15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬਾਰ ਦੀ ਆਜ਼ਾਦੀ ਤੇ ਵਕੀਲਾਂ ਦੇ ਹੱਕਾਂ ਲਈ ਦਿੱਲੀ ’ਚ ਚੱਲ ਰਹੇ ਸ਼ਾਂਤਮਈ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਹੋਣ ਦਾ ਸੱਦਾ ਪ੍ਰਦਰਸ਼ਨਕਾਰੀ ਵਕੀਲਾਂ ਵਲੋਂ ਭਲਕੇ ਸੁਪਰੀਮ ਕੋਰਟ ਦੇ ਗੇਟ ਡੀ ਤੋਂ ਮੀਡੀਆ ਪਾਰਕ ਤੱਕ ਕੀਤਾ ਜਾਵੇਗਾ ਪੈਦਲ ਮਾਰਚ-ਨਿਮਰਤਾ ਗਿੱਲ

ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਬਾਰ ਦੀ ਆਜ਼ਾਦੀ, ਵਕੀਲਾਂ ਦੇ ਅਧਿਕਾਰਾਂ ਅਤੇ ਕਾਨੂੰਨੀ ਪੇਸ਼ੇ ਦੀ ਸੁਤੰਤਰਤਾ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦੇਸ਼ ਭਰ ਦੇ ਵਕੀਲਾਂ ਦਾ ਸਾਥ ਦੇਣ ਲਈ ਪੰਜਾਬ ਦੇ ਸਮੂਹ ਵਕੀਲ ਭਾਈਚਾਰੇ ਨੂੰ ਦਿੱਲੀ ਵਿਖੇ ਕੂਚ ਕਰਨਾ ਚਾਹੀਦਾ ਹੈ । ਇਹ ਪ੍ਰਗਟਾਵਾ ਐਡਵੋਕੇਟ ਨਿਮਰਤਾ ਗਿੱਲ ਤੇ ਹੋਰ ਵਕੀਲਾਂ ਨੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕੀਤਾ।

ਅਜੀਤ ਡੈਸਕ 14-10-2026
ਜਲੰਧਰ, 13 ਅਕਤੂਬਰ (ਜਤਿੰਦਰ ਪੰਮੀ)-ਬਾਰ ਦੀ ਆਜ਼ਾਦੀ, ਵਕੀਲਾਂ ਦੇ ਅਧਿਕਾਰਾਂ ਅਤੇ ਕਾਨੂੰਨੀ ਪੇਸ਼ੇ ਦੀ ਸੁਤੰਤਰਤਾ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦੇਸ਼ ਭਰ ਦੇ ਵਕੀਲਾਂ ਦਾ ਸਾਥ ਦੇਣ ਲਈ ਪੰਜਾਬ ਦੇ ਸਮੂਹ ਵਕੀਲ ਭਾਈਚਾਰੇ ਨੂੰ ਦਿੱਲੀ ਵਿਖੇ ਕੂਚ ਕਰਨਾ ਚਾਹੀਦਾ ਹੈ । ਇਹ ਪ੍ਰਗਟਾਵਾ ਐਡਵੋਕੇਟ ਨਿਮਰਤਾ ਗਿੱਲ ਤੇ ਹੋਰ ਵਕੀਲਾਂ ਨੇ ਪ੍ਰੈੱਸ ਕਲੱਬ ਵਿਖੇ ਗੱਲਬਾਤ ਕਰਦਿਆਂ ਕੀਤਾ। ਇਸ ਰੋਸ ਪ੍ਰਦਰਸ਼ਨ ’ਚ ਸ਼ਾਮਿਲ ਐਡਵੋਕੇਟ ਨਿਮਰਤਾ ਗਿੱਲ ਨੇ ਦੱਸਿਆ ਕਿ ਦੇਸ਼ ਭਰ ਤੋਂ ਵਕੀਲ ਬੀਤੀ 22 ਸਤੰਬਰ ਤੋਂ ਸੁਪਰੀਮ ਕੋਰਟ ਦੇ ਗੇਟ ਨੰਬਰ-ਡੀ ਦੇ ਬਾਹਰ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੁਹਿੰਮ ਨੂੰ ਦਿੱਲੀ ਬਾਰ ਕੌਂਸਲ ਦੇ ਮੈਂਬਰਾਂ ਐਡਵੋਕੇਟ ਮਹਿਮੂਦ ਪ੍ਰਾਚਾ ਤੇ ਐਡਵੋਕੇਟ ਰਮਨ ਸ਼ਰਮਾ ਸ਼ਰਮਾ ਅਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਕਰ ਰਹੇ ਵਕੀਲਾਂ ਦਾ ਕਹਿਣਾ ਹੈ ਕਿ ਬਾਰ ਦੇ ਅੰਦਰੂਨੀ ਮਾਮਲਿਆਂ, ਖ਼ਾਸ ਕਰਕੇ ਬਾਰ ਕੌਂਸਲਾਂ ਦੀਆਂ ਚੋਣਾਂ ਵਿੱਚ ਵਕੀਲਾਂ ਦੀ ਸੁਤੰਤਰ ਚੋਣ ਪ੍ਰਕਿਰਿਆ ਅਤੇ ਜਮਹੂਰੀ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਕਰ ਰਹੇ ਵਕੀਲਾਂ ਵਲੋਂ 15 ਅਕਤੂਬਰ ਨੂੰ ਦੁਪਹਿਰ 2 ਵਜੇ ਗੇਟ ਡੀ’ ਤੋਂ ਮੀਡੀਆ ਪਾਰਕ ਸੁਪਰੀਮ ਕੋਰਟ ਤੱਕ ਸ਼ਾਂਤਮਈ ਪੈਦਲ ਮਾਰਚ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਵੱਧ ਤੋਂ ਵੱਧ ਵਕੀਲਾਂ ਨੂੰ ਸ਼ਾਮਿਲ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਕਰਮਪਾਲ ਸਿੰਘ ਗਿੱਲ, ਐਡਵੋਕੇਟ ਨਈਮ ਖਾਨ, ਐਡਵੋਕੇਟ ਜੀ. ਐੱਸ. ਪਰੂਥੀ ਤੇ ਐਡਵੋਕੇਟ ਗੁਲਸ਼ਨ ਕਟਾਰੀਆ ਵੀ ਮੌਜੂਦ ਸਨ ।
ਪਿਛਲੀ ਖ਼ਬਰ ਵਾਰਡ ਨੰਬਰ 48 ’ਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ ਅਗਲੀ ਖ਼ਬਰ ਗ੍ਰੇਬੀ ਰਿਸਰਚ ਲਿਮਟਿਡ ਵਲੋਂ ਡੀ. ਏ. ਵੀ. ਆਈ. ਈ. ਟੀ. ਦੇ 5 ਵਿਦਿਆਰਥੀਆਂ ਦੀ 7 ਲੱਖ ਰੁਪਏ ਸਾਲਾਨਾ ’ਤੇ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।