਲਾਕਾਤ ਕਰਕੇ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਪੈਦਾ ਹੋ ਰਹੀ ਸਮੱਸਿਆ ਤੋਂ ਜਾਣੂ ਕਰਵਾਇਆ। ਇਲਾਕਾ ਨਿਵਾਸੀਆਂ ਅਤੇ ਕਾਰੋਬਾਰੀਆਂ ਨੇ ਦੱਸਿਆ ਕਿ ਗੁਰੂ ਰਵਿਦਾਸ ਚੌਕ ਤੋਂ ਪੀਪੀਆਰ ਮਾਲ ਤੱਕ 120 ਫੁੱਟ ਰੋਡ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ, ਪਰ ਅੰਧ ਵਿਦਿਆਲਿਆ ਤੋਂ ਇਨਕਮ ਟੈਕਸ ਕਾਲੋਨੀ ਤੱਕ ਅੱਗੇ ਵਾਲਾ ਹਿੱਸਾ ਅਜੇ ਵੀ ਸਿਰਫ਼ 20 ਫੁੱਟ ਚੌੜਾ ਰਹਿ ਗਿਆ ਹੈ।

ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਸ਼ਿਵ)-120 ਫੁੱਟ ਰੋਡ ’ਤੇ ਪੀਪੀਆਰ ਮਾਲ ਦੇ ਆਸ-ਪਾਸ ਦੀਆਂ ਕਾਲੋਨੀਆਂ ਅਤੇ ਮਾਰਕੀਟ ਦੇ ਨੁਮਾਇੰਦਿਆਂ ਨੇ ਅੱਜ ਇਲਾਕੇ ਦੇ ਕੌਂਸਲਰ ਬਲਰਾਜ ਠਾਕੁਰ ਨਾਲ ਮੁਲਾਕਾਤ ਕਰਕੇ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਪੈਦਾ ਹੋ ਰਹੀ ਸਮੱਸਿਆ ਤੋਂ ਜਾਣੂ ਕਰਵਾਇਆ। ਇਲਾਕਾ ਨਿਵਾਸੀਆਂ ਅਤੇ ਕਾਰੋਬਾਰੀਆਂ ਨੇ ਦੱਸਿਆ ਕਿ ਗੁਰੂ ਰਵਿਦਾਸ ਚੌਕ ਤੋਂ ਪੀਪੀਆਰ ਮਾਲ ਤੱਕ 120 ਫੁੱਟ ਰੋਡ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ, ਪਰ ਅੰਧ ਵਿਦਿਆਲਿਆ ਤੋਂ ਇਨਕਮ ਟੈਕਸ ਕਾਲੋਨੀ ਤੱਕ ਅੱਗੇ ਵਾਲਾ ਹਿੱਸਾ ਅਜੇ ਵੀ ਸਿਰਫ਼ 20 ਫੁੱਟ ਚੌੜਾ ਰਹਿ ਗਿਆ ਹੈ। ਇਸ ਕਾਰਨ ਸੜਕ ’ਤੇ ਬੌਟਲਨੈਕ ਬਣ ਗਿਆ ਹੈ, ਜਿਸ ਨਾਲ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਕਾਰੋਬਾਰੀਆਂ ਨੇ ਕਿਹਾ ਕਿ ਸੜਕ ਦੀ ਘੱਟ ਚੌੜਾਈ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਸਮੱਸਿਆ ਦਾ ਜਲਦ ਹੱਲ ਕਰਵਾਇਆ ਜਾਵੇ, ਤਾਂ ਜੋ ਲੋਕਾਂ ਅਤੇ ਵਪਾਰੀਆਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕੌਂਸਲਰ ਬਲਰਾਜ ਠਾਕੁਰ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਵੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸਿੰਘ, ਗੁਰਦੀਪ ਸਿੰਘ ਰਾਜਾ, ਤਰੁਣ ਰਾਜਪੂਤ, ਹਰੀ ਸਿੰਘ, ਬਾਬੂ ਰਾਮ ਅਰੋੜਾ, ਹਰਬੰਸ ਲਾਲ ਆਹੂਜਾ, ਮਾਸਟਰ ਪਰਸ਼ੋਤਮ ਲਾਲ, ਰਾਕੇਸ਼ ਸ਼ਰਮਾ, ਵਰਿੰਦਰ ਸੈਣੀ, ਸ਼ਾਂਤੀ ਲਾਲ ਦੂਆ, ਅਜੀਤ ਵਾਲੀਆ, ਵਰਿੰਦਰ ਮਲਿਕ, ਰਾਮ ਸਿੰਘ ਇਨਸਾਫ਼, ਅੰਕੁਰ ਪਰਤੀ, ਇੰਦਰਜੀਤ ਸਿੰਘ ਗੁੰਬਰ, ਪਿੰਕਾ, ਵਿਨੋਦ ਕਪੂਰ, ਮਨਜੀਤ ਸਿੰਘ, ਜਗਮੋਹਨ ਕੌੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬੰਬੀਆਂਵਾਲ ਵਿਖੇ ਸ਼ੋਭਾ ਯਾਤਰਾ ਅੱਜ ਅਗਲੀ ਖ਼ਬਰ ਕਲੀਅਰੈਂਸਾਂ ਤੋਂ ਬਾਅਦ ਦਿੱਤਾ ਸੀ ਜਗ੍ਹਾ ਦਾ ਕਿਰਾਇਆ, ਹੁਣ ਸੈਸ਼ਨ ਕੋਰਟ ਜਾਂ ਹਾਈ ਕੋਰਟ ਜਾਵਾਂਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।