ਕਾਂਗਰਸ ਤੋਂ ਬਾਅਦ ਭਾਜਪਾ ਵੀ ਨਗਰ ਨਿਗਮ ਨੂੰ ਘੇਰਨ ਲੱਗੀ-9 ਨੂੰ ਨਿਗਮ ਖ਼ਿਲਾਫ ਪ੍ਰਦਰਸ਼ਨ
ਜਲੰਧਰ, 5 ਅਕਤੂਬਰ (ਸ਼ਿਵ)-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। - ਕੁਝ ਦਿਨ ਪਹਿਲਾਂ ਕਾਂਗਰਸ ਵਲੋਂ ਨਗਰ ਨਿਗਮ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਭਾਜਪਾ ਨੇ ਵੀ ਨਿਗਮ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੇ ਤਹਿਤ 9 ਅਕਤੂਬਰ ਨੂੰ ਨਿਗਮ ਖ਼ਿਲਾਫ ਪ੍ਰਦਰਸ਼ਨ ਕਰਨ ਦਾ ਭਾਜਪਾ ਵਲੋਂ ਐਲਾਨ ਕੀਤਾ ਗਿਆ ਹੈ।
ਮ
ਮੀਟਿੰਗ ’ਚ ਅਸ਼ੋਕ ਸਰੀਨ ਹਿੱਕੀ, ਕੌਂਸਲਰ ਮਨਜੀਤ ਸਿੰਘ ਟੀਟੂ, ਅਮਿਤ ਢੱਲ, ਕੰਵਰ ਸਰਤਾਜ, ਅਜੈ ਬਬਲ ਤੇ ਹੋਰ। ਤਸਵੀਰ-ਮੁਨੀਸ਼
06-10-2026
ਜਲੰਧਰ, 5 ਅਕਤੂਬਰ (ਸ਼ਿਵ)-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। - ਕੁਝ ਦਿਨ ਪਹਿਲਾਂ ਕਾਂਗਰਸ ਵਲੋਂ ਨਗਰ ਨਿਗਮ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਭਾਜਪਾ ਨੇ ਵੀ ਨਿਗਮ ਖ਼ਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੇ ਤਹਿਤ 9 ਅਕਤੂਬਰ ਨੂੰ ਨਿਗਮ ਖ਼ਿਲਾਫ ਪ੍ਰਦਰਸ਼ਨ ਕਰਨ ਦਾ ਭਾਜਪਾ ਵਲੋਂ ਐਲਾਨ ਕੀਤਾ ਗਿਆ ਹੈ। ਨਿਗਮ ਹਾਊਸ ’ਚ ਭਾਜਪਾ ਵਿਰੋਧੀ ਧਿਰ ਦੇ ਆਗੂ ਮਨਜੀਤ ਸਿੰਘ ਟੀਟੂ ਦੀ ਅਗਵਾਈ ’ਚ ਹੋਈ ਮੀਟਿੰਗ ਵਿਚ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਵਿਚ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਤੇ ਭਾਜਪਾ ਕੌਂਸਲਰ ਤੇ ਹੋਰ ਆਗੂ ਵੀ ਹਾਜ਼ਰ ਸਨ। ਮੀਟਿਗੰ ਵਿਚ ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਵਿਜੀਲੈਂਸ ਜਾਂਚ ਦੇ ਨਾਮ ‘ਤੇ ਸਮਾਰਟ ਸਿਟੀ ਪ੍ਰੋਜੈਕਟਾਂ ਵਿਚ ਕਥਿਤ ਬੇਨਿਯਮੀਆਂ ਨਾਲ ਜੁੜੀਆਂ ਫਾਈਲਾਂ ਨੂੰ ਦਬਾ ਕੇ ਬੈਠੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਭਾਜਪਾ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਕਥਿਤ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਦੋਸ਼ਾਂ ‘ਤੇ ਸਰਕਾਰ, ਨਗਰ ਨਿਗਮ, ਮੇਅਰ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਉਪਲਬਧ ਨਹੀਂ ਹੋ ਸਕੀ। ਲਇਸ ਮੌਕੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਕੌਂਸਲਰ ਜਨਤਾ ਦੇ ਹੱਕਾਂ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਲੜਣਗੇ। ਮੀਟਿੰਗ ਦੌਰਾਨ ਕੌਂਸਲਰ ਮੀਨੂ ਢੰਡ ਅਤੇ ਅਸ਼ਵਨੀ ਢੰਡ ਨੇ ਆਪਣੇ ਨਿਵਾਸ ਸਥਾਨ ‘ਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਸਾਰੇ ਕੌਂਸਲਰਾਂ ਦਾ ਚੁੰਨੀ ਪਾ ਕੇ ਸਨਮਾਨ ਕੀਤਾ। ਇਸ ਮੌਕੇ ਕੌਂਸਲਰ ਮੰਜੀਤ ਕੌਰ, ਕੌਂਸਲਰ ਤਰਵਿੰਦਰ ਸੋਈ, ਕੌਂਸਲਰ ਅਜੈ ਬਬਲ, ਕੌਂਸਲਰ ਕੰਵਰ ਸਰਤਾਜ, ਕੌਂਸਲਰ ਅਮਿਤ ਢੱਲ, ਕੌਂਸਲਰ ਰਵੀ ਕੁਮਾਰ, ਕੌਂਸਲਰ ਪਤੀ ਜਗਜੀਤ ਸਿੰਘ, ਕੌਂਸਲਰ ਪਤੀ ਦਰਸ਼ਨ ਲਾਲ ਭਗਤ, ਮੰਡਲ ਪ੍ਰਧਾਨ ਅਜੈ ਠਾਕੁਰ ਅਤੇ ਕੌਂਸਲਰ ਪਤੀ ਅਸ਼ਵਨੀ ਢੰਡ ਵੀ ਹਾਜ਼ਰ ਸਨ।