21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਰਾਏ ਖਾਮ ਵਿਖੇ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਮਕਾਨਾਂ ਦੀ ਤਸਦੀਕ ਸ਼ੁਰੂ

ਮਲਸੀਆਂ, 21 ਅਕਤੂਬਰ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਪਿੰਡ ਸਰਾਏ ਖਾਮ (ਨਕੋਦਰ) ਵਿਖੇ ਮਕਾਨਾਂ ਦੀ ਤਸਦੀਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਦੇ ਬਾਬਾ ਜੰਡ ਪੀਰ ਵਿਖੇ ਸਾਂਝੀ ਜਗ੍ਹਾ ’ਤੇ ਇਕੱਠ ਕਰਕੇ ਪਟਵਾਰੀ ਮੰਗਲ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਵਲੋਂ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਮਕਾਨਾਂ ਸਬੰਧੀ ਵੇਰਵਿਆਂ ਦੀ ਤਸਦੀਕ ਕੀਤੀ ਗਈ।

ਅਜੀਤ ਡੈਸਕ 22-10-2026
ਮਲਸੀਆਂ, 21 ਅਕਤੂਬਰ (ਸੁਖਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੇਰਾ ਘਰ, ਮੇਰੇ ਨਾਮ’ ਯੋਜਨਾ ਤਹਿਤ ਪਿੰਡ ਸਰਾਏ ਖਾਮ (ਨਕੋਦਰ) ਵਿਖੇ ਮਕਾਨਾਂ ਦੀ ਤਸਦੀਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਦੇ ਬਾਬਾ ਜੰਡ ਪੀਰ ਵਿਖੇ ਸਾਂਝੀ ਜਗ੍ਹਾ ’ਤੇ ਇਕੱਠ ਕਰਕੇ ਪਟਵਾਰੀ ਮੰਗਲ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਵਲੋਂ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਮਕਾਨਾਂ ਸਬੰਧੀ ਵੇਰਵਿਆਂ ਦੀ ਤਸਦੀਕ ਕੀਤੀ ਗਈ। ਇਸ ਮੌਕੇ ਪਿੰਡ ਦੀ ਸਰਪੰਚ ਅਤੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਤਸਦੀਕ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ। ਯੋਜਨਾ ਤਹਿਤ ਮਕਾਨਾਂ ਸਬੰਧੀ ਰਿਕਾਰਡ ਦੀ ਜਾਂਚ ਉਪਰੰਤ ਰਜਿਸਟਰੀਆਂ ਤਿਆਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪਟਵਾਰੀ ਮੰਗਲ ਸਿੰਘ ਅਤੇ ਨੰਬਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਲ ਲਕੀਰ ਖੇਤਰ ਅੰਦਰ ਸਬੰਧਤ ਮਕਾਨਾਂ ਦੀਆਂ ਰਜਿਸਟਰੀਆਂ ਤਿਆਰ ਕਰਨ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਤੋਂ ਬਾਅਦ ਇਹ ਦਸਤਾਵੇਜ਼ ਸਬੰਧਤ ਪਿੰਡ ਵਾਸੀਆਂ ਨੂੰ ਸੌਂਪੇ ਜਾਣਗੇ। ਇਸ ਮੌਕੇ ਸਰਪੰਚ ਹਰਪ੍ਰੀਤ ਕੌਰ, ਜਗਦੇਵ ਸਿੰਘ ਜੱਗਾ ਧਾਲੀਵਾਲ, ਸਵਰਨ ਸਿੰਘ ਕਮੇਟੀ ਮੈਂਬਰ, ਮਨਜੀਤ ਕੌਰ ਕਮੇਟੀ ਮੈਂਬਰ, ਪਰਮਜੀਤ ਕੌਰ ਮੈਂਬਰ ਪੰਚਾਇਤ, ਤੀਰਥ ਸਿੰਘ ਅਤੇ ਚੌਂਕੀਦਾਰ ਅਜੀਤ ਸਿੰਘ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦਾ ਤਹਿਸੀਲ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਹਲਕਾ ਨਕੋਦਰ ’ਚ ਬੀ.ਸੀ. ਵਿੰਗ ਦੀ ਅਹਿਮ ਮੀਟਿੰਗ ਹੀਰਾ ਸਿੰਘ ਗਾਬੜੀਆ ਤੇ ਐਡਵੋਕੇਟ ਭੁੱਲਰ ਨੇ ਪਾਰਟੀ ਦੀ ਮਜ਼ਬੂਤੀ ਲਈ ਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।