05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

28 ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸਮਾਪਤ

ਸ਼ਾਹਕੋਟ, 4 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 28ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਹੇਠ ਬੀਤੀ ਦੇਰ ਸ਼ਾਮ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ਦਾ ਉਦਘਾਟਨ ਸਰਪੰਚ ਬੂਟਾ ਸਿੰਘ ਸਾਦਿਕਪੁਰ ਦੇ ਪੁੱਤਰ ਹਰਜੀਤ ਸਿੰਘ ਸੰਘੇੜਾ ਤੇ ਸਮੂਹ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਅਜੀਤ ਡੈਸਕ 05-10-2026
ਸ਼ਾਹਕੋਟ, 4 ਅਕਤੂਬਰ (ਸੁਖਦੀਪ ਸਿੰਘ)- ਸ਼ਾਹਕੋਟ ਦੇ ਪਿੰਡ ਸਾਦਿਕਪੁਰ ਵਿਖੇ 28ਵਾਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਦੀ ਅਗਵਾਈ ਹੇਠ ਬੀਤੀ ਦੇਰ ਸ਼ਾਮ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਮੇਲੇ ਦਾ ਉਦਘਾਟਨ ਸਰਪੰਚ ਬੂਟਾ ਸਿੰਘ ਸਾਦਿਕਪੁਰ ਦੇ ਪੁੱਤਰ ਹਰਜੀਤ ਸਿੰਘ ਸੰਘੇੜਾ ਤੇ ਸਮੂਹ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਮੇਲੇ ਮੌਕੇ ਇੰਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ. ਸ਼ੇਰੋਵਾਲੀਆ, ਉੱਘੇ ਸਮਾਜ ਸੇਵਕ ਡਾ. ਜਗਤਾਰ ਸਿੰਘ ਚੰਦੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮੇਲੇ ਦੀ ਪ੍ਰਧਾਨਗੀ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਫਾਰਮੇਸੀ ਅਫ਼ਸਰ ਤਰਨਦੀਪ ਸਿੰਘ ਰੂਬੀ, ਮਾਸਟਰ ਕੁਲਜੀਤ ਸਿੰਘ ਪਨੇਸਰ, ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਡਾ. ਗੁਰਪ੍ਰੀਤ ਸਿੰਘ ਚੰਦੀ, ਸਾਂਈ ਚੇਤਨ ਸ਼ਾਹ ਨੇ ਕੀਤੀ। ਮੇਲੇ ਦੀ ਸ਼ੁਰੂਆਤ ਮੰਗੀ ਹੰਸ ਤੇ ਅਵਤਾਰ ਸਿੰਘ ਤਲਵੰਡੀ ਸੰਘੇੜਾ ਨੇ ਸੱਭਿਆਚਾਰਕ ਗੀਤ ਗਾ ਕੇ ਕੀਤੀ। ਜਦੋਂ ਪੰਜਾਬੀ ਗਾਇਕੀ ’ਚ ਹਨੇਰੀਆਂ ਲਿਆਉਣ ਵਾਲੇ ਗਾਇਕ ਦਲਵਿੰਦਰ ਦਿਆਲਪੁਰੀ ਸਟੇਜ ’ਤੇ ਪੁੱਜੇ ਤਾਂ ਮੇਲਾ ਸਿਖਰਾਂ ਵੱਲ ਵੱਧਣਾ ਸ਼ੁਰੂ ਹੋ ਗਿਆ। ਬਠਿੰਡਾ ਦੀ ਚਰਚਿਤ ਗਾਇਕਾ ਮਨਦੀਪ ਲੱਕੀ, ਬਲਬੀਰ ਚੋਟੀਆ ਤੇ ਜੈਸਮੀਨ ਚੋਟੀਆ ਦੀ ਡਿਊਟ ਜੋੜੀ, ਇੰਟਰਨੈਸ਼ਨਲ ਸੂਫ਼ੀ ਗਾਇਕ ਸੁਲਤਾਨ ਅਖ਼ਤਰ, ਮੁਸਕਾਨ ਕੁਰੈਸ਼ੀ, ਮਨਜੀਤ ਸਰਿਤਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਾਜ਼ਰੀ ਲਗਵਾਈ। ਚਰਚਿਤ ਬਾਲ ਗਾਇਕਾ ਨਮਰਤਾ ਸਾਦਿਕਪੁਰੀ ਨੇ ਆਪਣਾ ਹਿੱਟ ਗੀਤ ‘ਮੁੜਕੇ ਦੁਬਾਰਾ ਗੇੜਾ ਮਾਰ ਵੇ, ਹੁਣ ਤੂੰ ਹੀ ਭਗਤ ਸਿਆਂ’ ਗਾ ਕੇ ਸ਼ਹੀਦ-ਏ-ਆਜ਼ਮ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਸੁਰੀਲੇ ਗਾਇਕ ਚਰਨਜੀਤ ਚੰਨੀ ਨੇ ਆਪਣੇ ਗੀਤਾਂ ਰਾਹੀਂ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਗਾਇਕਾ ਮੁਸਕਾਨ ਕੁਰੈਸ਼ੀ ਨੂੰ ‘ਨਰਿੰਦਰ ਬੀਬਾ ਐਵਾਰਡ’, ਡੀ.ਐਸ.ਪੀ. ਸ਼ਾਹਕੋਟ ਸਰਵਨ ਸਿੰਘ ਬੱਲ ਨੂੰ ‘ਮਾਣ ਪੰਜਾਬ ਦਾ’, ਬਲਵੀਰ ਸਿੰਘ ਚੀਮਾ ਤੇ ਬੀਬੀ ਗੁਰਬਖਸ਼ ਕੌਰ ਦਾ ‘ਫ਼ਖ਼ਰ-ਏ-ਕੌਮ’ ਐਵਾਰਡ, ਡਾਇਰੈਕਟਰ ਰਣਜੀਤ ਕੌਰ ਨੂੰ ‘ਧੀ ਪੰਜਾਬ ਦੀ’ ਐਵਾਰਡ, ਮਨਦੀਪ ਸਿੰਘ ਝੀਤਾ ਨੂੰ ‘ਮਾਣ ਪੰਜਾਬ ਦਾ’ ਐਵਾਰਡ, ਐਸ.ਐਚ.ਓ. ਸ਼ਾਹਕੋਟ ਸੁਖਵਿੰਦਰ ਪਾਲ, ਜਰਨੈਲ ਸਿੰਘ ਸਾਦਿਕਪੁਰ, ਬੂਟਾ ਸਿੰਘ ਸਰਪੰਚ ਸਾਦਿਕਪੁਰ, ਜਰਨੈਲ ਸਿੰਘ ਮੈਂਬਰ ਪੰਚਾਇਤ ਬਾਹਮਣੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਗੁਰਨਾਮ ਸਿੰਘ ਨਿਧੜਕ ਨੇ ਮੇਲੇ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸੱਭਿਆਚਾਰਕ ਮੇਲਿਆਂ ਦੀ ਲੜੀ ਨੂੰ ਹਮੇਸ਼ਾ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਦੇ ਸਹਿਯੋਗ ਨਾਲ ਹੁਣ ਤਕ 51 ਸਫ਼ਲ ਮੇਲੇ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਨਾਮਵਰ ਗਾਇਕ ਅਸ਼ੋਕ ਗਿੱਲ, ਸੁਖਦੇਵ ਸਿੰਘ ਤੇਜੀ, ਗੁਰਮੇਲ ਸਿੰਘ ਸਰਪੰਚ, ਅਮਰੀਕ ਸਿੰਘ ਖੀਵਾ, ‘ਆਪ’ ਦੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਦਿਕਪੁਰ, ਮਹਿਲਾ ਵਿੰਗ ਦੇ ਪ੍ਰਧਾਨ ਨਵਜੋਤ ਕੌਰ, ਹਰਬੰਸ ਲਾਲ ਸਾਬਕਾ ਸਰਪੰਚ, ਧੰਨਾ ਸਿੰਘ ਸਰਪੰਚ ਆਦਿ ਨੇ ਵੀ ਉਚੇਚੇ ਤੌਰ ’ਤੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਆਇਆ ਨਵਾਂ ਜੋਸ਼-ਪੁਰੀ, ਕੁਮਰਾ ਅਗਲੀ ਖ਼ਬਰ ਪਰਗਟ ਸਿੰਘ ਦੀ ਅਗਵਾਈ ’ਚ ਕਾਂਗਰਸ ਨਵੀਆਂ ਬੁਲੰਦੀਆਂ ਨੂੰ ਛੂਹੇਗੀ-ਬਹੁਗੁਣ, ਢਿੱਲੋਂ,ਥਿੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।