14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਉੱਤਰ ਖੇਤਰ ਬਾਸਕਟਬਾਲ ’ਚ ਪੰਜਾਬ ਬਣਿਆ ਚੈਂਪੀਅਨ, ਹਿਮਾਚਲ ਨੂੰ 74-34 ਨਾਲ ਹਰਾਇਆ

ਜਲੰਧਰ, 13 ਅਕਤੂਬਰ (ਡਾ. ਜਤਿੰਦਰ ਸਾਬੀ)-ਈ.

ਪੰਜਾਬ ਦੀ ਜੇਤੂ ਬਾਸਕਟਬਾਲ ਟੀਮ ਦੇ ਖਿਡਾਰੀ ਹਰਮੀਤ ਕਾਜਲ, ਅਕਿਤ ਰਾਠੀ, ਪੰਕਜ ਸਰਪਾਲ, ਦਿਨੇਸ਼ ਭੰਡਾਰੀ, ਜੇਿਦਤਰ ਸਿੰਘ, ਹਰਜਿੰਦਰ ਸੁਗਲਾਨੀ, ਅਮਿਤ ਕੁਮਾਰ ਤੇ ਪਾਰਸ ਝੰਬ ਜੇਤੂ ਖੁਸ਼ੀ ਸਾਂਝੀ ਕਰਦੇ ਹੋਏ। ਤਸਵੀਰ-ਮੁਨੀਸ਼ 14-10-2026
ਜਲੰਧਰ, 13 ਅਕਤੂਬਰ (ਡਾ. ਜਤਿੰਦਰ ਸਾਬੀ)-ਈ.ਪੀ.ਐੱਫ. ਉੱਤਰ ਖੇਤਰੀ ਖੇਡ ਪ੍ਰਤੀਯੋਗਤਾ ਦੇ ਬਾਸਕਟਬਾਲ ਫਾਈਨਲ ’ਚ ਪੰਜਾਬ ਨੇ ਹਿਮਾਚਲ ਪ੍ਰਦੇਸ਼ ਨੂੰ 74-34 ਦੇ ਵੱਡੇ ਫ਼ਰਕ ਨਾਲ ਹਰਾ ਕੇ ਖ਼ਿਤਾਬ ’ਤੇ ਕਬਜ਼ਾ ਕਰ ਲਿਆ। ਪੰਜਾਬ ਦੇ ਕਪਤਾਨ ਹਰਮੀਤ ਕਾਜਲ ਨੂੰ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਰਬੋਤਮ ਖਿਡਾਰੀ ਚੁਣਿਆ ਗਿਆ। ਕਪਤਾਨ ਹਰਮੀਤ ਕਾਜਲ ਅਤੇ ਉਪ-ਕਪਤਾਨ ਗੁਲਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਖਿਡਾਰੀਆਂ ਨੇ ਬਿਹਤਰੀਨ ਤਾਲਮੇਲ, ਤੇਜ਼ ਡ੍ਰਿਬਲਿੰਗ ਅਤੇ ਸਟੀਕ ਪਾਸਿੰਗ ਨਾਲ ਵਿਰੋਧੀ ਟੀਮ ਨੂੰ ਕੋਈ ਖ਼ਾਸ ਮੌਕਾ ਨਹੀਂ ਦਿੱਤਾ। ਪੰਜਾਬ ਵੱਲੋਂ ਅੰਕਿਤ ਰਾਠੀ, ਅਮਿਤ, ਪੰਕਜ ਸਰਪਾਲ, ਜਿਤੇਂਦਰ ਸਿੰਘ, ਹਰਜਿੰਦਰ ਸੁਗਲਾਨੀ, ਜਤਿੰਦਰ ਸਿਆਗ, ਦਿਨੇਸ਼ ਭੰਡਾਰੀ ਅਤੇ ਪਾਰਸ ਝਾਂਬ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਮੁੱਖ ਮਹਿਮਾਨ ਸ੍ਰਾਜੀਵ ਬਿਸ਼ਟ, ਅਪਰ ਕੇਂਦਰੀ ਭਵਿੱਖ ਨਿਧੀ ਕਮਿਸ਼ਨਰ, ਜ਼ੋਨਲ ਦਫ਼ਤਰ ਚੰਡੀਗੜ੍ਹ ਅਤੇ ਅਮਿਤ ਸਿੰਗਲਾ, ਖੇਤਰੀ ਭਵਿੱਖ ਨਿਧੀ ਕਮਿਸ਼ਨਰ, ਹਿਮਾਚਲ ਪ੍ਰਦੇਸ਼ ਨੇ ਜੇਤੂ ਤੇ ਉਪ-ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਅਨੁਸ਼ਾਸਨ, ਟੀਮ ਵਰਕ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉੱਧਰ, ਵਾਲੀਬਾਲ ਦੇ ਫਾਈਨਲ ਵਿੱਚ ਹਿਮਾਚਲ ਪ੍ਰਦੇਸ਼ ਨੇ ਪੰਜਾਬ ਨੂੰ 3-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ, ਜਦਕਿ ਪੰਜਾਬ ਦੀ ਟੀਮ ਉਪ-ਜੇਤੂ ਰਹੀ। ਇਸ ਤਰ੍ਹਾਂ ਬਾਸਕਟਬਾਲ ਵਿੱਚ ਪੰਜਾਬ ਦੀ ਜਿੱਤ ਅਤੇ ਵਾਲੀਬਾਲ ਵਿੱਚ ਹਿਮਾਚਲ ਦੀ ਕਾਮਯਾਬੀ ਨਾਲ ਪ੍ਰਤੀਯੋਗਤਾ ਸੰਪੰਨ ਹੋਈ।
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਵਲੋਂ ਜਾਤੀਵਾਦ ਦੇ ਨਾਂਅ ’ਤੇ ਸਿਆਸਤ ਕਰਨਾ ਮੰਦਭਾਗਾ-ਢੀਂਡਸਾ ਅਗਲੀ ਖ਼ਬਰ ਕੌਮੀ ਓਪਨ ਅਥਲੈਟਿਕਸ ਚੈਂਪੀਅਨਸ਼ਿਪ ’ਚ ਅਰਸ਼ਦੀਪ ਸਿੰਘ ਨੇ ਜਿੱਤਿਆ ਕਾਂਸੀ ਦਾ ਤਗ਼ਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।