16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਆਉਣ ਨਾਲ ਮਚੀ ਹਾਹਾਕਾਰ

ਜਲੰਧਰ, 15 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 16-10-2026
ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ) - ਪੰਜਾਬੀ ਲੇਖਕਾਂ ਦੀ ਸ਼੍ਰੋਮਣੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 25 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਵੱਖ-ਵੱਖ ਅਹੁਦਿਆਂ ਲਈ ਦਾਖ਼ਲ ਕੀਤੇ ਗਏ ਸਾਰੇ ਦੇ ਸਾਰੇ (ਕੁੱਲ 51) ਨਾਮਜ਼ਦਗੀ ਕਾਗ਼ਜ਼ ਸਹੀ ਪਾਏ ਗਏ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਵੀ ਕਾਗ਼ਜ਼ ਰੱਦ ਨਹੀਂ ਹੋਇਆ। ਤਿੰਨਾਂ ਹੀ ਚੋਣ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ ਅਤੇ ਡਾ. ਤੇਜਿੰਦਰ ਵਿਰਲੀ ਨੇ ਜਾਣਕਾਰੀ ਦਿੱਤੀ ਕਿ ਚੋਣਾਂ ਨਾ ਲੜਨ ਦੇ ਚਾਹਵਾਨ ਉਮੀਦਵਾਰ 16 ਅਕਤੂਬਰ ਨੂੰ ਸ਼ਾਮ 4 ਵਜੇ ਤੱਕ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਦੇ ਹਨ। ਇਸ ਉਪਰੰਤ ਬੈਲਟ ਪੇਪਰ ਛਾਪ ਕੇ 25 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਤੱਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਵੋਟਾਂ ਪਵਾਈਆਂ ਜਾਣਗੀਆਂ। ਚੋਣ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਚੁਣੇ ਜਾਣ ਵਾਲੇ 12 ਅਹੁਦਿਆਂ ’ਚ ਪ੍ਰਧਾਨ -1, ਸੀਨੀਅਰ ਮੀਤ ਪ੍ਰਧਾਨ-1, ਮੀਤ ਪ੍ਰਧਾਨ- 5 (ਜਿਨ੍ਹਾਂ ’ਚੋਂ ਇਕ ਔਰਤਾਂ ਲਈ ਰਾਖਵਾਂ), ਜਨਰਲ ਸਕੱਤਰ-1, ਸਕੱਤਰ-4 (ਜਿਨ੍ਹਾਂ ’ਚੋਂ ਇਕ ਔਰਤਾਂ ਲਈ ਰਾਖਵਾਂ) ਹਨ। ਚੋਣ ਅਧਿਕਾਰੀਆਂ ਨੇ ਕਿਹਾ ਕਿ ਵੋਟਾਂ ਪੈਣ ਉਪਰੰਤ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਸ਼ਤਰੰਜ ਦੇ ਫਾਈਨਲ ਮੁਕਾਬਲੇ ’ਚ ਮੋਗਾ ਦੀ ਟੀਮ 6 ਅੰਕਾਂ ਨਾਲ ਬਣੀ ਚੈਂਪੀਅਨ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਵਲੋਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।