28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਜਲੰਧਰ ਦੇ ਬੈਡਮਿੰਟਨ ਖਿਡਾਰੀਆਂ ਨੇ ਮਾਰੀਆਂ ਮੱਲਾਂ ਲੜਕਿਆਂ ਦੀ ਟੀਮ ਨੇ ਪਹਿਲਾ ਤੇ ਲੜਕੀਆਂ ਨੇ ਦੂਸਰਾ ਸਥਾਨ ਕੀਤਾ ਹਾਸਲ

ਜਲੰਧਰ, 27 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਸਕੂਲ ਖੇਡਾਂ ਤਹਿਤ ਹੁਸ਼ਿਆਰਪੁਰ ਵਿਖੇ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਵਿੱਚ ਜਲੰਧਰ ਦੀਆਂ ਅੰਡਰ-17 ਬੈਡਮਿੰਟਨ (ਲੜਕੇ ਅਤੇ ਲੜਕੀਆਂ) ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ। 23 ਜ਼ਿਲਿਆਂ ਦੇ ਮੁਕਾਬਲਿਆਂ ਵਿੱਚੋਂ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ।

ਅਜੀਤ ਡੈਸਕ 28-09-2026
ਜਲੰਧਰ, 27 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਸਕੂਲ ਖੇਡਾਂ ਤਹਿਤ ਹੁਸ਼ਿਆਰਪੁਰ ਵਿਖੇ ਕਰਵਾਈਆਂ ਗਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਵਿੱਚ ਜਲੰਧਰ ਦੀਆਂ ਅੰਡਰ-17 ਬੈਡਮਿੰਟਨ (ਲੜਕੇ ਅਤੇ ਲੜਕੀਆਂ) ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜ਼ਿਲੇ ਦਾ ਨਾਂ ਰੋਸ਼ਨ ਕੀਤਾ ਹੈ। 23 ਜ਼ਿਲਿਆਂ ਦੇ ਮੁਕਾਬਲਿਆਂ ਵਿੱਚੋਂ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਟੀਮ ਦੇ ਨਾਲ ਬਤੌਰ ਟੀਮ ਕੋਚ ਅਤੇ ਇੰਚਾਰਜ ਜਿਨਾਂ ਵਿੱਚ ਪਰਮਿੰਦਰ ਸਿੰਘ ਪਨੇਸਰ , ਹਰਮਿੰਦਰ ਪਾਲ ਸਿੰਘ ਹਿੰਦੀ ਮਾਸਟਰ, ਪ੍ਰੀਤੀ ਲੈਕਚਰਾਰ ਸਰੀਰਕ ਸਿੱਖਿਆ ਅਤੇ ਲੈਕਚਰਾਰ ਸੰਧਿਆ ਯਾਦਵ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਵਿੱਚ ਲੜਕਿਆਂ ਦੀ ਟੀਮ (ਪਹਿਲਾ ਸਥਾਨ) ਵਿਰੇਨ ਸੇਠ, ਜ਼ੋਰਾਵਰ ਸਿੰਘ, ਪੁਰਨੀਤ ਸਿੰਘ, ਮੰਥਨ ਡੋਗਰਾ, ਨੀਲ ਲੜਕੀਆਂ ਦੀ ਟੀਮ (ਦੂਸਰਾ ਸਥਾਨ): ਸ਼ਿਵਾਲੀ ਸ਼ਰਮਾ, ਸਿਮਰਪ੍ਰੀਤ ਕੌਰ, ਸੁਵਰੀਨ ਕੌਰ, ਅਨੰਨਿਆ ਸ਼ਰਮਾ, ਤਨਵੀ ਨੇ ਹਾਸਲ ਕੀਤਾ ।ਇਸ ਮਾਣਮੱਤੀ ਪ੍ਰਾਪਤੀ ’ਤੇ ਡਾ. ਗੁਰਿੰਦਰਜੀਤ ਕੌਰ ਡੀਈਓ (ਸੈ.ਸਿ.) ਜਲੰਧਰ ਅਤੇ ਅਮਨਦੀਪ ਕੌਂਡਲ ਡੀ.ਐੱਸ.ਸੀ./ ਡੀ.ਐੱਮ. ਸਪੋਰਟਸ ਜਲੰਧਰ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮੂਹ ਖਿਡਾਰੀਆਂ, ਟੀਮ ਨਾਲ ਗਏ ਕੋਚ ਸਾਹਿਬਾਨਾਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਹਾਰਦਿਕ ਮੁਬਾਰਕਬਾਦ ਦਿੱਤੀ ਗਈ।
ਪਿਛਲੀ ਖ਼ਬਰ ਚੰਦ ਫਤਿਹਪੁਰੀ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਖੱਬੇਪੱਖੀ, ਜਮਹੂਰੀ ਤੇ ਧਰਮ ਨਿਰਪੱਖ ਧਿਰਾਂ ਦੇ ਆਗੂਆਂ ਨੇ... ਅਗਲੀ ਖ਼ਬਰ ਨੂਰਮਹਿਲ ਇਲਾਕੇ ’ਚ ਅੱਜ ਤੋਂ 1 ਅਕਤੂਬਰ ਤੱਕ ਬਿਜਲੀ ਦੀ ਸਪਲਾਈ ਰਹੇਗੀ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।