11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ਼ਹਿਰ ’ਚ ਧੜੱਲੇ ਨਾਲ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ, ਨਿਗਮ ਦੇ ਮਾਲੀਏ ਨੂੰ ਹੋ ਰਿਹਾ ਵੱਡਾ ਨੁਕਸਾਨ

ਸਲੇਮਪੁਰ ਮੁਸਲਮਾਨਾਂ ਦੇ ਵਿਵੇਕ ਨਗਰ ’ਚ ਨਾਜਾਇਜ਼ ਕਾਲੋਨੀ ਕੱਟਣ ਦੀ ਸ਼ਿਕਾਇਤ ਨਿਗਮ ਤੱਕ ਪੁੱਜੀ, ਬਿਲਡਿੰਗ ਵਿਭਾਗ ਦੀ ਕਾਰਵਾਈ ਦੀ ਉਡੀਕ ਕਈ ਕਾਲੋਨਾਈਜ਼ਰਾਂ ਵਲੋਂ ਵੀ ਰਹਿੰਦੀਆਂ ਫੀ਼ਸਾਂ ਦੀ ਨਹੀਂ ਕੀਤੀ ਗਈ ਹੈ ਅਜੇ ਤੱਕ ਪੂਰੀ ਵਸੂਲੀ ਜਲੰਧਰ, 10 ਅਕਤੂਬਰ (ਸ਼ਿਵ)- ਸ਼ਹਿਰ ਦੇ ਕਈ ਇਲਾਕਿਆਂ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦਾ ਕੰਮ ਲਗਾਤਾਰ ਜਾਰੀ ਹੋਣ ਦੇ ਦੋਸ਼ ਲੱਗ ਰਹੇ ਹਨ। ਨਾਜਾਇਜ਼ ਤਰੀਕੇ ਨਾਲ ਕਾਲੋਨੀਆਂ ਵਿਕਸਤ ਹੋਣ ਕਾਰਨ ਜਿੱਥੇ ਨਗਰ ਨਿਗਮ ਦੇ ਮਾਲੀਏ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ, ਉੱਥੇ ਇਨ੍ਹਾਂ ਕਾਲੋਨੀਆਂ ਦੇ ਵਿਕਸਤ ਹੋਣ ਨਾਲ ਨੇੜਲੇ ਇਲਾਕਿਆਂ ਦੀਆਂ ਬੁਨਿਆਦੀ ਸਹੂਲਤਾਂ ’ਤੇ ਵੀ ਵਾਧੂ ਬੋਝ ਪੈ ਰਿਹਾ ਹੈ।

ਅਜੀਤ ਡੈਸਕ 11-10-2026
ਸਲੇਮਪੁਰ ਮੁਸਲਮਾਨਾਂ ਦੇ ਵਿਵੇਕ ਨਗਰ ’ਚ ਨਾਜਾਇਜ਼ ਕਾਲੋਨੀ ਕੱਟਣ ਦੀ ਸ਼ਿਕਾਇਤ ਨਿਗਮ ਤੱਕ ਪੁੱਜੀ, ਬਿਲਡਿੰਗ ਵਿਭਾਗ ਦੀ ਕਾਰਵਾਈ ਦੀ ਉਡੀਕ ਕਈ ਕਾਲੋਨਾਈਜ਼ਰਾਂ ਵਲੋਂ ਵੀ ਰਹਿੰਦੀਆਂ ਫੀ਼ਸਾਂ ਦੀ ਨਹੀਂ ਕੀਤੀ ਗਈ ਹੈ ਅਜੇ ਤੱਕ ਪੂਰੀ ਵਸੂਲੀ ਜਲੰਧਰ, 10 ਅਕਤੂਬਰ (ਸ਼ਿਵ)- ਸ਼ਹਿਰ ਦੇ ਕਈ ਇਲਾਕਿਆਂ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦਾ ਕੰਮ ਲਗਾਤਾਰ ਜਾਰੀ ਹੋਣ ਦੇ ਦੋਸ਼ ਲੱਗ ਰਹੇ ਹਨ। ਨਾਜਾਇਜ਼ ਤਰੀਕੇ ਨਾਲ ਕਾਲੋਨੀਆਂ ਵਿਕਸਤ ਹੋਣ ਕਾਰਨ ਜਿੱਥੇ ਨਗਰ ਨਿਗਮ ਦੇ ਮਾਲੀਏ ਨੂੰ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ, ਉੱਥੇ ਇਨ੍ਹਾਂ ਕਾਲੋਨੀਆਂ ਦੇ ਵਿਕਸਤ ਹੋਣ ਨਾਲ ਨੇੜਲੇ ਇਲਾਕਿਆਂ ਦੀਆਂ ਬੁਨਿਆਦੀ ਸਹੂਲਤਾਂ ’ਤੇ ਵੀ ਵਾਧੂ ਬੋਝ ਪੈ ਰਿਹਾ ਹੈ। ਖਾਸ ਕਰਕੇ ਸੀਵਰੇਜ ਪ੍ਰਣਾਲੀ ’ਤੇ ਵਧਦੇ ਦਬਾਅ ਕਾਰਨ ਆਉਣ ਵਾਲੇ ਸਮੇਂ ਵਿੱਚ ਸਮੱਸਿਆ ਹੋਰ ਗੰਭੀਰ ਹੋਣ ਦੀ ਚਿੰਤਾ ਜਤਾਈ ਜਾ ਰਹੀ ਹੈ। ਹੁਣ ਸਲੇਮਪੁਰ ਮੁਸਲਮਾਨਾਂ ਦੇ ਵਿਵੇਕ ਨਗਰ ਇਲਾਕੇ ਵਿਚ ਨਾਜਾਇਜ਼ ਕਾਲੋਨੀ ਕੱਟਣ ਦੇ ਮਾਮਲੇ ਸੰਬੰਧੀ ਇਕ ਕੌਂਸਲਰ ਵਲੋਂ ਨਗਰ ਨਿਗਮ ਕੋਲ ਸ਼ਿਕਾਇਤ ਵੀ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਕਾਲੋਨੀ ਵਿਕਸਤ ਕਰਨ ਅਤੇ ਪਲਾਟ ਕੱਟਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਕੀਤੀ ਜਾਣ ਵਾਲੀ ਕਾਰਵਾਈ ’ਤੇ ਨਜ਼ਰ ਟਿਕੀ ਹੋਈ ਹੈ। ਨਾਜਾਇਜ਼ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਸਬੰਧੀ ਪਹਿਲਾਂ ਵੀ ਬਿਲਡਿੰਗ ਵਿਭਾਗ ਕੋਲ ਕਈ ਸ਼ਿਕਾਇਤਾਂ ਪਹੁੰਚਦੀਆਂ ਰਹੀਆਂ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਮਾਮਲਿਆਂ ਵਿਚ ਕਾਰਵਾਈ ਨਾ ਹੋਣ ਜਾਂ ਮਾਮਲੇ ਲੰਬੇ ਸਮੇਂ ਤੱਕ ਲਟਕਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮੌਕੇ ’ਤੇ ਪਹੁੰਚ ਕੇ ਉਸਾਰੀ ਰੋਕੀ ਜਾਵੇ ਤਾਂ ਨਾਜਾਇਜ਼ ਕਾਲੋਨੀਆਂ ਦੇ ਪਸਾਰ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਾਲੋਨੀਆਂ ਨੂੰ ਰੋਕਣ ਲਈ ਬਣੀ ਬਿਲਡਿੰਗ ਕਮੇਟੀ ਦੀ ਭੂਮਿਕਾ ਨੂੰ ਲੈ ਕੇ ਵੀ ਹੁਣ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਿਕਾਇਤ ਮਿਲਣ ਦੇ ਬਾਵਜੂਦ ਮੌਕੇ ’ਤੇ ਤੁਰੰਤ ਜਾਂਚ ਅਤੇ ਕਾਰਵਾਈ ਨਾ ਹੋਵੇ ਤਾਂ ਕਾਲੋਨੀ ਕੱਟਣ ਵਾਲਿਆਂ ਨੂੰ ਕੰਮ ਜਾਰੀ ਰੱਖਣ ਦਾ ਮੌਕਾ ਮਿਲ ਜਾਂਦਾ ਹੈ।
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ‘ਪੇਰੈਂਟਸ ਟੀਚਰ ਮੀਟਿੰਗ’ ਦੌਰਾਨ ਟਰਮ-1 ਦੇ ਨਤੀਜੇ ਐਲਾਨੇ ਅਗਲੀ ਖ਼ਬਰ ਸੰਵਿਧਾਨ ਬਚਾਓ ਵੋਟ ਬਚਾਓ ਮੰਚ ਵਲੋਂ ਧਰਨਾ ਕੱਲ੍ਹ-ਰਮੇਸ਼ ਚੋਹਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।