22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਬਿਲਡਿੰਗ ਇੰਜੀਨੀਅਰਾਂ ਅਤੇ ਆਮ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਨਗਰ ਨਿਗਮ ਤੇ ਇੰਪਰੂਵਮੈਂਟ ਟਰੱਸਟ ਦੇ ਮਾਲੀਏ ’ ਤੇ ਵੀ ਪੈ ਰਿਹਾ ਅਸਰ

ਜਲੰਧਰ (ਸ਼ਿਵ)-ਐੱਮ-ਸੇਵਾ ਪੋਰਟਲ ਵਿਚ ਤਕਨੀਕੀ ਖਾਮੀਆਂ ਅਤੇ ਈ-ਨਕਸ਼ਾ ਪ੍ਰਣਾਲੀ ਵਿਚ ਆ ਰਹੀਆਂ ਦਿੱਕਤਾਂ ਕਾਰਨ ਨਕਸ਼ੇ ਪਾਸ ਕਰਨ ਅਤੇ ਐੱਨ. ਓ.

ਅਜੀਤ ਡੈਸਕ 22-10-2026
ਜਲੰਧਰ (ਸ਼ਿਵ)-ਐੱਮ-ਸੇਵਾ ਪੋਰਟਲ ਵਿਚ ਤਕਨੀਕੀ ਖਾਮੀਆਂ ਅਤੇ ਈ-ਨਕਸ਼ਾ ਪ੍ਰਣਾਲੀ ਵਿਚ ਆ ਰਹੀਆਂ ਦਿੱਕਤਾਂ ਕਾਰਨ ਨਕਸ਼ੇ ਪਾਸ ਕਰਨ ਅਤੇ ਐੱਨ.ਓ.ਸੀ. ਜਾਰੀ ਕਰਨ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਆਰਕੀਟੈਕਟਾਂ, ਬਿਲਡਿੰਗ ਇੰਜੀਨੀਅਰਾਂ, ਬਿਲਡਿੰਗ ਕਾਰੋਬਾਰੀਆਂ ਅਤੇ ਆਮ ਲੋਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਹੁਣ ਨਵੇਂ ਪੋਰਟਲ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਵਲੋਂ ਪਹਿਲਾਂ ਬੰਦ ਕੀਤੇ ਗਏ ਈ-ਨਕਸ਼ਾ ਪੋਰਟਲ ਨੂੰ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਚਰਚਾ ਹੋ ਰਹੀ ਹੈ। ਨਵਾਂ ਐੱਮ-ਸੇਵਾ ਪੋਰਟਲ ਲਗਭਗ ਦੋ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਨਕਸ਼ੇ ਪਾਸ ਕਰਵਾਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਰਟਲ ’ਤੇ ਨਕਸ਼ਿਆਂ ਦੀਆਂ ਫਾਈਲਾਂ ਅਪਲੋਡ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਪੂਰੀ ਕਰਨ ਵਿਚ ਰੁਕਾਵਟਾਂ ਆ ਰਹੀਆਂ ਹਨ। ਇਸ ਕਾਰਨ ਕਈ ਫਾਈਲਾਂ ਅੱਗੇ ਨਹੀਂ ਵਧ ਰਹੀਆਂ ਅਤੇ ਨਕਸ਼ੇ ਪਾਸ ਹੋਣ ਵਿਚ ਦੇਰੀ ਹੋ ਰਹੀ ਹੈ। ਫਾਈਲਾਂ ਹੀ ਅੱਪਲੋਡ ਨਹੀਂ ਹੋ ਰਹੀਆਂ ਹਨ। ਨਕਸ਼ੇ ਸਮੇਂ ਸਿਰ ਪਾਸ ਨਾ ਹੋਣ ਕਾਰਨ ਲੋਕਾਂ ਦੇ ਨਵੇਂ ਨਿਰਮਾਣ ਕਾਰਜਾਂ ਦੀ ਯੋਜਨਾਬੰਦੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਨਾਲ ਹੀ ਬਿਲਡਿੰਗ ਇੰਸਪੈਕਟਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਪੋਰਟਲ ਦੀਆਂ ਤਕਨੀਕੀ ਖਾਮੀਆਂ ਕਾਰਨ ਕੰਮਕਾਜ ਵਿਚ ਮੁਸ਼ਕਲਾਂ ਆ ਰਹੀਆਂ ਹਨ। ਆਰਕੀਟੈਕਟਾਂ ਅਤੇ ਬਿਲਡਿੰਗ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਪੋਰਟਲ ਵਿਚ ਆ ਰਹੀਆਂ ਦਿੱਕਤਾਂ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਨਕਸ਼ਿਆਂ ਦੀ ਮਨਜ਼ੂਰੀ ਵਿਚ ਦੇਰੀ ਹੋਣ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਸਗੋਂ ਬਿਲਡਿੰਗ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ਦੇ ਕੰਮ ਵੀ ਲਟਕ ਰਹੇ ਹਨ। ਐੱਮ-ਸੇਵਾ ਪੋਰਟਲ ਵਿਚ ਆ ਰਹੀਆਂ ਸਮੱਸਿਆਵਾਂ ਦਾ ਅਸਰ ਨਗਰ ਨਿਗਮ ਦੇ ਨਾਲ-ਨਾਲ ਇੰਪਰੂਵਮੈਂਟ ਟਰੱਸਟ ਦੇ ਕੰਮਕਾਜ ’ਤੇ ਵੀ ਪੈ ਰਿਹਾ ਹੈ। ਨਕਸ਼ਿਆਂ ਦੀ ਮਨਜ਼ੂਰੀ ਅਤੇ ਐੱਨ.ਓ.ਸੀ. ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਕਾਰਨ ਸਰਕਾਰੀ ਮਾਲੀਏ ’ਤੇ ਵੀ ਅਸਰ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ। ਨਵੇਂ ਪੋਰਟਲ ਵਿਚ ਲਗਾਤਾਰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਪੁਰਾਣੇ ਈ-ਨਕਸ਼ਾ ਪੋਰਟਲ ਨੂੰ ਮੁੜ ਸ਼ੁਰੂ ਕਰਨ ਦੀ ਸੰਭਾਵਨਾ ਬਾਰੇ ਚਰਚਾ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪੁਰਾਣੀ ਪ੍ਰਣਾਲੀ ਮੁੜ ਚਾਲੂ ਕੀਤੀ ਜਾਂਦੀ ਹੈ ਤਾਂ ਨਕਸ਼ੇ ਪਾਸ ਕਰਵਾਉਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ।
ਪਿਛਲੀ ਖ਼ਬਰ ਲੰਮੇ ਅਰਸੇ ਬਾਅਦ ਸੁਰਜੀਤ ਹਾਕੀ ਸਟੇਡੀਅਮ ’ਚ ਲੱਗਿਆ ਭਾਰਤੀ ਪੁਰਸ਼ ਹਾਕੀ ਟੀਮ ਦਾ ਕੋਚਿੰਗ ਕੈਂਪ ਅਗਲੀ ਖ਼ਬਰ ਐਸ.ਜੀ.ਐਨ. ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਅਤੇ ਕਵਿਤਾ ਉਚਾਰਨ ਮੁਕਾਬਲਿਆਂ ’ਚ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।