12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁਕੇਸ਼ ਕੁਮਾਰ ਸਹੋਤਾ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਏਕਤਾ ਨਗਰ ਦੇ ਪ੍ਰਧਾਨ ਬਣੇ

ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕ ਧਰਮਸ਼ਾਲਾ ਪ੍ਰਬੰਧਕ ਕਮੇਟੀ, ਫੌਜੀ ਵਾਲੀ ਗਲੀ, ਏਕਤਾ ਨਗਰ ਫੇਜ਼-2, ਰਾਮਾ ਮੰਡੀ, ਜਲੰਧਰ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੁਕੇਸ਼ ਕੁਮਾਰ ਸਹੋਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਨਵੀਂ ਕਮੇਟੀ ਵਿੱਚ ਦੇਵਰਾਜ ਸਹੋਤਾ ਅਤੇ ਵਿਜੇ ਕੁਮਾਰ ਸਹੋਤਾ ਨੂੰ ਚੇਅਰਮੈਨ, ਸੁਨੀਲ ਕੁਮਾਰ ਸਿੱਧੂ ਨੂੰ ਉਪ ਪ੍ਰਧਾਨ, ਡਾ.

ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਜਸਪਾਲ ਸਿੰਘ)-ਭਗਵਾਨ ਵਾਲਮੀਕ ਧਰਮਸ਼ਾਲਾ ਪ੍ਰਬੰਧਕ ਕਮੇਟੀ, ਫੌਜੀ ਵਾਲੀ ਗਲੀ, ਏਕਤਾ ਨਗਰ ਫੇਜ਼-2, ਰਾਮਾ ਮੰਡੀ, ਜਲੰਧਰ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੁਕੇਸ਼ ਕੁਮਾਰ ਸਹੋਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਨਵੀਂ ਕਮੇਟੀ ਵਿੱਚ ਦੇਵਰਾਜ ਸਹੋਤਾ ਅਤੇ ਵਿਜੇ ਕੁਮਾਰ ਸਹੋਤਾ ਨੂੰ ਚੇਅਰਮੈਨ, ਸੁਨੀਲ ਕੁਮਾਰ ਸਿੱਧੂ ਨੂੰ ਉਪ ਪ੍ਰਧਾਨ, ਡਾ. ਦਵਿੰਦਰ ਕੁਮਾਰ ਅਤੇ ਰੋਸ਼ਨ ਅਟਵਾਲ ਨੂੰ ਖ਼ਜ਼ਾਨਚੀ, ਅਜੇ ਕਰਨ ਸਿੱਧੂ ਅਤੇ ਸੋਮਨਾਥ ਨੂੰ ਸਕੱਤਰ, ਸੰਨੀ ਗਿੱਲ ਨੂੰ ਪ੍ਰਬੰਧਕ ਅਤੇ ਰਵੀ ਕੁਮਾਰ ਨੂੰ ਉਪ ਪ੍ਰਬੰਧਕ ਬਣਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਰਾਜ ਸਫ਼ਾਈ ਕਰਮਚਾਰੀ ਸੰਗਠਨ ਦੇ ਮੀਤ ਪ੍ਰਧਾਨ ਹਰਦੇਵ ਹੈਪਾ ਨਾਹਰ ਨੇ ਮੁਕੇਸ਼ ਕੁਮਾਰ ਸਹੋਤਾ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਨਵੀਂ ਚੁਣੀ ਗਈ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਕਮੇਟੀ ਧਰਮਸ਼ਾਲਾ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਸਮਾਜਿਕ ਤੇ ਧਾਰਮਿਕ ਕਾਰਜਾਂ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਰਹੇਗੀ।
ਪਿਛਲੀ ਖ਼ਬਰ ਨਿਤਿਨ ਕਪੂਰ ਸ੍ਰੀ ਰਾਮ ਸੈਨਾ ਸੰਗਠਨ ਦੇ ਪ੍ਰਧਾਨ ਅਤੇ ਆਰਤੀ ਅਗਰਵਾਲ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਅਰਜੁਨ ਨਗਰ 40 ਕੁਆਰਟਰ ਵਿਖੇ ਕੀਰਤਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।