20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸ਼ੀਤਲ ਅੰਗੁਰਾਲ ਦੀ ਅਗਵਾਈ ’ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਖ਼ਿਲਾਫ ਪੁਤਲਾ ਫੂਕ ਪ੍ਰਦਰਸ਼ਨ

ਜਲੰਧਰ, 19 ਅਕਤੂਬਰ (ਸ਼ਿਵ)-ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਐੱਸ. ਸੀ.

ਅਜੀਤ ਡੈਸਕ 20-10-2026
ਜਲੰਧਰ, 19 ਅਕਤੂਬਰ (ਸ਼ਿਵ)-ਜਲੰਧਰ ਵੈਸਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ, ਮਹਿਲਾਵਾਂ, ਭਾਜਪਾ ਦੇ ਕੌਂਸਲਰਾਂ, ਮੰਡਲ ਪ੍ਰਧਾਨਾਂ, ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰਾਂ ਸਮੇਤ ਪਾਰਟੀ ਵਰਕਰਾਂ ਨੇ ਨਸ਼ਿਆਂ ਦੇ ਕਾਰੋਬਾਰ, ਗੁੰਡਾਗਰਦੀ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ ਦੇ ਵਿਰੋਧ ਵਿੱਚ ਬਾਬੂ ਜਗਜੀਵਨ ਰਾਮ ਚੌਕ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਹਲਕੇ ਵਿਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਚੁੱਕੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ੀਤਲ ਅੰਗੁਰਾਲ ਨੇ ਦੋਸ਼ ਲਾਇਆ ਕਿ ਕੁਝ ਮੈਡੀਕਲ ਸਟੋਰਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਿਕਰੀ, ਨਾਜਾਇਜ਼ ਸ਼ਰਾਬ ਅਤੇ ਲਾਟਰੀ ਦੇ ਨਾਂਅ ’ਤੇ ਦੜਾ-ਸੱਟਾ ਚਲਾਉਣ ਸੰਬੰਧੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਇਸ ਮੌਕੇ ਮਨਜੀਤ ਸਿੰਘ ਟੀਟੂ, ਦਵਿੰਦਰ ਭਾਰਦਵਾਜ, ਹਿਮਾਂਸ਼ੂ ਸ਼ਰਮਾ, ਰਿਸ਼ੀ ਬਹਿਲ, ਤਰਵਿੰਦਰ ਸੋਈ ਕੌਂਸਲਰ, ਅਸ਼ੋਕ ਚੱਢਾ, ਯੋਗੇਸ਼ ਮਲਹੋਤਰਾ, ਆਦਿਤਿਆ ਸ਼ਰਮਾ, ਸੁਸ਼ਾਂਤ ਕੋਹਲੀ, ਰਵੀ ਵਿਨਾਇਕ, ਦਵਿੰਦਰ ਖੇੜਾ, ਰਾਜੀਵ ਵਰਮਾ, ਲੱਕੀ ਵਿਰਦੀ, ਗੋਲਡੀ ਭਾਟੀਆ, ਬੌਬੀ ਸਿੰਘ ਰਾਠੌੜ, ਰਜਤ ਖੁਰਾਣਾ, ਸਾਹਿਲ ਗੁਪਤਾ, ਸਾਧੂ ਸ਼ਰਨ ਪਾਂਡੇ, ਕੁਮਦ ਸ਼ਰਮਾ, ਨਿਖਿਲ ਅਰੋੜਾ, ਨੀਟੂ ਮਹਾਜਨ, ਸਚਿਨ ਅਰੋੜਾ, ਹਰੀਸ਼ ਢੱਲ, ਅਜੇ ਠਾਕੁਰ, ਦਰਸ਼ਨ ਲਾਲ ਭਗਤ, ਕੌਂਸਲਰ ਅਜੇ ਬਬਲ ਤੇ ਹੋਰ ਲੋਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਜਵੰਤ ਸਿੰਘ ਸੁੱਖਾ ‘ਆਪ’ ਬੀ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਰਾਮ ਉਤਸਵ ਕਮੇਟੀ ਜਲੰਧਰ ਵਲੋਂ ਦੁਸਹਿਰਾ ਉਤਸਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।