ਗੈਸ ਨਾਲ ਭਰੇ ਟਰੱਕ ਅਤੇ ਕਾਰ ਦੀ ਟੱਕਰ
ਜਮਸ਼ੇਰ ਖਾਸ, 29 ਸਤੰਬਰ (ਹਰਵਿੰਦਰ ਕੁਮਾਰ)-ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਤੋਂ ਪ੍ਰਤਾਪ ਪੁਰ ਸੜਕ ’ਤੇ ਪੈਂਦੇ ਪਿੰਡ ਭੋਡੇ ਸਪਰਾਏ ਵਿਖੇ ਅੱਜ ਦੁਪਹਿਰੇ ਡਰ ਦਾ ਮਾਹੌਲ ਬਣ ਗਿਆ ਜਦੋਂ ਇੱਕ ਤੇਜ਼ ਰਫਤਾਰ ਐਚਪੀ ਗੈਸ ਨਾਲ ਭਰੇ ਟਰੱਕ ਨੇ ਇੱਕ ਕਾਰ ਨੂੰ ਫੇਟ ਮਾਰਨ ਕਾਰਨ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਦਿੰਦਿਆਂ ਕਾਰ ਚਾਲਕ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਉਹ ਪਿੰਡ ਭੋਡੇ ਸਪਰਾਏ ਦਾ ਰਹਿਣ ਵਾਲਾ ਹੈ ਅਤੇ ਕਿਸੇ ਕੰਮ ਕਾਰਨ ਆਪਣੀ ਗੱਡੀ ਆਲਟੋ ਪੀਬੀ 08 ਈਡੀ 4639 ਵਿੱਚ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਐਚਪੀ ਗੈਸ ਟਰੱਕ ਜੀ ਜੇ06ਏਐਕਸ 5655ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ।
ਪਿੰਡ ਭੋਡੇ ਸਪਰਾਏ ਵਿਖੇ ਵਾਪਰੇ ਹਾਦਸੇ ਦੌਰਾਨ ਨੁਕਸਾਨੀ ਹੋਈ ਕਾਰ ਅਤੇ ਟਰੱਕ। ਤਸਵੀਰਾਂ -ਹਰਵਿੰਦਰ ਕੁਮਾਰ
30-09-2026