ਪ੍ਰਾਚੀਨ ਕਾਲੀ ਮਾਤਾ ਮੰਦਰ ’ਚ ਕੰਜਕ ਪੂਜਨ ਨਾਲ ਨਰਾਤਿਆਂ ਦੀ ਚੌਂਕੀ ਦੀ ਸੰਪੂਰਨਤਾ
ਸ਼ਾਹਕੋਟ, 20 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪ੍ਰਸਿੱਧ ਪ੍ਰਾਚੀਨ ਕਾਲੀ ਮਾਤਾ (ਭੱਦਰ ਕਾਲੀ) ਮੰਦਰ ਗਾਂਧੀ ਚੌਕ ਵਿਖੇ ਨਰਾਤਿਆਂ ਦੇ ਪਾਵਨ ਮੌਕੇ ’ਤੇ ਪਿਛਲੇ 9 ਦਿਨਾਂ ਤੋਂ ਚੱਲ ਰਹੀ ਮਾਤਾ ਰਾਣੀ ਦੀ ਚੌਂਕੀ ਦੀ ਬੀਤੀ ਰਾਤ ਸੰਪੂਰਨਤਾ ਹੋਈ। ਮੰਦਰ ਦੇ ਮੁੱਖ ਸੇਵਾਦਾਰ ਉਸਤਾਦ ਅਸ਼ੋਕ ਕੁਮਾਰ ਜੈਨ ਅਤੇ ਪ੍ਰਧਾਨ ਸੁਧੀਰ ਕੁਮਾਰ ਬਾਂਸਲ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਵਿਸ਼ੇਸ਼ ਚੌਂਕੀ ਦੌਰਾਨ ਰੋਜ਼ਾਨਾ ਮਾਤਾ ਰਾਣੀ ਦਾ ਗੁਣਗਾਨ ਕੀਤਾ ਗਿਆ।
ਅਜੀਤ ਡੈਸਕ
21-10-2026