19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

46 ਵੀਂ ਤਹਿਸੀਲ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਬੜਾ ਪਿੰਡ ’ਚ ਸੰਪੰਨ

ਗੁਰਾਇਆ, 18 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)—ਜ਼ਿਲਾ ਸਿੱਖਿਆ ਅਫ਼ਸਰ ਗੁਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਲਾਕ ਸਿੱਖਿਆ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਨਾਲ ਤਹਿਸੀਲ ਫਿਲੌਰ ਦੀਆਂ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬੜਾ ਪਿੰਡ ’ਚ ਸਮਾਪਤ ਹੋ ਗਈਆਂ । ਗੁਰਾਇਆ ਇਕ, ਗੁਰਾਇਆ ਦੋ, ਨੂਰਮਹਿਲ ਅਤੇ ਫਿਲੌਰ ਦੇ ਸੈਟਰ ਹੈਡ ਟੀਚਰਾਂ, ਅਧਿਆਪਕਾਂ, ਬੜਾ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ , ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਬਾਬਾ ਮੋਹਕਮਦੀਨ ਕਮੇਟੀ, ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈਆਂ ਇਸ ਖੇਡਾਂ ਚ ਵੱਖ-ਵੱਖ ਸਕੂਲਾਂ ਦੇ ਨੰਨੇ ਮੁੰਨੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੋਹਰ ਦਿਖਾਏ।

ਖੋ-ਖੋ ਖੇਡ ਦੌਰਾਨ ਖਿਡਾਰੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ । 19-10-2026
ਗੁਰਾਇਆ, 18 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)—ਜ਼ਿਲਾ ਸਿੱਖਿਆ ਅਫ਼ਸਰ ਗੁਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਲਾਕ ਸਿੱਖਿਆ ਅਫਸਰ ਗੁਰਦੀਪ ਸਿੰਘ ਦੀ ਅਗਵਾਈ ਨਾਲ ਤਹਿਸੀਲ ਫਿਲੌਰ ਦੀਆਂ ਖੇਡਾਂ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਬੜਾ ਪਿੰਡ ’ਚ ਸਮਾਪਤ ਹੋ ਗਈਆਂ । ਗੁਰਾਇਆ ਇਕ, ਗੁਰਾਇਆ ਦੋ, ਨੂਰਮਹਿਲ ਅਤੇ ਫਿਲੌਰ ਦੇ ਸੈਟਰ ਹੈਡ ਟੀਚਰਾਂ, ਅਧਿਆਪਕਾਂ, ਬੜਾ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ , ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਬਾਬਾ ਮੋਹਕਮਦੀਨ ਕਮੇਟੀ, ਐਨ,ਆਰ,ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਈਆਂ ਇਸ ਖੇਡਾਂ ਚ ਵੱਖ-ਵੱਖ ਸਕੂਲਾਂ ਦੇ ਨੰਨੇ ਮੁੰਨੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੋਹਰ ਦਿਖਾਏ। ਖੇਡਾਂ ਦੇ ਲਈ ਸਟੇਡੀਅਮ ਬੜਾ ਪਿੰਡ ਅਤੇ ਸ਼੍ਰੀ ਦਸ਼ਮੇਸ ਕਾਨਵੈਂਟ ਹਾਈ ਸਕੂਲ ਅੱਟੀ ਦੀਆਂ ਗਰਾਊਂਡਾਂ ਚ ਬੱਚਿਆਂ ਨੇ ਆਪਣੀ ਕਲਾ ਦਾ ਲੋਹਾ ਮਨਾਇਆ। ਫੁੱਟਬਾਲ ਅਤੇ ਮਿੰਨੀ ਹੈਡਬਾਲ ਚ ਗੁਰਾਇਆ ਦੋ ਜੇਤੂ ਅਤੇ ਗੁਰਾਇਆ ਇੱਕ ਉੱਪ ਜੇਤੂ ਰਹੇ। ਖੋ-ਖੋ ਅਤੇ ਹਾਕੀ (ਲੜਕੇ) ਦੇ ਮੁਕਾਬਲਿਆਂ ਚ ਗੁਰਾਇਆ ਦੋ ਜੇਤੂ ਅਤੇ ਫਿਲੌਰ ਉੱਪ ਜੇਤੂ ਰਹੇ। ਸਤਰੰਜ਼ ਲੜਕੀਆਂ ਚ ਗੁਰਾਇਆ ਦੋ ਜੇਤੂ ਅਤੇ ਫਿਲੌਰ ਉੱਪ ਜੇਤੂ ਰਹੇ। 100 ਮੀਟਰ ਲਡ਼ਕੀਆਂ, ਚ ਮਨਪ੍ਰੀਤ ਪਹਿਲੇ, 200 ਮੀਟਰ ਚ ਅਨੁਸ਼ਕਾ ਪਹਿਲੇ, 400 ਮੀਟਰ ਚ ਕਨਕ ਅਤੇ 600 ਮੀਟਰ ਚ ਅੰਸ਼ਿਕਾ ਪਹਿਲੇ ਸਥਾਨ ਤੇ ਰਹੀਆਂ। ਬੱਚਿਆਂ ਨੂੰ ਇਨਾਮਾਂ ਦੀ ਵੰਡ ਬੀਪੀਈਓ ਗੁਰਦੀਪ ਸਿੰਘ, ਸਰਪੰਚ ਗੁਰਮੇਜ ਕੌਰ , ਗ੍ਰਾਮ ਪੰਚਾਇਤ, ਕਲੱਬ ਦੇ ਅਹੁੱਦੇਦਾਰਾਂ ਅਤੇ ਪਤਵੰਤਿਆਂ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਜੁਗਿੰਦਰ ਸਿੰਘ ਨੰਬਰਦਾਰ, ਨਵਦੀਪ ਸਿੰਘ, ਮਲਕੀਤ ਸਿੰਘ, ਪ੍ਰਿੰਸੀਪਲ ਵਿਸ਼ਵਿੰਦਰ ਦੱਤ, ਚੂਹੜ ਸਿੰਘ, ਮਨੋਹਰ ਸਿੰਘ ਜੱਖੂ, ਬਿੰਨੀ ਗੌਤਮ, ਚਰਨਜੀਤ ਮਿੰਟਾ, ਮੱਖਣ ਸਿੰਘ, ਪ੍ਰਿੰਸੀਪਲ ਸੁਭਾਸ਼ ਚੰਦਰ, ਚੈਅਰਮੈਨ ਚਰਨਜੀਤ ਸਿੰਘ, ਜੋਰਾਵਰ ਸਿੰਘ, ਮਾਸਟਰ ਮੋਹਣ ਲਾਲ, ਹਰਬੰਸ ਸਿੰਘ ਮਾਨ, ਮੈਡਮ ਬਲਵੀਰ ਕੌਰ, ਪ੍ਰਿੰਸੀਪਲ ਅਵਿਨਾਸ਼ ਚੰਦਰ, ਰਸੀਦ ਅਹਿਮਦ, ਸੁਖਵਿੰਦਰ ਰਾਮ, ਰਣਜੀਤ ਸਿੰਘ, ਵਿਕਾਸ ਮੋਹਣ, ਰਜਿੰਦਰ ਕੌਰ, ਸੁਖਿਵੰਦਰ ਸਿੰਘ, ਵਿਜੈ ਲਕਸ਼ਮੀ, ਸਟੇਟ ਐਵਾਰਡੀ ਅੰਜੂ ਬਾਲਾ, ਮੈਡਮ ਪਰਮਜੀਤ ਕੌਰ, ਤਨੂੰ ਸ਼ਰਮਾ, ਵਿਜੈ ਕੁਮਾਰ, ਮਾਸਟਰ ਹਰਕਮਲ ਸਿੰਘ, ਧਰਿਮੰਦਰਜੀਤ, ਨੀਲਮ ਕੁਮਾਰੀ, ਗੁਰਲਾਟ ਸਿੰਘਲਾਡਾ, ਕੇਵਲ ਸਿੰਘ ਪਟਵਾਰੀ, ਹਰੀ ਪਾਲ, ਜੀਵਨ ਲਾਲ, ਕੁਲਵੀਰ ਕੁਮਾਰ, ਜਸਵੰਤ ਕੁਮਾਰ, ਕੁਲਵੀਰ ਕੁਮਾਰ ਅਤੇ ਸਮੁੱਚੇ ਬਲਾਕਾਂ ਦੇ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ਦੋਸਤਾਨਾ ਕ੍ਰਿਕਟ ਮੁਕਾਬਲਾ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਅੱਖਾਂ ਦੀ ਜਾਂਚ ਲਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।