11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜਲੰਧਰ ਦਿਹਾਤੀ ਪੁਲਿਸ ਮਹਿਤਪੁਰ ਇਲਾਕੇ ਦੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾ ਠੱਲ੍ਹਣ ’ਚ ਲਗਾਤਾਰ ਹੋ ਰਹੀ ਫੇਲ੍ਹ

ਮਹਿਤਪੁਰ, 10 ਅਕਤੂਬਰ (ਲਖਵਿੰਦਰ ਸਿੰਘ)-ਜਲੰਧਰ ਦਿਹਾਤੀ ਦੇ ਕਸਬਾ ਮਹਿਤਪੁਰ ਵਿਖੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਇਹਨਾਂ ਵਾਰਦਾਤਾਂ ਨੇ ਲੋਕਾਂ ਦੇ ਸਾਹ ਸੁੱਕਣੇ ਪਾਏ ਹੋਏ ਹਨ, ਪਿਛਲੇ ਕੁਝ ਮਹੀਨਿਆਂ ਤੋਂ ਮਹਿਤਪੁਰ ਵਿੱਚ ਲੁੱਟਾਂ ਖੋਹਾਂ ਨੇ ਲੋਕਾਂ ਵਿੱਚ ਇੰਨੀ ਦਹਿਸ਼ਤ ਪਾ ਦਿੱਤੀ ਹੈ ਕਿ ਲੋਕ ਆਪਣੇ ਘਰਾਂ ਚੋ ਨਿਕਲਣ ਤੋਂ ਥਰ ਥਰ ਕੰਬ ਰਹੇ ਹਨ ਉਸ ਤੋਂ ਬਾਅਦ ਹੁਣ ਮਹਿਤਪੁਰ ਇਲਾਕੇ ਤੇ ਚੋਰਾਂ ਦਾ ਸਾਇਆ ਪੈ ਗਿਆ ਹੈ ਜੋ ਰਾਤ ਹੁੰਦਿਆਂ ਹੀ ਮਹਿਤਪੁਰ ਇਲਾਕੇ ਦੇ ਕਿਸੇ ਨਾ ਕਿਸੇ ਥਾਂ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਮਹਿਤਪੁਰ ਇਲਾਕੇ ਵਿੱਚ ਉਦੋਂ ਜੱਗ ਤੇਰਵੀਂ ਗੱਲ ਦੇਖਣ ਨੂੰ ਮਿਲੀ ਜਦੋਂ ਮਹਿਤਪੁਰ ਵਿਖੇ ਇੱਕੋ ਰਾਤ ਵਿੱਚ ਪੰਜ ਵਾਰਦਾਤਾਂ ਹੋਣ ਦੀ ਖਬਰ ਸਾਹਮਣੇ ਆਈ ਜਿਸ ਵਿੱਚ ਪਹਿਲੀ ਵਾਰਦਾਤ ਦੀ ਜਾਣਕਾਰੀ ਦਿੰਦੇ ਸੁੱਚਾ ਸਿੰਘ ਵਾਸੀ ਦਸਮੇਸ਼ ਕਾਲੋਨੀ ਨੇ ਦੱਸਿਆ ਕਿ ਮੈਂ ਮਾਡਲ ਟਾਊਨ ਦੇ ਨੇੜੇ ਇੱਕ ਘਰ ਵਿਖੇ ਬਾਹਰ ਮੋਟਰਸਾਈਕਲ ਖੜ੍ਹਾ ਕਰ ਕੰਮ ਕਰਨ ਲਈ ਅੰਦਰ ਗਿਆ ਤਾਂ ਕੁਝ ਦੇਰ ਬਾਅਦ ਹੀ ਮੇਰਾ ਮੋਟਰਸਾਈਕਲ ਬਾਹਰ ਤੋਂ ਚੋਰੀ ਹੋ ਗਿਆ ਦੂਸਰੀ ਘਟਨਾ ਰਵਨੀਤ ਗਿੱਲ ਸਪੁੱਤਰ ਜਗਜੀਤ ਸਿੰਘ ਵਾਸੀ ਸ਼ਾਹਪੁਰ ਨੇ ਦੱਸਿਆ ਕਿ ਸਾਡੀ ਦੁਕਾਨ ਤੇ ਇੱਕੋ ਹਫਤੇ ਵਿੱਚ ਦੂਸਰੀ ਵਾਰ ਚੋਰੀ ਹੋ ਚੁੱਕੀ ਹੈ।

ਮਹਿਤਪੁਰ ਇਲਾਕੇ ’ਚ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦਿੰਦੇ ਪੀੜਤ ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਨੂੰ ਜਾਣਕਾਰੀ ਦਿੰਦੇ ਮੁਹਤਵਾਰ ਤੇ ਹੋਰ (ਸੱਜੇ) ਦੁਕਾਨ ਤੇ ਕੀਤੀ ਭੰਨ-ਤੋੜ ਦੀ ਤਸਵੀਰ । ਤਸਵੀਰਾਂ :ਰੂਪਰਾ ਸਟੂਡੀਓ 11-10-2026
ਮਹਿਤਪੁਰ, 10 ਅਕਤੂਬਰ (ਲਖਵਿੰਦਰ ਸਿੰਘ)-ਜਲੰਧਰ ਦਿਹਾਤੀ ਦੇ ਕਸਬਾ ਮਹਿਤਪੁਰ ਵਿਖੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ। ਇਹਨਾਂ ਵਾਰਦਾਤਾਂ ਨੇ ਲੋਕਾਂ ਦੇ ਸਾਹ ਸੁੱਕਣੇ ਪਾਏ ਹੋਏ ਹਨ, ਪਿਛਲੇ ਕੁਝ ਮਹੀਨਿਆਂ ਤੋਂ ਮਹਿਤਪੁਰ ਵਿੱਚ ਲੁੱਟਾਂ ਖੋਹਾਂ ਨੇ ਲੋਕਾਂ ਵਿੱਚ ਇੰਨੀ ਦਹਿਸ਼ਤ ਪਾ ਦਿੱਤੀ ਹੈ ਕਿ ਲੋਕ ਆਪਣੇ ਘਰਾਂ ਚੋ ਨਿਕਲਣ ਤੋਂ ਥਰ ਥਰ ਕੰਬ ਰਹੇ ਹਨ ਉਸ ਤੋਂ ਬਾਅਦ ਹੁਣ ਮਹਿਤਪੁਰ ਇਲਾਕੇ ਤੇ ਚੋਰਾਂ ਦਾ ਸਾਇਆ ਪੈ ਗਿਆ ਹੈ ਜੋ ਰਾਤ ਹੁੰਦਿਆਂ ਹੀ ਮਹਿਤਪੁਰ ਇਲਾਕੇ ਦੇ ਕਿਸੇ ਨਾ ਕਿਸੇ ਥਾਂ ਉੱਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਮਹਿਤਪੁਰ ਇਲਾਕੇ ਵਿੱਚ ਉਦੋਂ ਜੱਗ ਤੇਰਵੀਂ ਗੱਲ ਦੇਖਣ ਨੂੰ ਮਿਲੀ ਜਦੋਂ ਮਹਿਤਪੁਰ ਵਿਖੇ ਇੱਕੋ ਰਾਤ ਵਿੱਚ ਪੰਜ ਵਾਰਦਾਤਾਂ ਹੋਣ ਦੀ ਖਬਰ ਸਾਹਮਣੇ ਆਈ ਜਿਸ ਵਿੱਚ ਪਹਿਲੀ ਵਾਰਦਾਤ ਦੀ ਜਾਣਕਾਰੀ ਦਿੰਦੇ ਸੁੱਚਾ ਸਿੰਘ ਵਾਸੀ ਦਸਮੇਸ਼ ਕਾਲੋਨੀ ਨੇ ਦੱਸਿਆ ਕਿ ਮੈਂ ਮਾਡਲ ਟਾਊਨ ਦੇ ਨੇੜੇ ਇੱਕ ਘਰ ਵਿਖੇ ਬਾਹਰ ਮੋਟਰਸਾਈਕਲ ਖੜ੍ਹਾ ਕਰ ਕੰਮ ਕਰਨ ਲਈ ਅੰਦਰ ਗਿਆ ਤਾਂ ਕੁਝ ਦੇਰ ਬਾਅਦ ਹੀ ਮੇਰਾ ਮੋਟਰਸਾਈਕਲ ਬਾਹਰ ਤੋਂ ਚੋਰੀ ਹੋ ਗਿਆ ਦੂਸਰੀ ਘਟਨਾ ਰਵਨੀਤ ਗਿੱਲ ਸਪੁੱਤਰ ਜਗਜੀਤ ਸਿੰਘ ਵਾਸੀ ਸ਼ਾਹਪੁਰ ਨੇ ਦੱਸਿਆ ਕਿ ਸਾਡੀ ਦੁਕਾਨ ਤੇ ਇੱਕੋ ਹਫਤੇ ਵਿੱਚ ਦੂਸਰੀ ਵਾਰ ਚੋਰੀ ਹੋ ਚੁੱਕੀ ਹੈ। ਪਹਿਲੀ ਚੋਰੀ 5 ਅਕਤੂਬਰ ਦੀ ਰਾਤ ਨੂੰ ਦੁਕਾਨ ਦੀ ਸ਼ੈਡ ਪਾੜ ਕੇ ਚੋਰ ਦਾਖਲ ਹੋ ਕੇ ਇੱਕ ਲੱਖ ਦੇ ਕਰੀਬ ਨੁਕਸਾਨ ਕਰ ਗਏ ਸੀ ਅਤੇ ਹੁਣ ਵੀ ਉਸ ਤਰ੍ਹਾ ਹੀ 9 ਅਕਤੂਬਰ ਨੂੰ ਸੀਸਾ ਤੋੜ ਕੇ ਦੁਕਾਨ ਅੰਦਰ ਦਾਖਿਲ ਹੋ ਕੇ ਸਮਾਨ ਦੀ ਭੰਨ ਤੋੜ ਅਤੇ ਸਮਾਨ ਲੈ ਕੇ ਫਰਾਰ ਹੋ ਗਏ।ਤੀਸਰੀ ਵਾਰਦਾਤ ਦੀ ਜਾਣਕਾਰੀ ਦਿੰਦੇ ਸਾਜਨ ਕੁਮਾਰ ਪੁੱਤਰ ਰਾਮ ਲੁਬਾਇਆ ਵਾਸੀ ਇਸਮੈਲਪੁਰ ਨੇ ਦੱਸਿਆ ਕਿ ਮੈਂ ਰੰਗ ਦਾ ਕੰਮ ਕਰਦਾ ਹਾਂ ,ਬੀਤੀ ਰਾਤ 9 ਵਜੇ ਦੇ ਕਰੀਬ ਕੰਮ ਤੋਂ ਘਰ ਨੂੰ ਜਾ ਰਿਹਾ ਸੀ ਤਾਂ ਆਦਰਾਮਾਨ ਤੋਂ ਅੰਗਾਕੀੜੀ ਰੋਡ ਤੇ ਅਚਾਨਕ ਕੁਝ ਵਿਅਕਤੀ ਆਏ, ਜਿਨਾਂ ਨੇ ਮੇਰਾ ਮੋਟਰਸਾਈਕਲ ਰੋਕ ਕੇ ਮੇਰੇ ਕਿਰਪਾਨਾਂ ਤੇ ਖੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਮੈਨੂੰ ਗੰਭੀਰ ਜ਼ਖਮੀ ਕਰਕੇ ਮੇਰਾ ਮੋਟਰਸਾਈਕਲ, 7 ਹਜ਼ਾਰ ਨਗਦੀ ਅਤੇ ਗਲੇ ਵਿੱਚ ਪਾਈ ਚਾਂਦੀ ਦੀ ਚੈਨ ਖੋਹ ਕੇ ਫਰਾਰ ਹੋ ਗਏ। ਚੋਥੀ ਚੋਰੀ ਪਿੰਡ ਬਿੱਲੇ ਵਿਖੇ ਖੇਤਾਂ ਚੋ ਬਿਜਲੀ ਦਾ ਟਰਾਂਸਫਾਰਮ ਦੀ ਹੋਈ। ਜਾਣਕਾਰੀ ਦਿੰਦਿਆਂ ਕਿਸਾਨ ਸਵਿੰਦਰ ਸਿੰਘ ਪੁੱਤਰ ਬਹਾਲ ਸਿੰਘ ਨੰਬਰਦਾਰ ਨੇ ਦੱਸਿਆ ਬਿਤੀ ਰਾਤ ਚੋਰਾਂ ਨੇ ਉਨਾ ਦੇ ਖੇਤ ਵਿੱਚੋ ਬਿਜਲੀ ਦਾ ਟਰਾਸਫਾਰਮ ਚੋਰੀ ਕਰ ਲਿਆ। ਇਲਾਕੇ ਵਿੱਚ ਹੋਰ ਵਾਪਰੀਆਂ ਵਾਰਦਾਤਾਂ ਤੋਂ ਇਲਾਵਾ ਕਾਨੂੰਨ ਨੂੰ ਸ਼ੀਸ਼ਾ ਦਿਖਾਉਂਦੀ ਹੋਈ ਮਹਿਤਪੁਰ ਵਿਖੇ ਇੱਕ ਵਾਪਰੀ ਘਟਨਾ ਨੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ। ਮਹਿੰਦਰ ਪਾਲ ਸਿੰਘ ਟੁਰਨਾ ਕੌਂਸਲਰ ਨਗਰ ਪੰਚਾਇਤ ਮਹਿਤਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਰੀਬ ਸਮਾਂ ਸ਼ਾਮ 5 ਵਜੇ ਮੇਰੇ ਪਿਤਾ ਜੀ ਦੀ ਦੁਕਾਨ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦਾਖਲ ਹੋ ਕੇ ਬਜ਼ੁਰਗ ਨਾਲ ਹੱਥੋ ਪਾਈ ਕਰ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਆਲੇ ਦੁਆਲੇ ਇਕੱਠੇ ਹੋਣ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਕਿਹਾ ਚਿੱਟੇ ਦਿਨ ਇਹੋ ਜਿਹੀਆਂ ਵਾਰਦਾਤਾਂ ਵਾਪਰਨਾ ਕਾਨੂੰਨ ਵਿਵਸਥਾ ’ਤੇ ਬਿਲਕੁਲ ਬਹੁਤ ਵੱਡੇ ਸਵਾਲ ਖੜ੍ਹੇ ਕਰਦਾ ਹੈ । ਬੀਤੇ ਦਿਨੀ ਇੰਨੀਆਂ ਵੱਡੇ ਪੱਧਰ ’ਤੇ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਉਹਨਾਂ ਦੇ ਨਾਲ ਚਿੱਟੇ ਦਿਨ ਵੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਗੁੰਡੇ ਅਨਸਰ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹਨਾਂ ਵਾਰਦਾਤਾਂ ਨੂੰ ਦੇਖ ਰਿਹਾ ਹੈ। ਅੰਤ ਵਿੱਚ ਸਹਿਰ ਵਾਸੀਆਂ ਨੇ ਪੁਲਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਮਹਿਤਪੁਰ ਚ ਹੋ ਰਹੀਆਂ ਚੋਰੀਆ ਤੇ ਲੁੱਟਾ ਖੋਹਾ ਦੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਲੋਕ ਸੁਖ ਦਾ ਸਾਹ ਲੈ ਸਕਣ।
ਪਿਛਲੀ ਖ਼ਬਰ ਜਾਤੀ ਜਨਗਣਨਾ ਨੂੰ ਵਿਗਿਆਨਕ, ਪਾਰਦਰਸ਼ੀ ਤੇ ਸਹੀ ਬਣਾਉਣ ਸੰਬੰਧੀ ਰਾਸ਼ਟਰਪਤੀ ਦੇ ਨਾਂ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪ੍ਰਭ ਮਿਲਨੇ ਕਾ ਚਾਉ ਸਿਮਰਨ ਸੇਵਾ ਸੁਸਾਇਟੀ ਲੋਹੀਆਂ ਵਲੋਂ ਦੀਵਾਨ ਹਾਲ ਸੁਲਤਾਨਪੁਰ ਲੋਧੀ ’ਚ ‘ਸਿਮਰਨ ਅਭਿਆਸ ਸਮਾਗਮ’ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।