ਸਾਈਂ ਦਾਸ ਸਕੂਲ ਦੇ ਮੈਦਾਨ ’ਚ ਸਥਾਪਤ ਕੀਤਾ ਗਿਆ ‘ਨਸ਼ੇ ਦੇ ਦਾਨਵ’ ਦਾ ਪੁਤਲਾ
ਫੂਡ ਸੇਫਟੀ ਵਿੰਗ ਨੇ ਮਠਿਆਈਆਂ ਦੇ 5 ਨਮੂਨੇ ਲਏ, 50 ਕਿੱਲੋ ਪੇਠਾ ਕਰਵਾਇਆ ਨਸ਼ਟ
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਕਸੂਦਾਂ, ਮਿੱਠੂ ਬਸਤੀ, ਨਾਗਰਾ ਪਿੰਡ ਅਤੇ ਮਹਾਵੀਰ ਮਾਰਗ ’ਚੋਂ ਕੁੱਲ 5 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ’ਚ 2 ਪੇਠਾ, 1 ਚਨਾ ਬਰਫ਼ੀ, 1 ਨਮਕੀਨ ਅਤੇ 1 ਫੈਨੀਆ ਸ਼ਾਮਿਲ ਹੈ।
ਜਲੰਧਰ, 19 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਵੀਟ ਸ਼ਾਪਾਂ, ਰੈਸਟੋਰੈਂਟਾਂ ਅਤੇ ਨਮਕੀਨ ਬਣਾਉਣ ਵਾਲੀਆਂ ਇਕਾਈਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਕਸੂਦਾਂ, ਮਿੱਠੂ ਬਸਤੀ, ਨਾਗਰਾ ਪਿੰਡ ਅਤੇ ਮਹਾਵੀਰ ਮਾਰਗ ’ਚੋਂ ਕੁੱਲ 5 ਸੈਂਪਲ ਅਗਲੇਰੀ ਜਾਂਚ ਲਈ ਲਏ ਗਏ, ਜਿਨ੍ਹਾਂ ’ਚ 2 ਪੇਠਾ, 1 ਚਨਾ ਬਰਫ਼ੀ, 1 ਨਮਕੀਨ ਅਤੇ 1 ਫੈਨੀਆ ਸ਼ਾਮਿਲ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ 2 ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਮਿੱਠੂ ਬਸਤੀ ’ਚ ਇਕ ਹਲਵਾਈ ਦੀ ਦੁਕਾਨ ’ਚ ਪਿਆ 50 ਕਿੱਲੋ ਬੇਹਾ ਪੇਠਾ ਮੌਕੇ ’ਤੇ ਨਸ਼ਟ ਕੀਤਾ ਗਿਆ।