06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ‘ਸੰਸਥਾਪਕ ਸਮ੍ਰਿਤੀ ਦਿਵਸ’ ਮੌਕੇ ਸਮਾਜ ਸੇਵਾ ਤੇ ਵਿਦਿਆਰਥੀ ਕਲਿਆਣ ਸੰਬੰਧੀ ਸਮਾਗਮ

ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ਸੰਸਥਾਪਕ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਾ ਅਤੇ ਵਿਦਿਆਰਥੀ ਕਲਿਆਣ ਨੂੰ ਸਮਰਪਿਤ ਕਈ ਮਹੱਤਵਪੂਰਨ ਗਤੀਵਿਧੀਆਂ ਕਰਵਾਈਆਂ ਗਈਆਂ ।

ਅਜੀਤ ਡੈਸਕ 06-10-2026
ਜਲੰਧਰ, 5 ਅਕਤੂਬਰ (ਜਸਪਾਲ ਸਿੰਘ)-ਸ਼ਿਵ ਜਯੋਤੀ ਪਬਲਿਕ ਸਕੂਲ ਵਿਖੇ ਸੰਸਥਾਪਕ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵਾ ਅਤੇ ਵਿਦਿਆਰਥੀ ਕਲਿਆਣ ਨੂੰ ਸਮਰਪਿਤ ਕਈ ਮਹੱਤਵਪੂਰਨ ਗਤੀਵਿਧੀਆਂ ਕਰਵਾਈਆਂ ਗਈਆਂ । ਸਮਾਗਮ ਡਾ. ਵਿਦੁਰ ਜਯੋਤੀ ਚੇਅਰਮੈਨ ਟਰੱਸਟ, ਡਾ. ਸੁਵਿਕ੍ਰਮ ਜਯੋਤੀ ਚੇਅਰਮੈਨ ਕਮ ਮੈਨੇਜਰ ਮੈਨੇਜਿੰਗ ਕਮੇਟੀ, ਜਨਰਲ ਸਕੱਤਰ ਟਰੱਸਟ ਡਾ. ਸੁਮਨ ਜਯੋਤੀ ਅਤੇ ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਸੈਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਉਪ-ਪ੍ਰਿੰਸੀਪਲ ਸ੍ਰੀਮਤੀ ਰਮਨਦੀਪ ਅਤੇ ਸਹਾਇਕ ਉਪ-ਪ੍ਰਿੰਸੀਪਲ ਸ੍ਰੀਮਤੀ ਮਮਤਾ ਅਰੋੜਾ ਨੇ ਵੀ ਸਹਿਯੋਗ ਦਿੱਤਾ । ਸਮਾਗਮ ਵਿੱਚ ਐਡਵੋਕੇਟ ਸੰਜੇ ਸੰਭਵਾਲ, ਡਾ. ਉਸ਼ਾ ਕਪੂਰ, ਡਾ. ਸੁਮੰਤਰ ਜਯੋਤੀ, ਡਾ. ਸੁਮਿਤੀ, ਡਾ. ਆਕਾਂਕਸ਼ਾ, ਡਾ. ਆਸ਼ੀਸ਼ ਕੌਸ਼ਲ, ਸ੍ਰੀ ਆਰ.ਆਰ.ਪੀ. ਸ਼ਾਰਦਾ, ਸ੍ਰੀਮਤੀ ਵਿਭਾ ਸ਼ਾਰਦਾ, ਡਾ. ਅਨਿਲ ਜਯੋਤੀ ਅਤੇ ਐਡਵੋਕੇਟ ਅਸ਼ੋਕ ਪਰੂਥੀ ਸਮੇਤ ਟਰੱਸਟ ਅਤੇ ਮੈਨੇਜਿੰਗ ਕਮੇਟੀ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਇਸ ਮੌਕੇ ਭਜਨਾਂ ਰਾਹੀਂ ਸਵਰਗੀ ਸੰਸਥਾਪਕਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੂਲ ਦੀ ਮਹਿਲਾ ਸਟਾਫ਼ ਦੀ ਸਿਹਤ ਨੂੰ ਪਹਿਲ ਦਿੰਦਿਆਂ ਮੁਫਤ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ। ਨਿਊ ਰੂਬੀ ਹਸਪਤਾਲ ਅਤੇ ਰੋਟਰੀ ਕਲੱਬ ਜਲੰਧਰ ਵੈਸਟ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 40 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਸਟਾਫ਼ ਮੈਂਬਰਾਂ ਨੇ ਜਾਂਚ ਕਰਵਾਈ। ਵਿਦਿਆਰਥੀਆਂ ਦੀਆਂ ਅੱਖਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਥਿੰਦ ਆਈ ਹਸਪਤਾਲ ਦੇ ਨੇਤਰ-ਰੋਗ ਮਾਹਿਰਾਂ ਦੀ ਟੀਮ ਵੱਲੋਂ ਮੁਫਤ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਵੀ ਲਗਾਇਆ ਗਿਆ। ਡਾ. ਸੁਵਿਕ੍ਰਮ ਜਯੋਤੀ ਨੇ ਵਿਦਿਆਰਥੀ ਪਰਿਸ਼ਦ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਵਿਦਿਅਕ ਉੱਨਤੀ ਵਿੱਚ ਉਨ੍ਹਾਂ ਦੀ ਭੂਮਿਕਾ, ਸੋਸ਼ਲ ਮੀਡੀਆ ਦੇ ਭਰਮ, ਡਰੱਗਜ਼ ਅਤੇ ਐਨਰਜੀ ਡ੍ਰਿੰਕਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ । ਪ੍ਰਿੰਸੀਪਲ ਸ੍ਰੀਮਤੀ ਪ੍ਰਵੀਨ ਸੈਣੀ ਨੇ ਕਿਹਾ ਕਿ ਸੰਸਥਾਪਕਾਂ ਵਲੋਂ ਸਿਹਤਮੰਦ ਸਮਾਜ ਅਤੇ ਸਿੱਖਿਅਤ ਨੌਜਵਾਨ ਪੀੜ੍ਹੀ ਦੀ ਉਸਾਰੀ ਦਾ ਜੋ ਸੁਪਨਾ ਦੇਖਿਆ ਗਿਆ ਸੀ, ਉਸ ਨੂੰ ਅੱਗੇ ਵਧਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਪਿਛਲੀ ਖ਼ਬਰ ਡੀ. ਸੀ. ਤੇ ਸੀ. ਪੀ. ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਸੀ.ਟੀ. ਗਰੁੱਪ ਨੂੰ ਵਰਚੁਅਲ ਲੈਬਜ਼ ਦੇ ਨੋਡਲ ਕੇਂਦਰ ਵਜੋਂ ਮਾਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।