ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਸ਼ਹਿਰ ’ਚ ਲਿਖੇ ਗਏ ਭਾਜਪਾ ਵਿਰੋਧੀ ਨਾਅਰੇ
ਜਲੰਧਰ, 29 ਸਤੰਬਰ (ਜਤਿੰਦਰ ਪੰਮੀ)-ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਮਿਤ ਸ਼ਾਹ ਦੀ ਮਹਾਨਗਰ ਦੇ ਕੈਂਟ ਖੇਤਰ ’ਚ 30 ਸਤੰਬਰ ਨੂੰ ਹੋਣ ਜਾ ਰਹੀ ਵਿਸ਼ਾਲ ਰੈਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੇ ਪਾਸ਼ ਇਲਾਕੇ ਲਾਜਪਤ ਨਗਰ ’ਚ ਪੈਂਦੇ ਰੈੱਡ ਕ੍ਰਾਸ ਭਵਨ ਦੇ ਨਾਲ ਲੱਗਦੀ ਇਮਾਰਤ ਦੀ ਕੰਧ ’ਤੇ ਸ਼ਰਾਰਤੀ ਅਨਸਰਾਂ ਵਲੋਂ ‘ਭਾਜਪਾ ਭਜਾਓ, ਪੰਜਾਬ ਬਚਾਓ’, ‘ਪੰਜਾਬ ਦਾ ਹੱਲ ਖਾਲਿਸਤਾਨ’ ਦੇ ਨਾਅਰੇ ਲਿਖ ਦਿੱਤੇ ਗਏ। ਉਕਤ ਨਾਅਰੇ ਲਿਖੇ ਦੇਖ ਕੇ ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ’ਤੇ ਥਾਣਾ ਚਾਰ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕੰਧ ’ਤੇ ਪੋਚਾ ਫੇਰ ਕੇ ਇਹ ਨਾਅਰੇ ਮਿਟਾ ਦਿੱਤੇ।
ਜਲੰਧਰ, 29 ਸਤੰਬਰ (ਜਤਿੰਦਰ ਪੰਮੀ)-ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਅਮਿਤ ਸ਼ਾਹ ਦੀ ਮਹਾਨਗਰ ਦੇ ਕੈਂਟ ਖੇਤਰ ’ਚ 30 ਸਤੰਬਰ ਨੂੰ ਹੋਣ ਜਾ ਰਹੀ ਵਿਸ਼ਾਲ ਰੈਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੇ ਪਾਸ਼ ਇਲਾਕੇ ਲਾਜਪਤ ਨਗਰ ’ਚ ਪੈਂਦੇ ਰੈੱਡ ਕ੍ਰਾਸ ਭਵਨ ਦੇ ਨਾਲ ਲੱਗਦੀ ਇਮਾਰਤ ਦੀ ਕੰਧ ’ਤੇ ਸ਼ਰਾਰਤੀ ਅਨਸਰਾਂ ਵਲੋਂ ‘ਭਾਜਪਾ ਭਜਾਓ, ਪੰਜਾਬ ਬਚਾਓ’, ‘ਪੰਜਾਬ ਦਾ ਹੱਲ ਖਾਲਿਸਤਾਨ’ ਦੇ ਨਾਅਰੇ ਲਿਖ ਦਿੱਤੇ ਗਏ। ਉਕਤ ਨਾਅਰੇ ਲਿਖੇ ਦੇਖ ਕੇ ਇਲਾਕੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ’ਤੇ ਥਾਣਾ ਚਾਰ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਕੰਧ ’ਤੇ ਪੋਚਾ ਫੇਰ ਕੇ ਇਹ ਨਾਅਰੇ ਮਿਟਾ ਦਿੱਤੇ। ਹਾਲਾਂਕਿ ਇਹ ਇਲਾਕਾ ਥਾਣਾ ਡਵੀਜ਼ਨ ਨੰਬਰ-6 ਅਧੀਨ ਹੋਣ ਕਾਰਨ ਉਥੋਂ ਦੀ ਪੁਲਿਸ ਵੀ ਤੁਰੰਤ ਮੌਕੇ ’ਤੇ ਪੁੱਜੀ। ਓਧਰ ਪਾਬੰਦੀਸ਼ੁਦਾ ਖਾਲਿਸਤਾਨੀ ਕੱਟੜਪੰਧੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਇੰਟਰਨੈੱਟ ਮੀਡੀਆ ’ਤੇ ਉਕਤ ਨਾਅਰਿਆਂ ਦੀ ਵੀਡੀਓ ਪਾਉਂਦਿਆਂ ਆਪਣਾ ਬਿਆਨ ਜਾਰੀ ਕੀਤਾ। ਕੱਟੜਪੰਥੀ ਪੰਨੂ ਨੇ ਆਪਣੀ ਵੀਡੀਓ ਵਿੱਚ ਪੰਜਾਬ ’ ਚ ਭਾਜਪਾ ਦੀ ਨਸ਼ਾ ਮੁਕਤ ਯਾਤਰਾ ’ਤੇ ਨਿਸ਼ਾਨਾ ਲਾਉਂਦਿਆਂ ਸੂਬੇ ’ਚ ਨਸ਼ੇ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ।