19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬੋਲੀਨਾ ਦੋਆਬਾ ਵਿਖੇ ਦੁਸਹਿਰਾ ਉਤਸਵ ਸੰਬੰਧੀ ਸਮਾਗਮ ਕੱਲ੍ਹ

ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ) - ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਪਿੰਡ ਬੋਲੀਨਾ ਦੋਆਬਾ ਵਿਖੇ ਦੁਸਹਿਰਾ ਉਤਸਵ ਸਬੰਧੀ ਸਮਾਗਮ 20 ਅਕਤੂਬਰ ਨੂੰ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਉਕਤ ਪਿੰਡ ਦੇ ਸਾਬਕਾ ਸਰਪੰਚ ਤੇ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਫਗੂੜਾ ਨੇ ਦੱਸਿਆ ਕਿ ਇਸ ਮੌਕੇ ਝਾਕੀਆਂ ਸਜਾਈਆਂ ਜਾਣਗੀਆਂ, ਜੋ ਪ੍ਰਕਰਮਾ ਹਿੱਤ ਸਾਰੇ ਪਿੰਡ ਵਿੱਚ ਲਿਜਾਈਆਂ ਜਾਣਗੀਆਂ।

ਅਜੀਤ ਡੈਸਕ 19-10-2026
ਚੁਗਿੱਟੀ/ਜੰਡੂਸਿੰਘਾ, 18 ਅਕਤੂਬਰ (ਨਰਿੰਦਰ ਲਾਗੂ) - ਜਲੰਧਰ-ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਪਿੰਡ ਬੋਲੀਨਾ ਦੋਆਬਾ ਵਿਖੇ ਦੁਸਹਿਰਾ ਉਤਸਵ ਸਬੰਧੀ ਸਮਾਗਮ 20 ਅਕਤੂਬਰ ਨੂੰ ਕਰਵਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਉਕਤ ਪਿੰਡ ਦੇ ਸਾਬਕਾ ਸਰਪੰਚ ਤੇ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਫਗੂੜਾ ਨੇ ਦੱਸਿਆ ਕਿ ਇਸ ਮੌਕੇ ਝਾਕੀਆਂ ਸਜਾਈਆਂ ਜਾਣਗੀਆਂ, ਜੋ ਪ੍ਰਕਰਮਾ ਹਿੱਤ ਸਾਰੇ ਪਿੰਡ ਵਿੱਚ ਲਿਜਾਈਆਂ ਜਾਣਗੀਆਂ। ਉਸ ਤੋਂ ਬਾਅਦ ਦੁਸਹਿਰਾ ਵਾਲੇ ਮੈਦਾਨ ਵਿੱਚ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਦੇ ਨੌਜਵਾਨਾਂ ਘੁੱਲਾ , ਸੌਰਵ , ਨਰੇਸ਼, ਜਸਕਰਨ, ਦੀਪੂ, ਗੈਰੀ , ਸਾਜਨ, ਮੌਜੀ ਤੇ ਅਰਮਾਨ ਵਲੋਂ ਢੇਡ ਮਹੀਨੇ ਦੀ ਭਾਰੀ ਮੁਸ਼ੱਕਤ ਨਾਲ ਤਿਆਰ ਕੀਤਾ ਗਿਆ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਕਿਹਾ ਬਦੀ ‘ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਇਸ ਤਿਉਹਾਰ ਨੂੰ ਲੈਣ ਕੇ ਬੋਲੀਨਾ ਦੇ ਵਸਨੀਕਾਂ ਦੇ ਨਾਲ -ਨਾਲ ਆਸਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਦੇ ਮਨਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਮਾਂ ਭਾਰਤੀ ਸੇਵਾ ਸੰਘ ਵਲੋਂ ਦੁਸਹਿਰਾ ਉਤਸਵ ਸੰਬੰਧੀ ਹਨੂੰਮਤ ਝੰਡਾ ਸਥਾਪਿਤ ਭਲਕੇ ਮਨਾਇਆ ਜਾਵੇਗਾ ਦੁਸਹਿਰਾ ਉਤਸਵ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਦੋਸਤਾਨਾ ਕ੍ਰਿਕਟ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।